ਫਾਸਟ ਫੂਡ

ਬਦਲੋ ਆਪਣੇ ਖਾਣ-ਪੀਣ ਦਾ ਤਰੀਕਾ, ਜੰਕ ਫੂਡ ਨੇ ਲਈ ਜਗ੍ਹਾ

9 ਮਈ 2026:  80% ਤੋਂ ਵੱਧ ਗੰਭੀਰ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ ਆਪਣੀ ਰੋਜ਼ਾਨਾਂ ਦੀ ਰਹਿਣ ਸਹਿਣ ਅਤੇ ਖਾਣ ਪੀਣ ਦਾ ਤਰੀਕਾ ਬਦਲ ਕੇ । ਸਾਡੇ ਰੋਜ਼ਾਨਾ ਦੇ ਖਾਣ ਪੀਣ ਵਿੱਚ ਜੰਕ ਫੂਡ (junk food) ਇਨ੍ਹਾਂ ਜ਼ਿਆਦਾ ਸ਼ਾਮਿਲ ਹੋ ਗਿਆ ਹੈ ਕਿ ਅਸੀਂ ਅਸਲ ਖਾਣੇ ਨੂੰ ਡਾਇਟਿੰਗ ਵਿੱਚ ਗਿਣਨ ਲੱਗ ਪਏ ਹਾਂ ਜਿਵੇਂ ਕਿ ਦਾਲ, ਸਬਜੀ, ਰੋਟੀ, ਦਹੀ ,ਲੱਸੀ, ਇਹ ਡਾਇਟ ਪਲੈਨ ਦਾ ਹਿੱਸਾ ਨਹੀਂ ਹਨ। ਇਹ ਹੀ ਅਸਲ ਖਾਣਾ ਹੈ । ਕੁਝ ਕੂ ਜਰੂਰੀ ਆਦਤਾਂ ਬਦਲ ਕੇ ਅਤੇ ਆਪਣੇ ਰਹਿਣ ਸਹਿਣ ਅਤੇ ਖਾਣ ਪੀਣ ਵਿੱਚ ਬਦਲਾਓ ਲਿਆ ਕੇ ਅਸੀਂ ਕਾਫੀ ਹੱਦ ਤੱਕ ਭਵਿੱਖ ਵਿੱਚ ਆਉਣ ਵਾਲੀਆਂ ਬਿਮਾਰੀਆਂ ਨੂੰ ਰੋਕ ਸਕਦੇ ਹਾਂ।

ਪਿਸ਼ਾਬ ਨੂੰ ਰੋਕਣਾ -ਪਿਸ਼ਾਬ ਨੂੰ ਜਿਆਦਾ ਸਮੇਂ ਤੱਕ ਰੋਕ ਕੇ ਰੱਖਣ ਨਾਲ ਪਿਸ਼ਾਬ ਵਾਲੀ ਥੈਲੀ ਵਿੱਚ ਜਿਆਦਾ ਸਮੇਂ ਲਈ ਜੇਕਰ ਪਿਸ਼ਾਬ ਰੁਕਿਆ ਰਹੇ ਤਾਂ ਇਸ ਨਾਲ ਪਿਸ਼ਾਬ ਵਾਲੀ ਥੈਲੀ ਦੇ ਵਿੱਚ ਬੈਕਟੀਰੀਆ ਲਈ ਬਰੀਡਿੰਗ ਗਰਾਊਂਡ ਤਿਆਰ ਹੋ ਜਾਂਦਾ ਹੈ ਜਿਸ ਕਰ ਕੇ ਪਿਸ਼ਾਬ ਦੀ ਇਨਫੈਕਸ਼ਨ ( UTI ) ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। 50 ਤੋ 60% ਔਰਤਾਂ ਨੂੰ ਜਿੰਦਗੀ ਵਿੱਚ ਇੱਕ ਵਾਰ UTI ਦਾ ਸਾਹਮਣਾ ਜਰੂਰ ਕਰਨਾ ਪੈਂਦਾ ਹੈ।

