ਪੰਜਾਬ, 01 ਮਈ ਅਪ੍ਰੈਲ 2026: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ। ਆਜ਼ਾਦੀ ਘੁਲਾਟੀਏ ਚਮਨ ਲਾਲ ਸਮੇਤ ਕਈ ਪ੍ਰਮੁੱਖ ਹਸਤੀਆਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਸਦਨ ਨੂੰ ਸਵੇਰੇ 11:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਸਰਕਾਰ ਘੱਟੋ-ਘੱਟ ਉਜਰਤ ‘ਚ ਵਾਧੇ ਦਾ ਪ੍ਰਸਤਾਵ ਰੱਖੇਗੀ।
‘ਆਪ’ ਦੇ 6 ਰਾਜ ਸਭਾ ਸੰਸਦ ਮੈਂਬਰਾਂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸਰਕਾਰ ਨੂੰ ਵੀ ਖ਼ਤਰਾ ਹੈ, ਜਿਸ ਕਾਰਨ ਅੱਜ ਫਲੋਰ ਟੈਸਟ ਹੋਵੇਗਾ, ਜਿਸ ਲਈ ਮੰਤਰੀ ਅਮਨ ਅਰੋੜਾ ਵਿਸ਼ਵਾਸ ਪ੍ਰਸਤਾਵ ਪੇਸ਼ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ‘ਆਪ’ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ‘ਚ ਹਾਜ਼ਰ ਹੋਣ ਲਈ ਵ੍ਹਿਪ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, ਪਾਰਟੀ ਨੇ ਸਾਰੇ ਵਿਧਾਇਕਾਂ ਨੂੰ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਵਿਧਾਨ ਸਭਾ ਵਿੱਚ ਬੁਲਾਇਆ।
ਦਰਅਸਲ, ਪਾਰਟੀ ਅੰਦਰ ਫੁੱਟ ਦੀਆਂ ਅਫਵਾਹਾਂ ਦੇ ਵਿਚਕਾਰ, ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਦੋ ਦਿਨ ਪਹਿਲਾਂ ਜਲੰਧਰ ਬੁਲਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸਿਰਫ਼ 65 ਵਿਧਾਇਕ ਮੀਟਿੰਗ ‘ਚ ਸ਼ਾਮਲ ਹੋਏ, ਜਦੋਂ ਕਿ ਬਾਕੀ ਗੈਰਹਾਜ਼ਰ ਸਨ। ਲੋਕ ਸਭਾ ਦੇ ਤਿੰਨ ਸੰਸਦ ਮੈਂਬਰ ਵੀ ਸ਼ਾਮਲ ਨਹੀਂ ਹੋਏ। ‘ਆਪ’ ਕੋਲ ਇਸ ਸਮੇਂ 117 ‘ਚੋਂ 94 ਵਿਧਾਇਕ ਹਨ, ਜਦੋਂ ਕਿ ਬਹੁਮਤ ਲਈ 59 ਦੀ ਲੋੜ ਹੈ।
Read More: ਪੰਜਾਬ ਦੇ ਸਰਹੱਦੀ ਇਲਾਕਿਆਂ ਦੇ 585 ਸਥਾਨਾਂ ‘ਤੇ ਲਗਾਏ 2291 ਤੋਂ ਵੱਧ ਸੀਸੀਟੀਵੀ ਕੈਮਰੇ




