Humanizing AI

ਸੀਈਸੀ-ਸੀਜੀਸੀ ਲਾਂਡਰਾਂ ਵੱਲੋਂ ਹੁਮੇਨਾਈਜ਼ਿੰਗ ਏਆਈ ਵਿਸ਼ੇ ਸੰਬੰਧੀ ਐਚਆਰ ਕਨਕਲੇਵ 2026 ਕਰਵਾਇਆ

ਮੋਹਾਲੀ, 13 ਮਾਰਚ 2026: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਸੀਈਸੀ-ਸੀਜੀਸੀ ਲਾਂਡਰਾਂ ਦੇ ਵਪਾਰ ਪ੍ਰਸ਼ਾਸਨ ਵਿਭਾਗ (ਐਮਬੀਏ) ਵੱਲੋਂ ਨੈਸ਼ਨਲ ਇੰਸਟੀਚਿਊਟ ਆਫ਼ ਪਰਸੋਨਲ ਮੈਨੇਜਮੈਂਟ (ਪੰਜਾਬ ਸਟੂਡੈਂਟ ਚੈਪਟਰ) ਦੇ ਸਹਿਯੋਗ ਨਾਲ ‘ਹਿਊਮੇਨਾਈਜ਼ਿੰਗ ਏਆਈ: ਲੀਡਿੰਗ ਏ ਮਲਟੀ ਜਨਰੇਸ਼ਨਲ ਵਰਕਫੋਰਸ ਇਨ ਦ ਡਿਜ਼ੀਟਲ ਏਰਾ’ ਵਿਸ਼ੇ ਸੰਬੰਧੀ ਐਚਆਰ ਕਨਕਲੇਵ 2026 ਕਰਵਾਇਆ ਗਿਆ |

ਇਹ ਦੋ ਦਿਨਾਂ ਅਕਾਦਮਿਕ ਅਤੇ ਉਦਯੋਗਿਕ ਸ਼ਮੂਲੀਅਤ ਵਾਲਾ ਪ੍ਰੋਗਰਾਮ ਸਮਕਾਲੀ ਐਚਆਰ ਅਭਿਆਸਾਂ, ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਇੱਕ ਬਹੁਪੀੜ੍ਹੀ ਵਰਕਫੋਰਸ ਦੇ ਪ੍ਰਬੰਧਨ ’ਤੇ ਕੇਂਦ੍ਰਿਤ ਰਿਹਾ। ਪ੍ਰੋਗਰਾਮ ਦੇ ਪਹਿਲੇ ਦਿਨ ਇੱਕ ਅੰਤਰ ਕਾਲਜ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ‘ਚ ਸੀਜੀਸੀ ਦੇ ਸੰਘਟਕ ਕਾਲਜਾਂ ਸੀਈਸੀ, ਸੀਬੀਐਸਏ ਸੀਓਈ ਅਤੇ ਸੀਸੀਟੀ ਦੀਆਂ 25 ਟੀਮਾਂ ਨੇ ਹਿੱਸਾ ਲਿਆ।

ਕਈ ਰਾਊਂਡਾਂ ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਵਪਾਰਕ ਜਾਗਰੂਕਤਾ, ਐਚਆਰ ਸੰਕਲਪਾਂ ਅਤੇ ਵਿਸ਼ਲੇਸ਼ਣਾਤਮਕ ਹੁਨਰਾਂ ਦੀ ਪੜਤਾਲ ਕੀਤੀ ਗਈ। ਇਸ ਦੌਰਾਨ ਸੀਬੀਐਸਏ ਦੀ ਟੀਮ ਸਿਨਰਜੀ, ਜਿਸ ‘ਚ ਖੁਸ਼ੀ ਅਤੇ ਕੁਸ਼ ਸ਼ਾਮਲ ਸਨ, ਉਨ੍ਹਾਂ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ, ਉਸ ਤੋਂ ਬਾਅਦ ਸੀਈਸੀ ਦੀ ਟੀਮ ਟੇਲੈਂਟ ਵਿਜ਼ਾਰਡਸ ਜਿਸ ਵਿੱਚ ਜੋਤੀ ਅਤੇ ਖੁਸ਼ੀ ਸ਼ਾਮਲ ਸਨ, ਨੇ ਦੂਜਾ ਇਨਾਮ ਪ੍ਰਾਪਤ ਕੀਤਾ ਅਤੇ ਸੀਈਸੀ ਦੀ ਟੀਮ ਡੈਸਕ ਬੱਡੀਜ਼ ਜਿਸ ‘ਚ ਅਦਿਤੀ ਪਾਂਡੇ ਅਤੇ ਅਕਿਰੀਤੀ ਸ਼ਾਮਲ ਸਨ, ਨੇ ਤੀਜਾ ਇਨਾਮ ਜਿੱਤਿਆ।

