ਚੰਡੀਗੜ੍ਹ, 05 ਮਾਰਚ 2026: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਰਤ ਦੇ ਮਸ਼ਹੂਰ ਟੈਲੀਵਿਜ਼ਨ ਬ੍ਰਾਂਡ ਟੈਕਸਲਾ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ‘ਚ ਉਨ੍ਹਾਂ ਕਿਹਾ ਕਿ ਓਬਰਾਏ ਇੱਕ ਦੂਰਦਰਸ਼ੀ ਅਤੇ ਮਿਹਨਤੀ ਉੱਦਮੀ ਸਨ ਜਿਨ੍ਹਾਂ ਨੇ 1980 ਦੇ ਦਹਾਕੇ ‘ਚ ਕਿਫਾਇਤੀ ਕੀਮਤਾਂ ‘ਤੇ ਟੀਵੀ ਸੈੱਟ ਉਪਲਬੱਧ ਕਰਵਾ ਕੇ ਭਾਰਤ ‘ਚ ਘਰੇਲੂ ਮਨੋਰੰਜਨ ਖੇਤਰ ‘ਚ ਕ੍ਰਾਂਤੀ ਲਿਆਂਦੀ।
ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਦ੍ਰਿੜ ਇਰਾਦੇ ਨੇ ਉਨ੍ਹਾਂ ਨੂੰ ਉਦਯੋਗ ‘ਚ ਇੱਕ ਵਿਲੱਖਣ ਪਛਾਣ ਦਿਵਾਈ ਅਤੇ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਓਬਰਾਏ ਦਾ ਦੇਹਾਂਤ ਉਦਯੋਗ ਅਤੇ ਸਮਾਜ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਦੁਖੀ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਣ।
Read More: ਪੰਜਾਬ ਸਰਕਾਰ ਦੀ ਨਸ਼ਾ ਤਸਕਰਾਂ ਖ਼ਿਲਾਫ ਜੰਗ ਜਾਰੀ ਹੈ: ਬਲਤੇਜ ਪੰਨੂ




