ਅਸਾਮ, 05 ਅਪ੍ਰੈਲ 2026: ਰਾਹੁਲ ਗਾਂਧੀ ਅੱਜ ਵਿਸ਼ਵਨਾਥ ਚਰਿਆਲੀ ‘ਚ ਇੱਕ ਚੋਣ ਰੈਲੀ ਕਰ ਰਹੇ ਹਨ। ਇਸਨ ਦੌਰਾਨ ਰਾਹੁਲ ਗਾਂਧੀਨ ਨੇ ਦੋਸ਼ ਲਗਾਇਆ ਕਿ “ਅਸਾਮ ਦੇ ਹਿਮੰਤ ਸਿੰਘ ਭਾਰਤ ਦੇ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਹਨ, ਜੋ ਸਿਰਫ਼ ਨਫ਼ਰਤ ਫੈਲਾਉਂਦੇ ਹਨ। ਜੇਕਰ ਕਾਂਗਰਸ ਸੱਤਾ ‘ਚ ਆਉਂਦੀ ਹੈ, ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਿਮੰਤ ਸਿੰਘ ਨੂੰ ਮੁਆਫ਼ੀ ਮੰਗਣ ‘ਤੇ ਵੀ ਬਖਸ਼ਿਆ ਨਹੀਂ ਜਾਵੇਗਾ।”
ਰਾਹੁਲ ਨੇ ਕਿਹਾ, “ਉਹ ਇਸ ਤਰ੍ਹਾਂ ਬੋਲਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕਾਂਗਰਸ ਦਾ ‘ਬੱਬਰ ਸ਼ੇਰ’ ਉਨ੍ਹਾਂ ਨੂੰ ਜੇਲ੍ਹ ‘ਚ ਪਾਉਣ ਵਾਲਾ ਹੈ। ਫਿਰ ਉਨ੍ਹਾਂ ਨੂੰ ਅਸਾਮ ਦੇ ਲੋਕਾਂ ਅਤੇ ਕਾਂਗਰਸੀ ਆਗੂਆਂ ਤੋਂ ਮੁਆਫ਼ੀ ਮੰਗਣੀ ਪਵੇਗੀ। ਕਾਂਗਰਸ ਦੀ ਵਿਚਾਰਧਾਰਾ ਜ਼ੁਬੀਨ ਗਰਗ ਵਰਗੀ ਹੈ, ਜਿਸਨੇ ਅਸਾਮ ਦੇ ਲੋਕਾਂ ਨੂੰ ਇੱਕਜੁੱਟ ਕਰਨ ਲਈ ਕੰਮ ਕੀਤਾ।”
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅੱਜ ਕੂਚ ਬਿਹਾਰ ‘ਚ ਇੱਕ ਰੈਲੀ ਨਾਲ ਪੱਛਮੀ ਬੰਗਾਲ ‘ਚ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਵੀ ਕਰਨਗੇ। ਉਹ ਦੁਪਹਿਰ ਨੂੰ ਰਾਸ ਮੇਲਾ ਮੈਦਾਨ ‘ਚ ‘ਵਿਜਯ ਸੰਕਲਪ ਸਭਾ’ ਨੂੰ ਸੰਬੋਧਨ ਕਰਨਗੇ।
ਰੈਲੀ ‘ਚ ਪ੍ਰਧਾਨ ਮੰਤਰੀ ਮੋਦੀ ‘ਵਿਕਸਤ ਬੰਗਾਲ’ ਦਾ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨਗੇ ਅਤੇ ਸ਼ਾਸਨ, ਕਾਨੂੰਨ ਵਿਵਸਥਾ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ‘ਤੇ ਟੀਐਮਸੀ ਸਰਕਾਰ ‘ਤੇ ਹਮਲਾ ਕਰ ਸਕਦੇ ਹਨ। ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਇਹ ਸੂਬੇ ਵਿੱਚ ਉਨ੍ਹਾਂ ਦੀ ਪਹਿਲੀ ਚੋਣ ਰੈਲੀ ਹੋਵੇਗੀ।
ਮੋਦੀ ਨੇ ਆਖਰੀ ਵਾਰ 14 ਮਾਰਚ ਨੂੰ ਸੂਬੇ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ ਲਗਭਗ ₹18,680 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ।
Read More: PM ਮੋਦੀ ਅੱਜ ਪੱਛਮੀ ਬੰਗਾਲ ‘ਚ ਭਾਜਪਾ ਦੀ ਚੋਣ ਮੁਹਿੰਮ ਦੀ ਕਰਨਗੇ ਸ਼ੁਰੂਆਤ