ਜੇਤੂਆਂ ਨੂੰ ਟਰਾਫੀਆਂ, ਸਰਟੀਫਿਕੇਟ ਅਤੇ ਨਕਦ ਇਨਾਮ ਦਿੱਤੇ ਗਏ। ਇਸ ਸੰਮੇਲਨ ਦੇ ਦੂਜੇ ਦਿਨ ਇੰਟਰਲਿਟ ਸਰਵਿਸਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਸੀਈਓ ਅਰਵਿੰਦ ਕੁਮਾਰ ਅਤੇ ਗ੍ਰੈਜ਼ਿਟੀ ਇੰਟਰਐਕਟਿਵ ਵਿਖੇ ਸਿਖਲਾਈ ਅਤੇ ਵਿਕਾਸ ਦੀ ਮੁਖੀ ਸ਼੍ਰੀਮਤੀ ਸ਼ਿਖਾ ਗੁਪਤਾ ਵੱਲੋਂ ਮੁੱਖ ਭਾਸ਼ਣ ਦਿੱਤੇ ਗਏ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।

ਇਸ ਦੌਰਾਨ ਪ੍ਰੋਗਰਾਮ ਦੇ ਥੀਮ ‘ਹਿਊਮੇਨਾਈਜ਼ਿੰਗ ਏਆਈ: ਲੀਡਿੰਗ ਏ ਮਲਟੀ ਜਨਰੇਸ਼ਨਲ ਵਰਕਫੋਰਸ ਇਨ ਦ ਡਿਜ਼ੀਟਲ ਏਰਾ’ ਦੇ ਆਧਾਰ ’ਤੇ ਇੱਕ ਵਿਚਾਰਪੂਰਵਕ ਪੈਨਲ ਚਰਚਾ ਕੀਤੀ ਗਈ।ਜਿਸ ਨੇ ਇਹ ਉਜਾਗਰ ਕੀਤਾ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਭਰਤੀ, ਪ੍ਰਦਰਸ਼ਨ ਪ੍ਰਬੰਧਨ, ਸਿਖਲਾਈ ਅਤੇ ਫੈਸਲਾ ਲੈਣ ਨੂੰ ਮੁੜ ਆਕਾਰ ਦੇ ਰਹੀ ਹੈ, ਜਦੋਂ ਕਿ ਰਚਨਾਤਮਕਤਾ, ਅਨੁਕੂਲਤਾ ਅਤੇ ਨੈਤਿਕ ਨਿਰਣੇ ਵਰਗੇ ਮਨੁੱਖੀ ਹੁਨਰਾਂ ਦੀ ਨਿਰੰਤਰ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਨੇ ਬਹੁਪੀੜ੍ਹੀ ਵਰਕਫੋਰਸ ਦੇ ਪ੍ਰਬੰਧਨ ਅਤੇ ਏਆਈ ਨੂੰ ਸਿੱਖਣ ਅਤੇ ਸਹਿਯੋਗ ਲਈ ਜ਼ਿੰਮੇਵਾਰੀ ਨਾਲ ਵਰਤਣ ਸੰਬੰਧੀ ਵੀ ਕੀਮਤੀ ਜਾਣਕਾਰੀ ਹਾਸਲ ਕੀਤੀ। ਇਸ ਵਿਸ਼ੇਸ਼ ਪੈਨਲ ‘ਚ ਸ੍ਰੀ ਅਭਿਸ਼ੇਕ ਗੁਪਤਾ (ਐਸੋਸੀਏਟ ਡਾਇਰੈਕਟਰ, ਡਿਜੀਟਲ ਕੰਸਲਟਿੰਗ, ਐਲਟੀਆਈ ਮਾਈਂਡਟ੍ਰੀ), ਸ੍ਰੀ ਵਿਕਾਸ ਪੁਰੀ (ਐਚਆਰ ਕੋਚ ਅਤੇ ਪ੍ਰਮਾਣਿਤ ਪਰਿਵਰਤਨ ਕੋਚ) ਅਤੇ ਸ਼੍ਰੀਮਤੀ ਅਮਨ ਘੁੰਮਣ (ਸੀਐਚਆਰਓ, ਡਬਲਯੂਡਬਲਯੂਆਈਸੀਐਸ ਗਲੋਬਲ ਲਾਅ ਆਫਿਸ ਪ੍ਰਾਈਵੇਟ ਲਿਮਟਿਡ) ਸ਼ਾਮਲ ਸਨ। ਸੀਈਸੀ-ਸੀਜੀਸੀ ਲਾਂਡਰਾਂ ਦੇ ਡਾਇਰੈਕਟਰ ਪ੍ਰਿੰਸੀਪਲ ਡਾ.ਸੁਖਪ੍ਰੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਚਆਰ ਕਨਕਲੇਵ 2ਕੇ26 ਅਕਾਦਮਿਕ ਅਤੇ ਉਦਯੋਗ ਨੂੰ ਜੋੜਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਏਆਈ ਅਤੇ ਵਰਕਫੋਰਸ ਪਰਿਵਰਤਨ ਸਬੰਧੀ ਵਿਚਾਰਵਾਨ ਆਗੂਆਂ ਨਾਲ ਗੱਲਬਾਤ ਕਰਕੇ ਅਸੀਂ ਆਪਣੇ ਵਿਦਿਆਰਥੀਆਂ ਨੂੰ ਇੱਕ ਅਜਿਹੇ ਭਵਿੱਖ ਵਿੱਚ ਵਧਣ ਫੁੱਲਣ ਲਈ ਤਿਆਰ ਕਰ ਰਹੇ ਹਾਂ ਜਿੱਥੇ ਤਕਨਾਲੋਜੀ ਅਤੇ ਮਨੁੱਖੀ ਮੁੱਲ (ਹਿਊਮਨ ਵੈਲਿਯੂਜ਼) ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਇਸ ਕਾਨਫਰੰਸ ਨੂੰ ਐਨਆਈਪੀਐਮ ਦੇ ਪਤਵੰਤਿਆਂ ਦੀ ਮੌਜੂਦਗੀ ਨਾਲ ਹੋਰ ਵੀ ਮਹੱਤਵ ਮਿਲਿਆ। ਜਿਸ ‘ਚ ਐਸਪੀ ਬਾਂਸਲ, ਖੇਤਰੀ ਉਪ ਪ੍ਰਧਾਨ, ਉੱਤਰੀ ਐਨਆਈਪੀਐਮ, ਅਜੈ ਬਖਸ਼ੀ, ਚੇਅਰਮੈਨ, ਉੱਤਰੀ ਪੰਜਾਬ ਚੈਪਟਰ; ਰਵਿੰਦਰ ਚੱਢਾ, ਤੁਰੰਤ ਸਾਬਕਾ ਚੇਅਰਪਰਸਨ, ਸ਼੍ਰੀਮਤੀ ਪੂਜਾ ਨਾਇਰ, ਰਾਸ਼ਟਰੀ ਕੌਂਸਲ ਮੈਂਬਰ ਅਤੇ ਸ਼੍ਰੀਮਤੀ ਰੇਣੂ ਆਰਪੀ ਸਿੰਘ, ਸਾਬਕਾ ਚੇਅਰਪਰਸਨ ਆਦਿ ਸ਼ਾਮਲ ਸਨ।

