Paramjit Singh Sarna

ਪਰਮਜੀਤ ਸਿੰਘ ਸਰਨਾ ਵੱਲੋਂ PM ਮੋਦੀ ਨੂੰ ਤਹਿਰਾਨ ‘ਚ ਸਿੱਖਾਂ ਦੀ ਸੁਰੱਖਿਅਤ ਵਾਪਸੀ ਦੀ ਅਪੀਲ

ਦਿੱਲੀ, 05 ਮਾਰਚ, 2026: ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਪਰਮਜੀਤ ਸਿੰਘ ਸਰਨਾ ਨੇ ਈਰਾਨ ਦੀ ਰਾਜਧਾਨੀ ਵਧ ਰਹੇ ਟਕਰਾਅ ਅਤੇ ਹਵਾਈ ਹਮਲਿਆਂ ਦੇ ਵਿਚਾਲੇ ਤਹਿਰਾਨ ‘ਚ ਗੁਰਦੁਆਰਾ ਸਾਹਿਬ ਅਤੇ ਸਿੱਖਾਂ ਦੀ ਰਿਹਾਇਸ਼ ਨੂੰ ਉੱਚ ਜੋਖ਼ਮ ਵਾਲੇ ਖੇਤਰਾਂ ‘ਚ ਸਥਿਤ ਹੋਣ ਦੀਆਂ ਰਿਪੋਰਟਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ।

ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਤਹਿਰਾਨ ‘ਚ ਸਿੱਖ ਬਹੁਤ ਥੋੜੀ ਗਿਣਤੀ ‘ਚ ਹਨ, ਜੋ ਇਤਿਹਾਸਕ ਭਾਈ ਗੰਗਾ ਸਿੰਘ ਸਭਾ ਗੁਰਦੁਆਰੇ ਦੇ ਆਲੇ-ਦੁਆਲੇ ਵਸੇ ਹੋਏ ਹਨ ਹੈ | ਉਨ੍ਹਾਂ ਸਿੱਖਾਂ ਭਾਈਚਾਰੇ ਨੂੰ ਗੰਭੀਰ ਖ਼ਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਉਨ੍ਹਾਂ ਕਿਹਾ ਕਿ ਤਹਿਰਾਨ ‘ਚ ਸਿੱਖ ਭਾਈਚਾਰਾ ਘੱਟ ਗਿਣਤੀ ਦੇ ਬਾਵਜੂਦ ਲੰਮੇ ਸਮੇਂ ਤੋਂ ਵਸਿਆ ਹੋਇਆ ਹੈ। ਉਨ੍ਹਾਂ ਦੇ ਘਰ ਅਤੇ ਗੁਰਦੁਆਰਾ ਉਨ੍ਹਾਂ ਆਂਢ-ਗੁਆਂਢ ‘ਚ ਸਥਿਤ ਹਨ ਜੋ ਉੱਚ ਜੋਖਮ ਵਾਲੇ ਖੇਤਰਾਂ ‘ਚ ਆ ਸਕਦੇ ਹਨ ਜੇਕਰ ਚੱਲ ਰਹੇ ਹਮਲੇ ਅਤੇ ਫੌਜੀ ਆਦਾਨ-ਪ੍ਰਦਾਨ ਹੋਰ ਵਧਦਾ ਹੈ |

ਉਨ੍ਹਾਂ ਕਿਹਾ ਕਿ ਭਾਰਤ ‘ਚ ਪਰਿਵਾਰ ਚਿੰਤਾ ‘ਚ ਹਨ ਕਿਉਂਕਿ ਤਹਿਰਾਨ ‘ਚ ਧਮਾਕਿਆਂ ਅਤੇ ਹਮਲਿਆਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਸ਼ਹਿਰ ‘ਚ ਰਹਿਣ ਵਾਲੇ ਸਿੱਖਾਂ ਅਤੇ ਹੋਰ ਭਾਰਤੀ ਮੂਲ ਦੇ ਨਿਵਾਸੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਪਰਮਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਵਿਸ਼ਵ ਆਗੂਆਂ ਕੋਲ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਈਰਾਨ ਦੀ ਰਾਜਧਾਨੀ ‘ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਤੁਰੰਤ ਕਦਮ ਚੁੱਕੇ ਜਾਣ।

ਪਰਮਜੀਤ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਤਹਿਰਾਨ ਅਤੇ ਨੇੜਲੇ ਇਲਾਕਿਆਂ ਤੋਂ ਭਾਰਤੀ ਮੂਲ ਦੇ ਨਿਵਾਸੀਆਂ, ਜਿਨ੍ਹਾਂ ‘ਚ ਸਿੱਖ ਵੀ ਸ਼ਾਮਲ ਹਨ, ਉਨ੍ਹਾਂ ਨੂੰ ਕੱਢਣ ਲਈ ਤਿਆਰੀ ਕਰਨ ਦੀ ਅਪੀਲ ਕੀਤੀ ਹੈ |

ਦਿੱਲੀ ਤੋਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ‘ਚ ਟਕਰਾਵਾਂ ਅਤੇ ਸੰਕਟਾਂ ਦੌਰਾਨ ਸੁਰੱਖਿਅਤ ਵਾਪਸੀ ਮਿਸ਼ਨ ਚਲਾਏ ਹਨ ਅਤੇ ਆਪਣੇ ਨਾਗਰਿਕਾਂ ਅਤੇ ਮੌਜੂਦਾ ਸਮੇਂ ਈਰਾਨ ‘ਚ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਹਰੇਕ ਭਾਰਤੀ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਭਾਰਤ ਸਰਕਾਰ ਨੂੰ ਸਥਿਤੀ ਦੀ ਨੇੜਿਓਂ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਸਮੇਂ ਸਿਰ ਕਦਮ ਚੁੱਕਣੇ ਚਾਹੀਦੇ ਹਨ ਕਿ ਸਾਡੇ ਲੋਕ ਤੇਜ਼ੀ ਨਾਲ ਵਧ ਰਹੇ ਟਕਰਾਅ ਦੇ ਗੋਲੀਬਾਰੀ ‘ਚ ਨਾ ਫਸਣ |

Read More: ਪੱਛਮੀ ਏਸ਼ੀਆ ‘ਚ ਸੰਕਟ ਦੇ ਮੱਦੇਨਜਰ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀਆਂ ਦੀ ਮੱਦਦ ਲਈ ਕੰਟਰੋਲ ਰੂਮ ਸਥਾਪਤ

ਵਿਦੇਸ਼

Scroll to Top