10 ਮਾਰਚ 2026: ਹਰ ਆਮ ਇਨਸਾਨ ਦੀ ਜ਼ਿੰਦਗੀ ਕਈ ਪੜਾਵਾਂ ਚੋਂ ਲੰਘਦੀ ਹੈ—ਖੁਸ਼ੀ, ਸੰਘਰਸ਼, ਡਰ, ਗਲਤੀਆਂ, ਪਛਤਾਵਾ ਅਤੇ ਕਈ ਵਾਰ ਬਦਲਾ ਵੀ। ਆਉਣ ਵਾਲੀ ਫ਼ਿਲਮ “ਬੁੱਧ ਸਿੰਘ” ਇਸੇ ਗਹਿਰੇ ਭਾਵਨਾਤਮਕ ਸਫ਼ਰ ਨੂੰ ਪਰਦੇ ’ਤੇ ਲਿਆਉਂਦੀ ਹੈ ਅਤੇ ਦਿਖਾਉਂਦੀ ਹੈ ਕਿ ਕਿਵੇਂ ਲਾਲਚ ਤੇ ਹਾਲਾਤ ਇਕ ਇਨਸਾਨ ਦੀ ਜ਼ਿੰਦਗੀ ਨੂੰ ਇਕ ਖਤਰਨਾਕ ਮੋੜ ’ਤੇ ਲੈ ਜਾਂਦੇ ਹਨ।
“ਬੁੱਧ ਸਿੰਘ” (Buddh Singh) ਦਾ ਆਫ਼ਿਸ਼ਲ ਟ੍ਰੇਲਰ ਹੁਣ ਰਿਲੀਜ਼ ਹੋ ਚੁੱਕਾ ਹੈ, ਜੋ ਦਰਸ਼ਕਾਂ ਨੂੰ ਇਕ ਦਿਲਚਸਪ ਅਤੇ ਸੋਚਣ ’ਤੇ ਮਜਬੂਰ ਕਰ ਦੇਣ ਵਾਲੀ ਕਹਾਣੀ ਦੀ ਝਲਕ ਦਿੰਦਾ ਹੈ। ਫ਼ਿਲਮ ਇਹ ਵੀ ਦਿਖਾਉਂਦੀ ਹੈ ਕਿ ਕਿਵੇਂ ਹਾਲਾਤ, ਪੈਸਿਆਂ ਦਾ ਲਾਲਚ ਅਤੇ ਜ਼ਿੰਦਗੀ ਦੀ ਇਕ ਵੱਡੀ ਗਲਤੀ ਇਕ ਆਮ ਆਦਮੀ ਨੂੰ ਆਪਣੇ ਹੀ ਮਨ ਨਾਲ ਇਕ ਗਹਿਰੀ ਮਨੋਵਿਗਿਆਨਕ ਲੜਾਈ ਵਿੱਚ ਧੱਕ ਦੇਂਦੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਡਾ. ਰਾਜੀਵ ਕੁਮਾਰ ਨੇ ਕੀਤਾ ਹੈ।
ਫ਼ਿਲਮ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ ਇਸਦੇ ਮੁੱਖ ਕਿਰਦਾਰ ਲਈ ਕੀਤੀ ਗਈ ਬਹੁਤ ਹੀ ਵੱਖਰੀ ਤਿਆਰੀ। ਪੰਜਾਬੀ ਸਿਨੇਮਾ ਵਿੱਚ ਘੱਟ ਹੀ ਵੇਖਣ ਨੂੰ ਮਿਲਣ ਵਾਲੀ ਇਸ ਸਮਰਪਣ ਦੀ ਮਿਸਾਲ ਵਿੱਚ ਰਵੀ ਇੰਦਰ ਸ਼ੀਨ, ਜੋ ਫ਼ਿਲਮ ਵਿੱਚ ਬੁੱਧ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ, ਨੇ ਮੈਥਡ ਐਕਟਿੰਗ ਅਪਣਾਈ। ਕਿਰਦਾਰ ਦੀ ਮਾਨਸਿਕ ਹਾਲਤ ਨੂੰ ਸਮਝਣ ਲਈ ਉਨ੍ਹਾਂ ਨੇ ਕਰੀਬ ਤਿੰਨ ਮਹੀਨੇ ਤੱਕ ਆਪਣੇ ਆਪ ਨੂੰ ਇਕ ਕਮਰੇ ਵਿੱਚ ਅਲੱਗ ਰੱਖਿਆ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਉਸ ਗਹਿਰੀ ਮਾਨਸਿਕ ਹਾਲਤ ਤੋਂ ਬਾਹਰ ਆਉਣ ਵਿੱਚ ਕਈ ਮਹੀਨੇ ਲੱਗ ਗਏ, ਜੋ ਇਹ ਦਿਖਾਉਂਦਾ ਹੈ ਕਿ ਇਹ ਕਿਰਦਾਰ ਉਨ੍ਹਾਂ ’ਤੇ ਕਿੰਨਾ ਡੂੰਘਾ ਅਸਰ ਛੱਡ ਗਿਆ।
KableOne ਅਤੇ Saga Studios ਵੱਲੋਂ, R Sheentunes Company ਅਤੇ Sahaj Productions ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਇਸ ਫ਼ਿਲਮ ਵਿੱਚ ਕਈ ਮਜ਼ਬੂਤ ਕਲਾਕਾਰ ਨਜ਼ਰ ਆਉਣਗੇ। ਇਨ੍ਹਾਂ ਵਿੱਚ ਰਵੀ ਇੰਦਰ ਸ਼ੀਨ, ਸੁਰੇਂਦਰ ਸ਼ਰਮਾ, ਹਰਿੰਦਰ ਸੰਧੂ, ਅਨੂਪ ਸ਼ਰਮਾ, ਰਾਜਿੰਦਰ ਸਿੰਘ, ਰਮਨੀਕ ਸੰਧੂ, ਨਵਦੀਪ ਸਿੰਘ, ਨਵੀ ਖਾਨ, ਅੰਕਿਤ ਲੂਥਰਾ, ਕਰਮਜੀਤ ਭੱਟੀ, ਸੀਮਾ ਗਰੇਵਾਲ ਸਮੇਤ ਕਈ ਪ੍ਰਤਿਭਾਸ਼ਾਲੀ ਕਲਾਕਾਰ ਸ਼ਾਮਲ ਹਨ।
ਫ਼ਿਲਮ ਦੇ ਨਿਰਮਾਤਾ ਸੁਮੀਤ ਸਿੰਘ ਅਤੇ ਅੰਜਨਾ ਸਿੰਘ ਹਨ, ਜਦਕਿ ਹਰਿੰਦਰ ਸੰਧੂ, ਭਾਨੁ ਸ਼ਰਮਾ ਅਤੇ ਵੇਨੂ ਵਿਨੋਦ ਸ਼ਰਮਾ ਸਹਿ-ਨਿਰਮਾਤਾ ਹਨ। ਫ਼ਿਲਮ ਲਈ ਉਤਸ਼ਾਹ ਇਸ ਕਰਕੇ ਵੀ ਵੱਧ ਗਿਆ ਹੈ ਕਿਉਂਕਿ ਇਸਦਾ ਗਾਣਾ “ਐਬਾਂ ਵਾਲਾ ਬੰਦਾ” ਪਹਿਲਾਂ ਹੀ ਇੰਸਟਾਗ੍ਰਾਮ ਰੀਲਜ਼ ’ਤੇ ਟ੍ਰੈਂਡ ਕਰ ਰਿਹਾ ਹੈ ਅਤੇ ਦਰਸ਼ਕਾਂ ਵੱਲੋਂ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ। ਇਹ ਗਾਣਾ ਰਵਿੰਦਰ ਸ਼ੀਨ ਅਤੇ ਬੋਹੇਮੀਆ ਨੇ ਗਾਇਆ ਹੈ। ਇਸਦੇ ਪ੍ਰਭਾਵਸ਼ਾਲੀ ਬੋਲ ਬਾਬਾ ਬੁੱਲ੍ਹੇ ਸ਼ਾਹ ਅਤੇ ਰੋਹਿਤ ਸ਼ਰਮਾ ਨੇ ਲਿਖੇ ਹਨ, ਜਦਕਿ ਰੈਪ ਦੇ ਬੋਲ ਬੋਹੇਮੀਆ ਨੇ ਖੁਦ ਲਿਖੇ ਅਤੇ ਪਰਫ਼ਾਰਮ ਕੀਤੇ ਹਨ। ਸਾਗਾ ਮਿਊਜ਼ਿਕ ਲੇਬਲ ਹੇਠ ਰਿਲੀਜ਼ ਹੋਇਆ ਇਹ ਗਾਣਾ ਫ਼ਿਲਮ ਲਈ ਉਤਸੁਕਤਾ ਨੂੰ ਹੋਰ ਵੀ ਵਧਾ ਰਿਹਾ ਹੈ।
