Prayagraj News

ਪ੍ਰਯਾਗਰਾਜ ‘ਚ ਕੋਲਡ ਸਟੋਰੇਜ ਦੀ ਇਮਾਰਤ ਢਹਿ-ਢੇਰੀ, ਮਲਬੇ ਹੇਠ ਕਈਂ ਮਜ਼ਦੂਰ ਦਬੇ

ਪ੍ਰਯਾਗਰਾਜ, 23 ਮਾਰਚ 2026: ਪ੍ਰਯਾਗਰਾਜ ਦੇ ਚੰਦਾਪੁਰ ‘ਚ ਪ੍ਰਯਾਗਰਾਜ-ਲਖਨਊ ਹਾਈਵੇਅ ‘ਤੇ ਇੱਕ ਸ਼ਕਤੀਸ਼ਾਲੀ ਧਮਾਕੇ ਤੋਂ ਬਾਅਦ ਇੱਕ ਕੋਲਡ ਸਟੋਰੇਜ ਦੀ ਇਮਾਰਤ ਢਹਿ ਗਈ, ਜਿਸ ‘ਚ ਲਗਭਗ 20 ਮਜ਼ਦੂਰ ਦਬ ਗਏ। ਹੁਣ ਤੱਕ 17 ਜਣਿਆਂ ਨੂੰ ਬਚਾਇਆ ਗਿਆ ਹੈ। ਕਈ ਹੋਰ ਮਜ਼ਦੂਰ ਦੇ ਫਸੇ ਹੋਣ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਅਮੋਨੀਆ ਗੈਸ ਟੈਂਕ ਦੇ ਧਮਾਕੇ ਨਾਲ ਇੱਕ ਦਰਜਨ ਤੋਂ ਵੱਧ ਮਜ਼ਦੂਰ ਮਲਬੇ ਹੇਠ ਦਬ ਗਏ, ਸਾਰਿਆਂ ਨੂੰ ਛੇਤੀ ਬਚਾ ਲਿਆ ਗਿਆ।

ਚਾਰ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਛੇ ਹੋਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਲ੍ਹੇ ਭਰ ਤੋਂ ਐਂਬੂਲੈਂਸਾਂ ਤਾਇਨਾਤ ਕੀਤੀਆਂ ਹਨ। NDRF ਅਤੇ SDRF ਦੀਆਂ ਟੀਮਾਂ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਮਨੀਸ਼ ਕੁਮਾਰ ਵਰਮਾ, ਪੁਲਿਸ ਕਮਿਸ਼ਨਰ ਜੋਗਿੰਦਰ ਕੁਮਾਰ ਅਤੇ ਕਈ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਡੇਢ ਦਰਜਨ ਤੋਂ ਵੱਧ ਜਣੇ ਮਲਬੇ ਹੇਠ ਦੱਬੇ ਹੋਏ ਹਨ। ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਐਸਆਰਐਨ ਹਸਪਤਾਲ ਲਿਜਾਇਆ ਗਿਆ। ਫਫਾਮੌ ਸਮੇਤ ਨੇੜਲੇ ਕਈ ਪੁਲਿਸ ਥਾਣਿਆਂ ਦੀਆਂ ਫੋਰਸਾਂ ਮੌਕੇ ‘ਤੇ ਪਹੁੰਚ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਮੌਕੇ ਤੋਂ ਬਚਾਏ ਚਾਰ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਮੌਕੇ ‘ਤੇ ਬਚਾਅ ਕਾਰਜ ‘ਚ ਸ਼ਾਮਲ ਹੋ ਗਈਆਂ ਹਨ। ਇੱਕ ਦਰਜਨ ਤੋਂ ਵੱਧ ਜੇਸੀਬੀ ਮਲਬਾ ਹਟਾ ਰਹੇ ਹਨ ਅਤੇ ਦੱਬੇ ਹੋਏ ਲੋਕਾਂ ਦੀ ਭਾਲ ਕਰ ਰਹੇ ਹਨ। ਸ਼ਾਮ 4.15 ਵਜੇ ਤੱਕ, ਤਿੰਨ ਲਾਸ਼ਾਂ ਬਰਾਮਦ ਕੀਤੀਆਂ ਹਨ। ਸਾਰੇ ਮਜ਼ਦੂਰ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ‘ਚੋਂ ਇੱਕ ਦੀ ਪਛਾਣ ਸਹਰਸਾ ਦੇ ਜੋਤਿਸ਼ ਵਜੋਂ ਹੋਈ ਹੈ।

Read More: ਹਿਮਾਚਲ ਪ੍ਰਦੇਸ਼ ‘ਚ ਪੈਟਰੋਲ-ਡੀਜ਼ਲ ਹੋਵੇਗਾ ਮਹਿੰਗਾ, ਸੈਲਾਨੀਆਂ ‘ਤੇ ਪਵੇਗਾ ਅਸਰ

ਵਿਦੇਸ਼

Scroll to Top