ਮੋਹਾਲੀ, 14 ਮਾਰਚ 2026: ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 2022 ਦੀਆਂ ਚੌਣਾਂ ਦੌਰਾਨ ਜੋ ਗਰੰਟੀਆਂ/ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਸਨ, ਉਨ੍ਹਾਂ ‘ਚੋ ਇੱਕ ਗਰੰਟੀ ਹਰ 18 ਸਾਲ ਤੋਂ ਵੱਧ ਦੀ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇਣਾ ਸੀ। ਜਿਸ ਨੂੰ ਸਰਕਾਰ ਵੱਲੋਂ ਮੁੱਖ ਮੰਤਰੀ-ਮਾਤਾ-ਬੇਟੀਆਂ ਅਤੇ ਭੈਣਾਂ ਸਨਮਾਨ ਯੋਜਨਾ ਸਕੀਮ ਦੇ ਤਹਿਤ ਪੂਰਾ ਕਰਨ ਲਈ ਬਜਟ ਸੈਸ਼ਨ ‘ਚ ਘੋਸ਼ਣਾ ਕਰਨ ਉਪਰੰਤ ਪੰਜਾਬ ਦੀਆਂ ਔਰਤਾਂ ‘ਚ ਖੁਸ਼ੀ ਦੀ ਲਹਿਰ ਹੈ |
ਆਪਣੀ ਇਸ ਖੁਸ਼ੀ ਦਾ ਪ੍ਰਗਵਾਟਾ ਕਰਨ ਅਤੇ ਪੰਜਾਬ ਸਰਕਾਰ ਦੀ ਇਸ ਸਕੀਮ ਸਬੰਧੀ ਪੰਜਾਬ ਦੀਆਂ ਔਰਤਾਂ ਨੂੰ ਜਾਣੂੰ ਕਰਵਾਉਣ ਲਈ ਵਿਧਾਨ ਸਭਾ ਹਲਕਾ ਦੀਆਂ ਔਰਤਾਂ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਦੇਖ-ਰੇਖ ਅਤੇ ਰਮਨਪ੍ਰੀਤ ਕੌਰ ਕੁੰਬੜਾ, ਹਲਕਾ ਕੋਆਰਡੀਨੇਟਰ,ਮਹਿਲਾ ਵਿੰਗ, ਮੋਹਾਲੀ ਦੀ ਅਗਵਾਈ ‘ਚ ਜਾਗੋ ਕੱਢੀ। ਇਸ ਜਾਗੋ ‘ਚ 200 ਦੇ ਕਰੀਬ ਮਹਿਲਾਵਾਂ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਮਾਰਕਿਟਾਂ/ਬਜ਼ਾਰਾਂ ‘ਚ ਜਾ ਕੇ ਜਾਗੋ ਕੱਢੀ। ਜਿਸ ਦੌਰਾਨ ਮਹਿਲਾਵਾਂ ਵੱਲੋਂ ਢੌਲ ਵਜਾ ਕੇ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਜਤਾਈ ਅਤੇ ਇਹ ਸਹੂਲਤ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਰਮਨਪ੍ਰੀਤ ਕੌਰ ਕੁੰਬੜਾ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਹੈ। ਜਿਸ ਦੇ ਕੜੀ ਵਜੋਂ ਹੀ ਪੰਜਾਬ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਹਰ ਮਹੀਨੇ ਵਿੱਤੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ। ਜਿਸ ਤਹਿਤ ਅਨੁਸੂਚਿਤ ਜਾਤੀ ਦੀ ਸ਼੍ਰੇਣੀ ਦੀ ਹਰ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ ਹੋਰ ਸ਼੍ਰੇਣੀ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਮੌਕੇ ਤੇ ਸ਼੍ਰੀਮਤੀ ਸੋਨੀਆ, ਸ਼੍ਰੀਮਤੀ ਪੂਜਾ ਰਾਣੀ, ਸ਼੍ਰੀਮਤੀ ਸਰਬਜੀਤ ਕੌਰ ਦਾਊਂ, ਸ਼੍ਰੀਮਤੀ ਗੁਰਿੰਦਰ ਕੌਰ, ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਜਸਵੀਰ ਕੌਰ, ਸ਼੍ਰੀਮਤੀ ਮੀਨਾਕਸ਼ੀ ਰਾਜਪੂਤ, ਸ਼੍ਰੀਮਤੀ ਜਸਬੀਰ ਕੌਰ ਅਤਲੀ, ਸ਼੍ਰੀਮਤੀ ਸਵਿਤਾ ਪਰਿੰਜਾ, ਸ਼੍ਰੀਮਤੀ ਕੁਲਵੰਤ ਕੌਰ ਕੋਮਲ, ਸ਼੍ਰੀਮਤੀ ਮੋਨਿਕਾ ਠਾਕੁਰ, ਸ਼੍ਰੀਮਤੀ ਸਵਰਨ ਲਤਾ, ਸ਼੍ਰੀਮਤੀ ਕੁਲਦੀਪ ਕੌਰ, ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਰਾਜ ਕਿਰਨ ਅਤੇ ਵੱਡੀ ਗਿਣਤੀ ‘ਚ ਮਹਿਲਾਵਾਂ ਹਾਜਰ ਸਨ।
Read More: ਪੰਜਾਬ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇ ਐਲਾਨ ਨਾਲ ਔਰਤਾਂ ‘ਚ ਖੁਸ਼ੀ ਦੀ ਲਹਿਰ, ਜਾਗੋ ਕੱਢ ਕੇ ਮਨਾਈ ਖੁਸ਼ੀ




