ਈਰਾਨ ਨੂੰ ਜ਼ਰੂਰੀ ਦਵਾਈਆਂ

ਭਾਰਤ ਨੇ ਜੰਗ ਵਿਚਾਲੇ ਈਰਾਨ ਨੂੰ ਜ਼ਰੂਰੀ ਦਵਾਈਆਂ ਤੇ ਡਾਕਟਰੀ ਸਹਾਇਤਾ ਭੇਜੀ

ਈਰਾਨ , 18 ਮਾਰਚ 2026: ਇਜ਼ਰਾਈਲ-ਅਮਰੀਕਾ-ਈਰਾਨ ਵਿਚਾਲੇ ਚੱਲ ਰਹੇ ਟਕਰਾਅ ਦੇ ਵਿਚਕਾਰ, ਭਾਰਤ ਨੇ ਈਰਾਨ ਨੂੰ ਡਾਕਟਰੀ ਸਹਾਇਤਾ ਦੀ ਪਹਿਲੀ ਖੇਪ ਭੇਜੀ ਹੈ। ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ, ਇਹ ਖੇਪ, ਜਿਸ ‘ਚ ਜ਼ਰੂਰੀ ਦਵਾਈਆਂ ਅਤੇ ਡਾਕਟਰੀ ਸਪਲਾਈ ਸ਼ਾਮਲ ਹੈ, ਈਰਾਨੀ ਰੈੱਡ ਕ੍ਰੀਸੈਂਟ ਸੋਸਾਇਟੀ ਨੂੰ ਸੌਂਪ ਦਿੱਤੀ ਗਈ।

ਭਾਰਤ ‘ਚ ਈਰਾਨੀ ਦੂਤਾਵਾਸ ਨੇ ਇਸ ਸਹਾਇਤਾ ਲਈ ਭਾਰਤੀ ਲੋਕਾਂ ਦਾ ਧੰਨਵਾਦ ਕੀਤਾ। ਦੂਤਾਵਾਸ ਨੇ ਕਿਹਾ ਕਿ ਸਹਾਇਤਾ ਸਫਲਤਾਪੂਰਵਕ ਪਹੁੰਚਾਈ ਗਈ ਅਤੇ ਇਸਨੂੰ ਭਾਰਤ ਦੇ ਲੋਕਾਂ ਵੱਲੋਂ ਸਹਾਇਤਾ ਦੱਸਿਆ। ਦੂਤਾਵਾਸ ਨੇ ਡਾਕਟਰੀ ਸਪਲਾਈ ਦੀ ਡਿਲੀਵਰੀ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ।

ਦੂਜੇ ਪਾਸੇ, ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਈਰਾਨ ਦੇ ਖੁਫੀਆ ਮੰਤਰੀ ਇਸਮਾਈਲ ਖਾਤਿਬ ਨੂੰ ਇੱਕ ਹਵਾਈ ਹਮਲੇ ‘ਚ ਮਾਰ ਦਿੱਤਾ। ਹਾਲਾਂਕਿ, ਈਰਾਨ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਮੱਧ ਪੂਰਬ ‘ਚ ਚੱਲ ਰਹੀ ਜੰਗ ਕਾਰਨ ਯੂਕਰੇਨ ਨੂੰ ਮਿਜ਼ਾਈਲਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇੱਕ ਇੰਟਰਵਿਊ ‘ਚ ਜ਼ੇਲੇਂਸਕੀ ਨੇ ਕਿਹਾ ਕਿ ਅਮਰੀਕੀ ਸਰੋਤ ਹੁਣ ਈਰਾਨ-ਇਜ਼ਰਾਈਲ ਟਕਰਾਅ ਵੱਲ ਮੋੜੇ ਜਾ ਰਹੇ ਹਨ, ਜਿਸਦਾ ਯੂਕਰੇਨ ਨੂੰ ਫੌਜੀ ਸਹਾਇਤਾ ਪ੍ਰਭਾਵਿਤ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਲੰਬੀ ਜੰਗ ਤੋਂ ਲਾਭ ਉਠਾਉਣਾ ਚਾਹੁੰਦੇ ਹਨ ਕਿਉਂਕਿ ਇਹ ਯੂਕਰੇਨ ਨੂੰ ਕਮਜ਼ੋਰ ਕਰੇਗਾ। ਜ਼ੇਲੇਂਸਕੀ ਨੇ ਚੇਤਾਵਨੀ ਦਿੱਤੀ ਕਿ ਖਾਸ ਤੌਰ ‘ਤੇ ਪੈਟ੍ਰਿਅਟ ਏਅਰ ਡਿਫੈਂਸ ਮਿਜ਼ਾਈਲਾਂ ਦੀ ਘਾਟ ਇੱਕ ਵੱਡੀ ਚੁਣੌਤੀ ਪੈਦਾ ਕਰ ਸਕਦੀ ਹੈ।

ਉਨ੍ਹਾਂ ਕਿਹਾ ਕਿ ਇੱਕ ਦਿਨ ਵਿੱਚ ਮੱਧ ਪੂਰਬ ਵਿੱਚ ਵਰਤੀਆਂ ਜਾ ਰਹੀਆਂ ਮਿਜ਼ਾਈਲਾਂ ਦੀ ਗਿਣਤੀ ਅਮਰੀਕਾ ਦੇ ਮਹੀਨਾਵਾਰ ਉਤਪਾਦਨ ਦੇ ਬਰਾਬਰ ਹੈ, ਜਿਸ ਕਾਰਨ ਸਟਾਕ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਜ਼ੇਲੇਂਸਕੀ ਦੇ ਮੁਤਾਬਕ ਈਰਾਨ ਯੁੱਧ ਸ਼ਾਂਤੀ ਵਾਰਤਾ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਅਤੇ ਯੂਕਰੇਨ ਸੰਘਰਸ਼ ਨੂੰ ਲੰਮਾ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੂਸ ਇਸ ਸਥਿਤੀ ਤੋਂ ਆਰਥਿਕ ਤੌਰ ‘ਤੇ ਲਾਭ ਉਠਾ ਰਿਹਾ ਹੈ ਕਿਉਂਕਿ ਊਰਜਾ ਦੀਆਂ ਕੀਮਤਾਂ ਵੱਧ ਰਹੀਆਂ ਹਨ।

Read More: PM ਮੋਦੀ ਨੇ ਪੱਛਮੀ ਏਸ਼ੀਆ ਸਥਿਤੀ ‘ਤੇ ਕੁਵੈਤ ਦੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਚਰਚਾ

ਵਿਦੇਸ਼

Scroll to Top