PBKS ਬਨਾਮ RR

PBKS ਬਨਾਮ RR: ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਖ਼ਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ

ਸਪੋਰਟਸ, 28 ਅਪ੍ਰੈਲ 2026: PBKS ਬਨਾਮ RR: ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐਲ ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸਨੇ ਪਿਛਲੇ ਮੈਚ ਤੋਂ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ। ਪੰਜਾਬ ਨੇ ਵੀ ਦੋ ਬਦਲਾਅ ਕੀਤੇ।

ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਸਭ ਤੋਂ ਵੱਧ 32 ਛੱਕੇ ਲਗਾਏ ਹਨ। ਉਸ ਕੋਲ ਔਰੇਂਜ ਕੈਪ ਜਿੱਤਣ ਦਾ ਮੌਕਾ ਹੈ। ਪੰਜਾਬ ਕਿੰਗਜ਼ ਟੇਬਲ ਟਾਪਰ ਹੈ, ਜਿਸਨੇ ਸੱਤ ‘ਚੋਂ ਛੇ ਮੈਚ ਜਿੱਤੇ ਹਨ, ਇੱਕ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਰਾਜਸਥਾਨ ਰਾਇਲਜ਼ ਨੇ ਅੱਠ ‘ਚੋਂ ਪੰਜ ਮੈਚ ਜਿੱਤੇ ਹਨ ਅਤੇ ਤਿੰਨ ਹਾਰੇ ਹਨ।

ਹੈੱਡ-ਟੂ-ਹੈੱਡ ਰਿਕਾਰਡ ‘ਚ ਰਾਜਸਥਾਨ ਦਾ ਹੱਥ ਉੱਪਰ ਹੈ। ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਕੁੱਲ 30 ਮੈਚ ਖੇਡੇ ਗਏ ਹਨ। ਰਾਜਸਥਾਨ ਨੇ ਇਨ੍ਹਾਂ ‘ਚੋਂ 17 ਜਿੱਤੇ ਹਨ। ਪੰਜਾਬ ਕਿੰਗਜ਼ ਨੇ 12 ਮੈਚ ਜਿੱਤੇ ਹਨ, ਜਦੋਂ ਕਿ ਇੱਕ ਮੈਚ ਟਾਈ ਰਿਹਾ ਸੀ। ਨਿਊ ਚੰਡੀਗੜ੍ਹ ‘ਚ ਦੋਵਾਂ ਟੀਮਾਂ ਵਿਚਕਾਰ ਦੋ ਮੈਚ ਖੇਡੇ ਗਏ ਸਨ, ਜਿਨ੍ਹਾਂ ‘ਚੋਂ ਦੋਵੇਂ ਪੰਜਾਬ ਨੇ ਜਿੱਤੇ ਸਨ।

Read More: ਵਿਰਾਟ ਕੋਹਲੀ IPL ਸੀਜ਼ਨ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ

ਵਿਦੇਸ਼

Scroll to Top