Nagpur factory blast

ਨਾਗਪੁਰ ‘ਚ ਵੱਡਾ ਹਾਦਸਾ, ਵਿਸਫੋਟਕ ਫੈਕਟਰੀ ‘ਚ ਧ.ਮਾ.ਕੇ ਕਾਰਨ 15 ਜਣਿਆਂ ਦੀ ਮੌ.ਤ

ਨਾਗਪੁਰ, 01 ਮਾਰਚ 2026: ਐਤਵਾਰ ਨੂੰ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ‘ਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਨਾਗਪੁਰ ਜ਼ਿਲ੍ਹੇ ਦੀ ਕਾਟੋਲ ਤਹਿਸੀਲ ‘ਚ ਇੱਕ ਵਿਸਫੋਟਕ ਫੈਕਟਰੀ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 15 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਜ਼ਖਮੀ ਹੋ ਗਏ।

ਕਾਟੋਲ ਤਹਿਸੀਲ ਦੇ ਰਾਉਲਗਾਓਂ ‘ਚ ਮਾਈਨਿੰਗ ਅਤੇ ਉਦਯੋਗਿਕ ਵਿਸਫੋਟਕ ਬਣਾਉਣ ਵਾਲੀ ਕੰਪਨੀ ਐਸਬੀਐਲ ਐਨਰਜੀ ਲਿਮਟਿਡ ਦੀ ਫੈਕਟਰੀ ‘ਚ ਧਮਾਕਾ ਹੋਇਆ। ਨਿਊਜ਼ ਏਜੰਸੀ ਪੀਟੀਆਈ ਨੇ ਐਸਬੀਐਲ ਐਨਰਜੀ ਲਿਮਟਿਡ ਦੇ ਪ੍ਰਤੀਨਿਧੀਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਘਟਨਾ ਸਵੇਰੇ 7 ਵਜੇ ਤੋਂ 7:15 ਵਜੇ ਦੇ ਵਿਚਕਾਰ ਕੰਪਨੀ ਦੇ ਡੈਟੋਨੇਟਰ ਪੈਕਿੰਗ ਯੂਨਿਟ ‘ਚ ਵਾਪਰੀ।

ਪੁਲਿਸ ਨੇ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਨਾਗਪੁਰ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਨਾਗਪੁਰ ਦਿਹਾਤੀ ਦੇ ਪੁਲਿਸ ਸੁਪਰਡੈਂਟ ਹਰਸ਼ ਪੋਦਾਰ ਨੇ ਕਿਹਾ ਕਿ ਐਸਬੀਐਲ ਐਨਰਜੀ ਲਿਮਟਿਡ ‘ਚ ਹੋਏ ਧਮਾਕੇ ‘ਚ 15 ਜਣਿਆਂ ਦੀ ਮੌਤ ਹੋ ਗਈ ਅਤੇ 18 ਗੰਭੀਰ ਜ਼ਖਮੀ ਹੋ ਗਏ। ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਉਹ ਛੇਤੀ ਹੀ ਇੱਕ ਬਿਆਨ ਜਾਰੀ ਕਰਨਗੇ।

Read More: Kishtwar Encounter: ਕਿਸ਼ਤਵਾੜ ‘ਚ ਸੁਰੱਖਿਆ ਬਲਾਂ ਵੱਲੋਂ ਇੱਕ ਅੱ.ਤ.ਵਾ.ਦੀ ਢੇਰ, ਐਨਕਾਊਂਟਰ ਜਾਰੀ

ਵਿਦੇਸ਼

Scroll to Top