ਲੁਧਿਆਣਾ, 01 ਮਈ ਅਪ੍ਰੈਲ 2026: ਸੀਟੀ ਯੂਨੀਵਰਸਿਟੀ ਨੇ ਪੀਏਐਫਆਈ (ਪੀਪਲਜ਼ ਆਰਮ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ) ਦੇ ਸਹਿਯੋਗ ਨਾਲ ਪੰਜਾਬ ਸਟੇਟ ਮੈਨਜ਼ ਤੇ ਵੂਮੈਨਜ਼ ਆਰਮ ਰੈਸਲਿੰਗ ਚੈਂਪਿਅਨਸ਼ਿਪ 2026 ਦਾ ਸਫਲ ਇਵੈਂਟ ਕਰਵਾਇਆ। ਇਸ ਦੌਰਾਨ ਤਾਕਤ, ਹੌਸਲਾ ਅਤੇ ਮੁਕਾਬਲੇ ਦੀ ਭਾਵਨਾ ਇਕੋ ਮੰਚ ’ਤੇ ਵੇਖਣ ਨੂੰ ਮਿਲੀ।
ਇਸ ਚੈਂਪਿਅਨਸ਼ਿਪ ‘ਚ 130 ਖਿਡਾਰੀਆਂ ਨੇ ਹਿੱਸਾ ਲਿਆ। ਮੁਕਾਬਲੇ ਸਬ-ਜੂਨੀਅਰ, ਜੂਨੀਅਰ, ਯੂਥ ਅਤੇ ਸੀਨੀਅਰ ਕੈਟੇਗਰੀਆਂ ਵਿੱਚ ਹੋਏ, ਜੋ ਖੇਤਰ ‘ਚ ਵੱਧ ਰਹੀ ਖੇਡ ਸੰਸਕ੍ਰਿਤੀ ਨੂੰ ਦਰਸਾਉਂਦੇ ਹਨ। ਕਾਰਜਕ੍ਰਮ ਦਾ ਉਦਘਾਟਨ ਪਰਵੀਨ ਡਬਾਸ ਨੇ ਕੀਤਾ, ਜੋ ਪ੍ਰੋ ਪੰਜਾ ਲੀਗ ਦੇ ਕੋ-ਫਾਊਂਡਰ, ਪੀਏਐਫਆਈ ਦੇ ਚੀਫ ਐਡਵਾਈਜ਼ਰ ਅਤੇ ਬਾਲੀਵੁੱਡ ਅਦਾਕਾਰ ਹਨ।
ਉਨ੍ਹਾਂ ਦੇ ਨਾਲ ਸੀ ਟੀ ਯੂਨੀਵਰਸਿਟੀ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਡਾਇਰੈਕਟਰ ਡੀਐਸਡਬਲਯੂ ਇੰਜੀਨੀਅਰ ਦਵਿੰਦਰ ਸਿੰਘ ਅਤੇ ਖੇਡ ਮੁਖੀ ਗੁਰਦੀਪ ਸਿੰਘ ਵੀ ਮੌਜੂਦ ਸਨ। ਉਨ੍ਹਾਂ ਦੀ ਹਾਜ਼ਰੀ ਨਾਲ ਖਿਡਾਰੀਆਂ ਦਾ ਹੋਸਲਾ ਵਧਿਆ। ਇਨ੍ਹਾਂ ਮੁਕਾਬਲੇ ਦੌਰਾਨ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਖੇਡਾਂ ਦੀ ਅਸਲੀ ਰੂਹ ਦਿਖਾਈ। ਚੈਂਪਿਅਨ ਆਫ ਚੈਂਪਿਅਨਜ਼ ਦੇ ਖਿਤਾਬ ਇਹਨਾਂ ਨੂੰ ਮਿਲੇ:
- ਵਰੁਣ ਨੇ ਸਬ-ਜੂਨੀਅਰ ਕੈਟੇਗਰੀ ਜਿੱਤੀ
ਦੀਪਕ ਨੇ ਜੂਨੀਅਰ ਖਿਤਾਬ ਜਿੱਤਿਆ
ਹਰਕੋਮਲ ਸਿੰਘ ਗਿੱਲ, ਜੋ ਸੀ ਟੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ, ਉਨ੍ਹਾਂ ਨੇ ਯੂਥ ਅਤੇ ਸੀਨੀਅਰ ਦੋਵੇਂ ਕੈਟੇਗਰੀਆਂ ‘ਚ ਜਿੱਤ ਹਾਸਲ ਕੀਤੀ
ਇਸ ਮੌਕੇ ਖਿਡਾਰੀਆਂ ਦੀ ਤਾਰੀਫ਼ ਕੀਤੀ ਅਤੇ ਖੇਡਾਂ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ | ਡਾ. ਮਨਬੀਰ ਸਿੰਘ, ਪ੍ਰੋ ਚਾਂਸਲਰ, ਨੇ ਸਾਰੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਨੌਜਵਾਨਾਂ ਨੂੰ ਅੱਗੇ ਲਿਆਉਂਦੇ ਹਨ ਅਤੇ ਉਨ੍ਹਾਂ ‘ਚ ਫਿਟਨੈੱਸ ਤੇ ਅਨੁਸ਼ਾਸਨ ਵਧਾਉਂਦੇ ਹਨ। ਯੂਨੀਵਰਸਿਟੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ‘ਚ ਵੀ ਅੱਗੇ ਵਧਣ ਲਈ ਮੌਕੇ ਦਿੰਦੀ ਰਹੇਗੀ।
ਗੁਰਦੀਪ ਸਿੰਘ ਨੇ ਵੀ ਇਸ ਸਫਲ ਈਵੈਂਟ ’ਤੇ ਖੁਸ਼ੀ ਜਤਾਈ ਅਤੇ ਖਿਡਾਰੀਆਂ ਦੀ ਮੇਹਨਤ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਆਰਮ ਰੈਸਲਿੰਗ ਦੀ ਲੋਕਪ੍ਰਿਯਤਾ ਵੱਧ ਰਹੀ ਹੈ ਅਤੇ ਭਵਿੱਖ ‘ਚ ਵੀ ਇਸ ਤਰ੍ਹਾਂ ਦੇ ਵੱਡੇ ਮੁਕਾਬਲੇ ਕਰਵਾਏ ਜਾਣਗੇ। ਚੈਂਪਿਅਨਸ਼ਿਪ ਦਾ ਸਮਾਪਨ ਖੁਸ਼ੀ ਭਰੇ ਮਾਹੌਲ ‘ਚ ਹੋਇਆ, ਜਿੱਥੇ ਤਾਕਤ, ਧੀਰਜ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਦਾ ਜਸ਼ਨ ਮਨਾਇਆ। ਇਸ ਨਾਲ ਇੱਕ ਵਾਰ ਫਿਰ ਸੀ ਟੀ ਯੂਨੀਵਰਸਿਟੀ ਦੀ ਖੇਡਾਂ ਅਤੇ ਸਮੂਹਿਕ ਵਿਕਾਸ ‘ਚ ਮਜ਼ਬੂਤ ਪਛਾਣ ਬਣੀ।
Read More: ਸੀਟੀ ਯੂਨੀਵਰਸਿਟੀ ਵੱਲੋਂ 24 ਘੰਟਿਆਂ ਦਾ ਹੈਕਾਥਾਨ ‘ਕੋਡ ਕ੍ਰਾਫਟਰ 3.0’ ਕਰਵਾਇਆ