ਟੋਇਲਟ ਸੀਟ ਉੱਤੇ ਜਿਆਦਾ ਸਮੇਂ ਲਈ ਬੈਠਣ ਨਾਲ ਲੈਟਰਿੰਗ ਵਾਲੀ ਜਗ੍ਹਾ ਤੇ ਦਰਦ ਅਤੇ ਨਸਾ ਵਿੱਚ ਖਿਚਾਓ ਆਉਣ ਕਾਰਨ ਬਵਾਸੀਰ ਦੀ ਦਿੱਕਤ ਹੋ ਸਕਦੀ ਹੈ ।ਕੁਝ ਲੋਕਾਂ ਨੂੰ ਮੋਬਾਈਲ ਫੋਨ ਲੈ ਕੇ ਟੋਇਲਟ ਜਾਣ ਦੀ ਆਦਤ ਹੁੰਦੀ ਹੈ ਜਿਸ ਕਾਰਨ ਉਹ ਮੋਬਾਈਲ ਫੋਨ ਇਸਤੇਮਾਲ ਕਰਨ ਦੇ ਚੱਕਰ ਵਿੱਚ ਟੋਇਲਟ ਵਿੱਚ ਜਿਆਦਾ ਸਮਾਂ ਗੁਜ਼ਾਰ ਆਉਂਦੇ ਹਨ।

ਕੁਰਸੀ ਉੱਤੇ ਸਹੀ ਤਰੀਕੇ ਨਾਲ ਨਾ ਬੈਠਣ ਨਾਲ ਵੀ ਪਿੱਠ ਅਤੇ ਜੋੜਾਂ ਵਿੱਚ ਦਰਦ ਅਤੇ ਅਕੜਾਓ ਰਹਿੰਦਾ ਹੈ ਅਤੇ ਸਰਵਾਈਕਲ ਦੀ ਦਿੱਕਤ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। 60% ਦੇ ਕਰੀਬ ਪਿੱਠ ਦਰਦ ਦਾ ਕਾਰਨ ਸਾਡਾ ਸਹੀ ਢੰਗ ਨਾਲ ਨਾ ਬੈਠਣਾ ਹੈ।

ਅਸੀਂ ਸਾਰਾ ਦਿਨ ਆਪਣੇ ਹੱਥਾਂ ਨਾਲ ਕੁਝ ਨਾ ਕੁਝ ਛੁਹੰਦੇ ਰਹਿੰਦੇ ਹਾਂ ਜਿਸ ਕਾਰਨ ਸਾਡੇ ਹੱਥਾਂ ਉੱਤੇ ਬੈਕਟੀਰੀਆ ਅਤੇ ਵਾਇਰਸ ਜਾਂ ਧੂੜ ਮਿੱਟੀ ਲੱਗਦੀ ਰਹਿੰਦੀ ਹੈ ਅਤੇ ਜੇਕਰ ਅਸੀਂ ਆਪਣੇ ਹੱਥਾਂ ਨਾਲ ਵਾਰ ਵਾਰ ਆਪਣੇ ਮੂੰਹ ਉੱਤੇ ਛੂਦੇ ਰਹਿੰਦੇ ਹਾਂ ਤਾਂ ਇਹੀ ਬੈਕਟੀਰੀਆ/ ਵਾਇਰਸ ਸਾਡੇ ਮੂੰਹ ਉੱਤੇ ਫੈਲ ਕੇ ਚਮੜੀ ਦੀ ਕੋਈ ਨਾ ਕੋਈ ਦਿੱਕਤ ਜਾਂ ਕਿਲ ਮੁਹਾਸੇ ਪੈਦਾ ਕਰ ਸਕਦੇ ਹਨ ਇਸ ਲਈ ਵਾਰ ਵਾਰ ਅਪਣੇ ਹੱਥਾ ਨਾਲ ਮੂੰਹ ਨੂੰ ਨਹੀਂ ਛੂਹਣਾ ਚਾਹੀਦਾ।

