23 ਅਪ੍ਰੈਲ 2026: CBSE Second Exam Datesheet 2026: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 2026 ‘ਚ ਹੋਣ ਵਾਲੀ 10ਵੀਂ ਜਮਾਤ ਦੀ ਦੂਜੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਉਮੀਦਵਾਰ CBSE ਦੀ ਅਧਿਕਾਰਤ ਵੈੱਬਸਾਈਟ, cbse.gov.in ‘ਤੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਸਮਾਂ-ਸਾਰਣੀ ਦੇਖ ਸਕਦੇ ਹਨ।
ਜਾਰੀ ਕੀਤੀ ਡੇਟਸ਼ੀਟ ਦੇ ਮੁਤਾਬਕ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸ਼ੁੱਕਰਵਾਰ, 15 ਮਈ ਨੂੰ ਗਣਿਤ ਦੀ ਪ੍ਰੀਖਿਆ ਨਾਲ ਸ਼ੁਰੂ ਹੋਣਗੀਆਂ ਅਤੇ 21 ਮਈ ਨੂੰ ਸਮਾਜਿਕ ਵਿਗਿਆਨ ਦੀ ਪ੍ਰੀਖਿਆ ਨਾਲ ਸਮਾਪਤ ਹੋਣਗੀਆਂ। ਸਾਰੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ। ਪ੍ਰੀਖਿਆ ਦੀ ਮਿਆਦ ਵਿਸ਼ੇ ਦੇ ਆਧਾਰ ‘ਤੇ 2 ਜਾਂ 3 ਘੰਟੇ ਹੋਵੇਗੀ।


ਡਾ. ਸੰਯਮ ਭਾਰਦਵਾਜ ਨੇ ਡੇਟਸ਼ੀਟ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ ਕੁਝ ਵਿਸ਼ਿਆਂ, ਜਿਵੇਂ ਕਿ ਪੇਂਟਿੰਗ ਅਤੇ ਸੰਗੀਤ, ਦੀਆਂ ਪ੍ਰੀਖਿਆਵਾਂ 2 ਘੰਟੇ (ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ) ਹੋਣਗੀਆਂ। ਵਿਦਿਆਰਥੀ ਅਧਿਕਾਰਤ ਵੈੱਬਸਾਈਟ, cbse.gov.in ‘ਤੇ ਜਾ ਕੇ ਇੱਕ ਵਿਸਤ੍ਰਿਤ PDF ਡਾਊਨਲੋਡ ਕਰ ਸਕਦੇ ਹਨ। ਸਿੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਵਾਉਣ ਨਾਲ ਵਿਦਿਆਰਥੀਆਂ ‘ਤੇ ਮਾਨਸਿਕ ਦਬਾਅ ਘੱਟ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਅੰਕ ਸੁਧਾਰਨ ਦਾ ਬਿਹਤਰ ਮੌਕਾ ਮਿਲੇਗਾ।
Read More: CBSE 10th Result 2026: CBSE ਬੋਰਡ ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ




