2 ਮਈ 2026: ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ (Chennai Super Kings and Mumbai Indians) ਸ਼ਨੀਵਾਰ ਨੂੰ ਚੇਪੌਕ ਵਿਖੇ ਆਈਪੀਐਲ 2026 ਦੇ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਇਹ ਮੈਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਸਾਬਕਾ ਸੀਐਸਕੇ ਕਪਤਾਨ ਐਮਐਸ ਧੋਨੀ ਦੇ ਵੀ ਇਸ ਮੈਚ ਵਿੱਚ ਖੇਡਣ ਦੀ ਸੰਭਾਵਨਾ ਨਹੀਂ ਹੈ।
ਚੇਨਈ ਨੇ ਇਸ ਸੀਜ਼ਨ ਵਿੱਚ ਹੁਣ ਤੱਕ 8 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 3 ਜਿੱਤੇ ਹਨ ਅਤੇ 5 ਹਾਰੇ ਹਨ। ਮੁੰਬਈ ਨੇ ਹੁਣ ਤੱਕ ਆਪਣੇ 8 ਮੈਚਾਂ ਵਿੱਚੋਂ ਸਿਰਫ 2 ਜਿੱਤੇ ਹਨ ਅਤੇ 6 ਹਾਰੇ ਹਨ। ਹਾਰਨ ਵਾਲੀ ਟੀਮ ਨੂੰ ਪਲੇਆਫ ਵਿੱਚ ਪਹੁੰਚਣਾ ਮੁਸ਼ਕਲ ਹੋਵੇਗਾ। ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਵਿਚਕਾਰ ਇਹ ਦੂਜਾ ਮੈਚ ਹੈ। 23 ਅਪ੍ਰੈਲ ਨੂੰ ਮੁੰਬਈ ਵਿੱਚ ਖੇਡੇ ਗਏ ਮੈਚ ਵਿੱਚ ਚੇਨਈ ਨੇ ਮੁੰਬਈ ਨੂੰ 103 ਦੌੜਾਂ ਨਾਲ ਹਰਾਇਆ।
Read More: ICC Test Rankings: ਸਾਲਾਨਾ ਟੈਸਟ ਟੀਮ ਰੈਂਕਿੰਗ ‘ਚ ਭਾਰਤੀ ਟੀਮ ਨੂੰ ਇੱਕ ਸਥਾਨ ਦਾ ਮਿਲਿਆ ਫਾਇਦਾ