ਬਹੁਤਾ ਜਲਦੀ ਜਲਦੀ ਨਾਲ ਖਾਣਾ ਖਾਣਾ- ਜੇਕਰ ਬਹੁਤ ਤੇਜ਼ੀ ਨਾਲ ਖਾਣਾ ਅਸੀਂ ਖਾਂਦੇ ਹਾਂ ਤਾਂ ਓਵਰ ਈਟਿੰਗ ਹੋ ਸਕਦੀ ਹੈ ਅਤੇ ਬਲੋਟਿੰਗ( ਪੇਟ ਫੁੱਲਣਾ) ਵੀ ਹੁੰਦੀ ਹੈ। ਜਿਸ ਕਾਰਨ ਖਾਣਾ ਪਚਨ ਵਿੱਚ ਜਿਆਦਾ ਸਮਾਂ ਲੱਗਦਾ ਹੈ ਕਿਉਂਕਿ ਜਲਦੀ ਜਲਦੀ ਨਾਲ ਖਾਣਾ ਖਾਂਦੇ ਸਮੇਂ ਮੂਹ ਵਿੱਚਲਾ ਸਲਾਈਵਾ ਖਾਣੇ ਵਿੱਚ ਪੂਰੀ ਤਰਾਂ ਮਿਕਸ ਨਹੀਂ ਹੁੰਦਾ ਅਤੇ ਦੰਦਾਂ ਦੁਆਰਾ ਖਾਣੇ ਦੀ ਰਗੜਾਈ ਵੀ ਪੂਰੀ ਨਹੀਂ ਹੁੰਦੀ ਤੇ ਦੰਦਾਂ ਦਾ ਜੋ ਕੰਮ ਹੈ ਉਹ ਅੰਤੜੀਆਂ ਨਹੀਂ ਕਰ ਸਕਦੀਆਂ।

ਦੇਰ ਸ਼ਾਮ ਦੇ ਸਮੇਂ ਕਾਫੀ ਅਤੇ ਚਾਹ ਦੀ ਵਰਤੋਂ ਨਾ ਕਰੋ ਕਿਉਂਕਿ ਇਨਾ ਵਿੱਚ ਕੈਫੀਨ ਹੁੰਦਾ ਹੈ ਜੋ ਕੇ ਅਡੀਨੋਸਿਨ ਨਾਮ ਦੇ ਹਾਰਮੋਨ ਨੂੰ ਬਲਾਕ ਕਰ ਦਿੰਦਾ ਹੈ ਜੋ ਕੇ ਗੁੜੀ ਨੀਂਦ ਵਿੱਚ ਸਹਾਇਕ ਹੁੰਦਾ ਹੈ।

ਗੂਹੜੀ ਨੀਂਦ- ਸਾਡਾ ਦਿਮਾਗ ਅਤੇ ਸਰੀਰ ਨੀਂਦ ਦੌਰਾਨ ਰਿਕਵਰੀ ਵਾਲੇ ਪੜਾਓ ਤੇ ਹੁੰਦੇ ਹਨ ਜਿਸ ਵਿੱਚ ਹਾਰਮੋਨਸ , ਮੈਟਾਬੋਲੀਜਮ, ਯਾਦਦਾਸ਼ਤ, ਮੂਡ , ਸਭ ਕੁਝ ਕੰਟਰੋਲ ਹੁੰਦੇ ਹਨ ਜੇਕਰ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਸ ਨਾਲ ਮੋਟਾਪਾ, ਡਿਪਰੈਸ਼ਨ ਅਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ । ਜੇਕਰ ਰੋਜਾਨਾ ਔਸਤ 7 ਘੰਟੇ ਤੋਂ ਘੱਟ ਨੀਂਦ ਹੁੰਦੀ ਹੈ ਤਾਂ ਉਸ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ 48% ਅਤੇ ਅਧਰੰਗ ਦੀ ਸੰਭਾਵਨਾ 15 ਪ੍ਰਤੀਸ਼ਤ ਅਤੇ ਮੋਟਾਪੇ ਦੀ ਸੰਭਾਵਨਾ 55 ਪ੍ਰਤੀਸ਼ਤ ਵੱਧ ਜਾਂਦੀ ਹੈ। ।

ਰੋਜ਼ਾਨਾ ਪੜ੍ਹਣ ਦੀ ਆਦਤ- ਰੋਜਾਨਾ ਕੁਛ ਨਾ ਕੁਛ ਪੜਨ ਨਾਲ ਦਿਮਾਗ ਐਕਟਿਵ ਰਹਿੰਦਾ ਹੈ ਅਤੇ ਸਾਡੀ ਕ੍ਰਿਟੀਕਲ ਥਿੰਕਿੰਗ ,ਯਾਦਦਾਸ਼ਤ, ਫੋਕਸ ਕਰਨ ਦੀ ਸਮਰਥਾ ਵਿੱਚ ਸੁਧਾਰ ਆਉਂਦਾ ਹੈ।