ਐਚਆਰ ਕਨਕਲੇਵ 2026 ਨੇ ਅਕਾਦਮਿਕ ਸਿੱਖਿਆ ਨੂੰ ਅਸਲ ਸੰਸਾਰ ਦੀ ਸੂਝ ਨਾਲ ਸਫਲਤਾਪੂਰਵਕ ਜੋੜਿਆ ਜਿਸ ਨੇ ਸੀਜੀਸੀ ਦੇ ਵਿਦਿਆਰਥੀਆਂ ਨੂੰ ਐਚਆਰ ਅਭਿਆਸਾਂ, ਉਦਯੋਗ ਦੀਆਂ ਉਮੀਦਾਂ ਅਤੇ ਕਰੀਅਰ ਦੀ ਤਿਆਰੀ ‘ਚ ਏਆਈ ਦੀ ਮਜ਼ਬੂਤ ਸਮਝ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਇਸ ਉਪਰਾਲੇ ਨੇ ਸੀਜੀਸੀ ਲਾਂਡਰਾਂ ਦੇ ਉਦਯੋਗ ਅਧਾਰਿਤ ਸਿੱਖਿਆ ’ਤੇ ਧਿਆਨ ਕੇਂਦਰਿਤ ਕੀਤਾ ਜੋ ਨਵੀਨਤਮ ਜ਼ਰੂਰਤਾਂ ਦੇ ਅਨੁਸਾਰ ਹੈ ਅਤੇ ਵਿਦਿਆਰਥੀਆਂ ਨੂੰ ਸਪਸ਼ਟ ਸੰਕਲਪਿਕ ਗਿਆਨ ਨਾਲ ਲੈਸ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਪੇਸ਼ੇਵਰਾਂ ਵਜੋਂ ਵਿਕਸਿਤ ਕਰਨ ‘ਚ ਮੱਦਦ ਮਿਲਦੀ ਹੈ।

Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ਨੇ ਸਸਟੇਨੇਬਿਲਟੀ ਤੇ Gen Z ‘ਤੇ ਸੂਝਵਾਨ ਪੈਨਲ ਚਰਚਾ ਦੀ ਕੀਤੀ ਮੇਜ਼ਬਾਨੀ

ਵਿਦੇਸ਼

Scroll to Top