Mohali news

ਮੋਹਾਲੀ ‘ਚ ਮਕਾਨ ਮਾਲਕ ‘ਤੇ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਕਥਿਤ ਦੋਸ਼, ਮਕਾਨ ਮਾਲਕ ਨੇ ਨਕਾਰਿਆ

ਮੋਹਾਲੀ, 25 ਮਾਰਚ 2026 (ਲਖਵਿੰਦਰ ਸਿੰਘ ਗਿੱਲ): ਮੋਹਾਲੀ ਦੇ ਫੇਜ਼-2 ‘ਚ ਇੱਕ ਔਰਤ ਨੇ ਆਪਣੇ ਮਕਾਨ ਮਾਲਕ ‘ਤੇ ਗੰਭੀਰ ਦੋਸ਼ ਲਗਾਏ ਹਨ। ਔਰਤ ਨੇ ਮਕਾਨ ਮਾਲਕ ਨੇ ਕਥਿਤ ਤੌਰ ‘ਤੇ ਉਨ੍ਹਾਂ ਦੀ ਧੀ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਹਨ | ਔਰਤ ਦਾ ਕਹਿਣਾ ਹੈ ਕਿ ਉਕਤ ਮਕਾਨ ਮਾਲਕ ਰਾਜਾ ਕਾਂਗਰਸੀ ਆਗੂ ਹੈ |

ਔਰਤ ਅਨੀਤਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਇੱਕ ਸ਼ਿਕਾਇਤ ਭੇਜੀ ਹੈ | ਔਰਤ ਮੁਤਾਬਕ ਉਸਦੇ ਪਰਿਵਾਰ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ | ਸ਼ਿਕਾਇਤ ‘ਚ ਔਰਤ ਨੇ ਕਿਹਾ ਹੈ ਕਿ ਉਹ ਅਤੇ ਉਸਦਾ ਪਰਿਵਾਰ ਕਿਰਾਏ ਦੇ ਮਕਾਨ ‘ਚ ਰਹਿ ਰਹੇ ਹਨ ਅਤੇ ਨਿਯਮਿਤ ਤੌਰ ‘ਤੇ ਕਿਰਾਇਆ ਅਦਾ ਕਰ ਰਹੇ ਹਨ। ਮਕਾਨ ਮਾਲਕ ਦੁਆਰਾ ਕਥਿਤ ਤੌਰ ‘ਤੇ ਕੁਝ ਸਮੇਂ ਤੋਂ ਤੰਗ ਕੀਤਾ ਜਾ ਰਿਹਾ ਹੈ।

ਔਰਤ ਮੁਤਾਬਕ ਪਹਿਲਾਂ ਉਸਦੀ ਧੀ ਨੂੰ ਵਰਗਲਾ ਕੇ ਉਸਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ। ਬਾਅਦ ਵਿੱਚ, ਜਦੋਂ ਮਾਮਲਾ ਸਾਹਮਣੇ ਆਇਆ, ਤਾਂ ਉਸਨੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਰਿਵਾਰ ‘ਤੇ ਘਰ ਖਾਲੀ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।

ਦੂਜੇ ਪਾਸੇ ਮਕਾਨ ਮਾਲਕ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ | ਮਕਾਨ ਮਾਲਕ ਨੇ ਕਿਹਾ ਕਿ ਉਕਤ ਔਰਤ ਨੂੰ ਮਕਾਨ ਕਿਰਾਏ ਦਿੱਤਾ ਸੀ, ਉਸਨੇ ਉਸ ਘਰ ‘ਚ ਇੱਕ ਪੀਜੀ ਖੋਲ ਦਿੱਤਾ ਅਤੇ ਮੁੰਡਿਆਂ ਨੂੰ ਰੱਖਦੀ ਹੈ ਅਤੇ ਕਿਰਾਇਆ ਵਸੂਲਦੀ ਹੈ। ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਅਤੇ ਉਸਨੇ ਵਿਰੋਧ ਕੀਤਾ, ਤਾਂ ਔਰਤ ਨੇ ਉਸ ‘ਤੇ ਝੂਠੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਔਰਤ ਨੇ ਕਿਹਾ ਕਿ ਮਕਾਨ ਦਾ ਕਿਰਾਇਆ ਜ਼ਿਆਦਾ ਹੋਣ ਕਰਕੇ ਉਨ੍ਹਾਂ ਨੇ ਇਕ ਕਮਰਾ ਮਕਾਨ ਮਾਲਕ ਦੀ ਮਰਜੀ ਦੇ ਨਾਲ ਕਿਰਾਏ ‘ਤੇ ਦਿੱਤਾ ਸੀ |

Read More: ਮੋਹਾਲੀ ‘ਚ ਸੈਸ਼ਨ ਜੱਜ ਦੇ ਘਰ ਚੋਰੀ, ਪੁਲਿਸ ਚੋਰਾਂ ਦੀ ਭਾਲ ‘ਚ ਜੁਟੀ

ਵਿਦੇਸ਼

Scroll to Top