West Bengal assembly elections

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ TMC ਵੱਲੋਂ ਮੈਨੀਫੈਸਟੋ ਜਾਰੀ, ਕੀਤੇ ਵੱਡੇ ਐਲਾਨ

ਪੱਛਮੀ ਬੰਗਾਲ, ਮਾਰਚ 2026: ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪਾਰਟੀ ਨੇ 2026 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਇਹ ਮੈਨੀਫੈਸਟੋ ਰਾਜਧਾਨੀ ਕੋਲਕਾਤਾ ‘ਚ ਮੁੱਖ ਮੰਤਰੀ ਮਮਤਾ ਬੈਨਰਜੀ, ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਅਤੇ ਕਈ ਹੋਰ ਆਗੂਆਂ ਦੀ ਮੌਜੂਦਗੀ ‘ਚ ਜਾਰੀ ਕੀਤਾ।

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ‘ਦੁਆਰੇ ਚਿਕਿਤਸਾ’ (ਡੋਰਸਟੈਪ ਮੈਡੀਕਲ ਕੇਅਰ) ਸ਼ੁਰੂ ਕਰਾਂਗੇ। ਅਸੀਂ ਇਸਨੂੰ ਹਰ ਬੂਥ ‘ਤੇ ਸ਼ੁਰੂ ਕਰਾਂਗੇ, ਅਸੀਂ ‘ਡੋਰਸਟੈਪ ਮੈਡੀਕਲ ਕੇਅਰ’ ਕੈਂਪ ਆਯੋਜਿਤ ਕਰਾਂਗੇ।” ਉਨ੍ਹਾਂ ਕਿਹਾ, “ਹਜ਼ਾਰਾਂ ਸਕੂਲਾਂ ਨੂੰ ਈ-ਲਰਨਿੰਗ ਸਹੂਲਤਾਂ ਨਾਲ ਆਧੁਨਿਕ ਬਣਾਇਆ ਜਾਵੇਗਾ | ਇਸਦੇ ਨਾਲ ਹੀ ਆਉਣ ਵਾਲੇ ਦਿਨਾਂ ‘ਚ, ਅਸੀਂ ਸੱਤ ਜਾਂ ਅੱਠ ਨਵੇਂ ਜ਼ਿਲ੍ਹੇ, ਬਲਾਕ ਅਤੇ ਇੱਥੋਂ ਤੱਕ ਕਿ ਨਵੀਆਂ ਨਗਰਪਾਲਿਕਾਵਾਂ ਵੀ ਬਣਾਵਾਂਗੇ।”

“ਲਕਸ਼ਮੀ ਭੰਡਾਰ” ਯੋਜਨਾ ਦੇ ਫੰਡ ਵਧਾਏ ਜਾਣਗੇ: ਮਮਤਾ ਬੈਨਰਜੀ

ਰਾਜ ਲਈ ਪਾਰਟੀ ਦੇ ਚੋਣ ਮੈਨੀਫੈਸਟੋ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ‘ਲਕਸ਼ਮੀ ਭੰਡਾਰ’ ਯੋਜਨਾ ਤਹਿਤ ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ ₹500 ਤੱਕ ਵਧਾਉਣ ਦਾ ਵਾਅਦਾ ਕੀਤਾ ਸੀ।

ਮਮਤਾ ਨੇ ਲਕਸ਼ਮੀ ਭੰਡਾਰ ਯੋਜਨਾ ਤਹਿਤ ਔਰਤਾਂ ਨੂੰ ਦਿੱਤੀ ਜਾਣ ਵਾਲੀ ਮਾਸਿਕ ਸਹਾਇਤਾ ‘ਚ 500 ਰੁਪਏ ਦਾ ਵਾਧਾ ਕਰਨ ਦਾ ਵਾਅਦਾ ਕੀਤਾ ਹੈ। ਚੋਣ ਮਨੋਰਥ ਪੱਤਰ ਦੇ ਅਨੁਸਾਰ, ਜੇਕਰ ਮਮਤਾ ਦੀ ਸਰਕਾਰ ਬਣਦੀ ਹੈ, ਤਾਂ ਬੰਗਾਲ ‘ਚ ਜਨਰਲ ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਮਿਲਣਗੇ। ਵਰਤਮਾਨ ‘ਚ, ਬੰਗਾਲ ਸਰਕਾਰ ਜਨਰਲ ਵਰਗ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਪ੍ਰਦਾਨ ਕਰਦੀ ਹੈ।

ਦੂਜੇ ਪਾਸੇ, SC/ST ਔਰਤਾਂ ਨੂੰ ਪ੍ਰਤੀ ਮਹੀਨਾ 1700 ਰੁਪਏ ਮਿਲਣਗੇ। ਵਰਤਮਾਨ ‘ਚ, SC/ST ਔਰਤਾਂ ਨੂੰ 1200 ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ, ਮਮਤਾ ਨੇ ਬੇਰੁਜ਼ਗਾਰ ਨੌਜਵਾਨਾਂ ਲਈ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਹਰ ਪਰਿਵਾਰ ਨੂੰ ਇੱਕ ਸਥਾਈ ਘਰ ਅਤੇ ਹਰ ਘਰ ‘ਚ ਟੂਟੀਆਂ ਰਾਹੀਂ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ।

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਇੱਥੇ ਤਾਇਨਾਤ ਨਿਰੀਖਕਾਂ ਨੂੰ ਖੇਤਰ ਜਾਂ ਸੂਬੇ ਦਾ ਕੋਈ ਗਿਆਨ ਨਹੀਂ ਹੈ | ਉਹ ਸੂਬੇ ਬਾਰੇ ਕੁਝ ਨਹੀਂ ਜਾਣਦੇ। ਉਹ ਆਪਣੇ ਫਰਜ਼ ਕਿਵੇਂ ਨਿਭਾ ਸਕਦੇ ਹਨ? ਰਾਸ਼ਟਰਪਤੀ ਸ਼ਾਸਨ ਦੀ ਬਜਾਏ, ਇੱਕ ਅਣ-ਐਲਾਨੀ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਹੈ।
ਕਿਉਂਕਿ ਭਾਜਪਾ ਜਾਣਦੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਤੁਸੀਂ ਇੱਥੇ ਅਣ-ਐਲਾਨੀ ਰਾਸ਼ਟਰਪਤੀ ਸ਼ਾਸਨ ਅਧੀਨ ਚੋਣਾਂ ਲੜ ਰਹੇ ਹੋ ਕਿਉਂਕਿ ਉਹ ਬੰਗਾਲ ਤੋਂ ਈਰਖਾ ਕਰਦੇ ਹਨ।” ਉਨ੍ਹਾਂ ਨੇ ਪੂਰੇ ਸਿਸਟਮ ਨੂੰ ਉਲਟਾ ਦਿੱਤਾ ਹੈ।

Read More: ਰਾਜ ਸਭਾ ਦੇ 73 ਸੰਸਦ ਮੈਂਬਰਾਂ ‘ਤੇ ਕ੍ਰਿਮੀਨਲ ਕੇਸ, ADR ਰਿਪੋਰਟ ਦਾ ਦਾਅਵਾ

ਵਿਦੇਸ਼

Scroll to Top