DSP transfers

IAS Officers Transferred: ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਕੀ ਫੇਰਬਦਲ, IAS ਅਧਿਕਾਰੀਆਂ ਦੇ ਤਬਾਦਲੇ

9 ਮਈ 2026: ਪੰਜਾਬ ਸਰਕਾਰ (punjab sarkar) ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ, ਜਿਸ ਵਿੱਚ ਸੱਤ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਪ੍ਰਸੋਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।

2003 ਬੈਚ ਦੇ ਆਈਏਐਸ ਅਧਿਕਾਰੀ ਕਮਲ ਕਿਸ਼ੋਰ ਯਾਦਵ ਨੂੰ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਆਈਏਐਸ ਅਧਿਕਾਰੀ ਅਰਸ਼ਦੀਪ ਸਿੰਘ ਥਿੰਦ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਆਈਏਐਸ ਅਮਿਤ ਤਲਵਾੜ ਨੂੰ ਡਰੱਗ ਮਾਮਲਿਆਂ ਅਤੇ ਜਨਗਣਨਾ ਲਈ ਨੋਡਲ ਅਫਸਰ, ਆਈਏਐਸ ਪਰਮਿੰਦਰ ਪਾਲ ਸਿੰਘ ਨੂੰ ਵਿਸ਼ੇਸ਼ ਸਕੱਤਰ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਆਈਏਐਸ ਗੌਤਮ ਜੈਨ ਨੂੰ ਪੰਜਾਬ ਸਿਹਤ ਪ੍ਰਣਾਲੀ ਨਿਗਮ, ਆਈਏਐਸ ਜਸਬੀਰ ਸਿੰਘ ਨੂੰ ਮੈਨੇਜਿੰਗ ਡਾਇਰੈਕਟਰ, ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਟਿਡ, ਅਤੇ ਆਈਏਐਸ ਅਧਿਕਾਰੀ ਪੱਲਵੀ ਮਿਸ਼ਰਾ ਨੂੰ ਐਸਡੀਐਮ, ਕਲਾਨੌਰ ਨਿਯੁਕਤ ਕੀਤਾ ਗਿਆ ਹੈ।

Read More: IAS Officers Transfer: ਪੰਜਾਬ ਸਰਕਾਰ ਵੱਲੋਂ 2 IAS ਅਧਿਕਾਰੀਆਂ ਦੇ ਤਬਾਦਲੇ

 

ਵਿਦੇਸ਼

Scroll to Top