“ਬੁੱਧ ਸਿੰਘ” 26 ਮਾਰਚ 2026 ਤੋਂ ਸਿਰਫ਼ KableOne OTT ’ਤੇ ਸਟ੍ਰੀਮ ਹੋਵੇਗੀ। ਇਹ ਪਲੇਟਫਾਰਮ ਦੁਨੀਆ ਭਰ ਦੇ ਦਰਸ਼ਕਾਂ ਤੱਕ ਮਜ਼ਬੂਤ ਖੇਤਰੀ ਕਹਾਣੀਆਂ ਪਹੁੰਚਾਉਣ ਲਈ ਜਾਣਿਆ ਜਾਂਦਾ ਹੈ। KableOne ਦੀ ਸੋਚ ਮੁਤਾਬਕ ਇਸ ਫ਼ਿਲਮ ਨੂੰ ਛੇ ਭਾਸ਼ਾਵਾਂ—ਪੰਜਾਬੀ, ਹਿੰਦੀ, ਅੰਗਰੇਜ਼ੀ, ਤਾਮਿਲ, ਤੇਲਗੂ ਅਤੇ ਮਲਿਆਲਮ—ਵਿੱਚ ਰਿਲੀਜ਼ ਕੀਤਾ ਜਾਵੇਗਾ, ਤਾਂ ਜੋ ਹੋਰ ਵੱਧ ਦਰਸ਼ਕ ਇਸ ਕਹਾਣੀ ਨਾਲ ਜੁੜ ਸਕਣ।
ਬੁੱਧ ਸਿੰਘ ਨਾਲ KableOne ਇੱਕ ਵਾਰ ਫਿਰ ਦਿਖਾਉਂਦਾ ਹੈ ਕਿ ਉਹ ਅਰਥਪੂਰਨ ਕਹਾਣੀਆਂ ਨੂੰ ਵੱਡੇ ਮੰਚ ਤੱਕ ਪਹੁੰਚਾਉਣ ਅਤੇ ਖੇਤਰੀ ਸਿਨੇਮਾ ਦੇ ਨਵੇਂ ਕਲਾਕਾਰਾਂ ਤੇ ਕਹਾਣੀਕਾਰਾਂ ਨੂੰ ਅੱਗੇ ਲਿਆਉਣ ਲਈ ਵਚਨਬੱਧ ਹੈ। ਇਹ ਪਲੇਟਫਾਰਮ ਲਗਾਤਾਰ ਨਵੇਂ ਟੈਲੈਂਟ ਅਤੇ ਵੱਖਰੀਆਂ ਆਵਾਜ਼ਾਂ ਨੂੰ ਮੌਕਾ ਦਿੰਦਾ ਆ ਰਿਹਾ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਾ ਰਿਹਾ ਹੈ।
ਆਪਣੀ ਗਹਿਰੀ ਕਹਾਣੀ, ਮਜ਼ਬੂਤ ਅਦਾਕਾਰੀ ਅਤੇ ਭਾਵਨਾਵਾਂ ਦੀ ਤੀਬਰਤਾ ਨਾਲ “ਬੁੱਧ ਸਿੰਘ” ਇਕ ਐਸੀ ਫ਼ਿਲਮ ਬਣਨ ਦਾ ਵਾਅਦਾ ਕਰਦੀ ਹੈ ਜੋ ਇਨਸਾਨੀ ਫ਼ੈਸਲਿਆਂ ਅਤੇ ਉਨ੍ਹਾਂ ਦੇ ਕਾਲੇ ਨਤੀਜਿਆਂ ਨੂੰ ਬੇਝਿਜਕ ਸਾਹਮਣੇ ਲਿਆਵੇਗੀ।
ਟ੍ਰੇਲਰ ਪ੍ਰੀਮੀਅਰ: 9 ਮਾਰਚ ਸਟ੍ਰੀਮਿੰਗ ਸ਼ੁਰੂ: 26 ਮਾਰਚ 2026, ਸਿਰਫ਼ KableOne OTT ’ਤੇ ਦੁਨੀਆ ਭਰ ਵਿੱਚ ਵੇਖੋ: www.kableone.com
Read More: Son Of Sardaar 2 Trailer: ਅਜੇ ਦੇਵਗਨ ਦੀ ਫਿਲਮ ਸਨ ਆਫ ਸਰਦਾਰ 2 ਦਾ ਟ੍ਰੇਲਰ ਹੋਇਆ ਰਿਲੀਜ਼