ਸਮਾਜਿਕ ਜੀਵਨ- ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਦਾ ਸਾਡੀ ਮਾਨਸਿਕ ਸਥਿਤੀ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ਇੱਕ ਅਲਗ ਥਲੱਗ ਰਹਿਣ ਵਾਲੇ ਇਨਸਾਨ ਵਿਚ ਮਾਨਸਿਕ ਤਨਾਵ ਅਤੇ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ । ਆਪਣੇ ਰਿਸ਼ਤਿਆਂ ਵਿੱਚ ਅਤੇ ਫਰੈਂਡ ਸਰਕਲ ਵਿੱਚ ਇਨਵੈਸਟਮੈਂਟ ਜਰੂਰ ਕਰੋ , ਆਪਣੇ ਸ਼ੌਂਕ ਪੂਰੇ ਕਰਨ ਦੀ ਕੋਸ਼ਿਸ਼ ਕਰੋ ਅਤੇ ਘੁੰਮਣ ਫਿਰਨ ਨਾਲ ਜਾਂ ਫਿਰ ਸਮਾਜ ਸੇਮਾ ਸੇਵਾ ਕਰਨ ਵਿੱਚ ਆਪਣੇ ਆਪ ਨੂੰ ਵਿਅਸਤ ਰੱਖੋ। ਕਿਉਂਕਿ ਇਕੱਲਾਪਨ ਨਾਲ ਸਮੇਂ ਤੋਂ ਪਹਿਲਾਂ ਮੌਤ ਦੀ ਸੰਭਾਵਨਾ 26 ਪ੍ਰਤੀਸ਼ਤ ਵੱਧ ਜਾਂਦੀ ਹੈ।

ਤੁਹਾਡਾ ਹਾਜਮਾ ਹੀ ਸਭ ਕੁਝ ਹੈ- ਜੇਕਰ ਤੁਹਾਡਾ ਪਾਚਨ ਤੰਤਰ ਸਹੀ ਹੈ ਤਾਂ ਤੁਹਾਡੀ ਸਿਹਤ ਵੀ ਸਹੀ ਹੈ। ਕਮਜ਼ੋਰ ਹਾਜਮੇ ਕਾਰਨ ਤੁਹਾਨੂੰ ਬੇਚੈਨੀ ,ਘਬਰਾਹਟ, ਵਜਨ ਦਾ ਵਧਣਾ, ਇਮਿਊਨਿਟੀ ਦਾ ਘੱਟ ਹੋਣਾ ਅਤੇ ਜੋੜਾ ਦੇ ਦਰਦ ਦੀ ਦਿੱਕਤ ਵਧਾ ਸਕਦਾ ਹੈ।

ਚਿੰਤਾ ਚਿਤਾ ਸਮਾਨ- ਲੰਬੇ ਸਮੇਂ ਦਾ ਤਨਾਓ ਤੁਹਾਡੇ ਕੋਰਟੀਸੋਲ ਲੈਵਲ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸੋਜਿਸ਼ ਪੈਦਾ ਕਰਦਾ ਹੈ ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ , ਹਾਰਮੋਨਸ ਇਮਬੈਲਂਸ, ਕਮਜ਼ੋਰ ਇਮਿਊਨਿਟੀ ਅਤੇ ਹਾਜਮੇ ਸੰਬੰਧੀ ਦਿੱਕਤਾਂ ਆਉਂਦੀਆਂ ਹਨ।

ਡਾਕਟਰ ਵਰਿੰਦਰ ਕੁਮਾਰ ਸੁਨਾਮ ਊਧਮ ਸਿੰਘ ਵਾਲਾ। 9914905353

Read More: Health: ਖਾਣ ਪੀਣ ਸਮੇਂ ਰਹੋ ਸੁਚੇਤ, ਕੈਂਸਰ ਹੋਣ ਦੇ ਇਹ ਵੀ ਹੋ ਸਕਦੇ ਕਾਰਨ

ਵਿਦੇਸ਼

Scroll to Top