ਖੇਡ ਪਿਟਾਰਾ ਕਿੱਟ

ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ‘ਖੇਡ ਪਿਟਾਰਾ’ ਕਿੱਟ ਪ੍ਰਦਾਨ ਕਰੇਗੀ ਪੰਜਾਬ ਸਰਕਾਰ

ਚੰਡੀਗੜ੍ਹ 28 ਫਰਵਰੀ 2026: ਪੰਜਾਬ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ‘ਖੇਡ ਪਿਟਾਰਾ’, ਇੱਕ ਵਿਆਪਕ ਖੇਡ-ਅਧਾਰਤ ਸਿਖਲਾਈ ਕਿੱਟ ਪ੍ਰਦਾਨ ਕਰੇਗੀ, ਇਸਦਾ ਉਦੇਸ਼ ਛੋਟੇ ਬੱਚਿਆਂ ਲਈ ਮਨੋਰੰਜਕ ਢੰਗ ਨਾਲ ਅਰਥਪੂਰਨ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ। ‘ਆਪ’ ਮੁਤਾਬਕ ਪੰਜਾਬ ਸਰਕਾਰ 3 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ‘ਤੇ ਧਿਆਨ ਕੇਂਦਰਿਤ ਕਰਕੇ ਸਿੱਖਣ ਦੀ ਨੀਂਹ ਨੂੰ ਮੁੱਢਲੇ ਪੜਾਅ ‘ਤੇ ਵਧੇਰੇ ਮਜ਼ਬੂਤੀ ਦੇ ਰਹੀ ਹੈ |

ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਮਾਨ ਸਰਕਾਰ ਦੀ ਨਰਸਰੀ ਤੋਂ ਦੂਜੀ ਕਲਾਸ ਤੱਕ ਦੇ ਮੁੱਢਲੇ ਪੜਾਅ ‘ਚ ਕਲਾਸਰੂਮਾਂ ਨੂੰ ਦਿਲਚਸਪ, ਬਾਲ-ਕੇਂਦ੍ਰਿਤ, ਖੇਡ-ਅਧਾਰਤ ਸਿੱਖਣ ਦੇ ਮਾਹੌਲ ‘ਚ ਬਦਲਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਮਨੋਰੰਜਕ ਗਤੀਵਿਧੀਆਂ ਰਾਹੀਂ ਸਿੱਖਣ ਦੀ ਆਦਤ ਨੂੰ ਉਤਸ਼ਾਹਿਤ ਕਰਦੇ ਹਨ। ਪੰਜਾਬ ਭਰ ਦੇ ਛੋਟੇ ਬੱਚਿਆਂ ਲਈ ਬਿਹਤਰ ਸਮਝ ਅਤੇ ਅਰਥਪੂਰਨ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਸਬੰਧੀ ਛਪਾਈ ਸਾਰੀ ਸਮੱਗਰੀ ਪੰਜਾਬੀ ‘ਚ ਪ੍ਰਦਾਨ ਕੀਤੀ ਜਾ ਰਹੀ ਹੈ।

ਕੀ ਹੈ ਖੇਡ ਪਿਟਾਰਾ ?

ਖੇਡ ਪਿਟਾਰਾ ਇੱਕ ਵਿਆਪਕ ਖੇਡ-ਅਧਾਰਤ ਲਰਨਿੰਗ-ਟੀਚਿੰਗ ਮਟੀਰੀਅਲ ਕਿੱਟ ਹੈ,ਜੋ ਕਿ 3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤੀ ਹੈ ਅਤੇ ਇਹ ਨਰਸਰੀ ਤੋਂ ਦੂਜੀ ਜਮਾਤ ਤੱਕ ਨੂੰ ਕਵਰ ਕਰਦੀ ਹੈ। ਇਹ ਕਿੱਟ ਬੱਚਿਆਂ ਨੂੰ ਯਾਦ ਰੱਖਣ ਦੀ ਬਜਾਏ ਮਨੋਰੰਜਨ ਗਤੀਵਿਧੀਆਂ ਅਤੇ ਆਪਸੀ ਤਾਲਮੇਲ ਰਾਹੀਂ ਸਿੱਖਣ ਦੇ ਯੋਗ ਬਣਾ ਕੇ ਅਨੁਭਵੀ, ਗਤੀਵਿਧੀ-ਅਧਾਰਤ ਅਤੇ ਮਨੋਰੰਜਕ ਢੰਗ ਨਾਲ ਸਿੱਖਣ ਨੂੰ ਉਤਸ਼ਾਹਿਤ ਕਰਦੀ ਹੈ।

ਅਜਿਹੀਆਂ ਪਹਿਲਕਦਮੀਆਂ ਰਾਹੀਂ ਨੌਜਵਾਨ ਸਿਖਿਆਰਥੀਆਂ ‘ਚ ਉਨ੍ਹਾਂ ਦੇ ਵਿਦਿਅਕ ਸਫ਼ਰ ਦੀ ਸ਼ੁਰੂਆਤ ਤੋਂ ਹੀ ਉਤਸੁਕਤਾ, ਰਚਨਾਤਮਕਤਾ ਅਤੇ ਵਿਸ਼ਵਾਸ ਆਦਿ ਗੁਣ ਭਰ ਕੇ ਇੱਕ ਮਜ਼ਬੂਤ ਨੀਂਹ ਰੱਖ ਰਹੀ ਹੈ ਜੋ ਪੰਜਾਬ ਦੇ ਭਵਿੱਖ ਅਤੇ ਲੀਡਰਸ਼ਿਪ ਨੂੰ ਨਵਾਂ ਆਕਾਰ ਦੇਵੇਗੀ।

ਖੇਡ ਪਿਟਾਰਾ ਪਹਿਲ ਮਨੋਰੰਜਕ ਗਤੀਵਿਧੀਆਂ ਰਾਹੀਂ ਸਿੱਖਣ ਨੂੰ ਵਧੇਰੇ ਰਚਨਾਤਮਕ ਬਣਾ ਕੇ ਕਲਾਸਰੂਮਾਂ ਨੂੰ ਬੱਚਿਆਂ ਲਈ ਅਨੁਕੂਲ ਬਣਾਏਗੀ। ਇਹ ਕਿੱਟ ਬੁਨਿਆਦੀ ਸਾਖਰਤਾ ਅਤੇ ਅੰਕੜਾ ਵਿਗਿਆਨ ਦੀ ਮਜ਼ਬੂਤੀ, ਭਾਸ਼ਾ ਅਤੇ ਗੱਲਬਾਤ ਹੁਨਰ ਨੂੰ ਨਿਖਾਰਨ, ਰਚਨਾਤਮਕਤਾ ਅਤੇ ਕਲਪਨਾ ਸ਼ਕਤੀ ਨੂੰ ਉਭਾਰਨ, ਸਮੱਸਿਆ ਦੇ ਹੱਲ ਸਬੰਧੀ ਯੋਗਤਾਵਾਂ ਨੂੰ ਵਿਕਸਤ ਕਰਨ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਸ਼ੁਰੂਆਤੀ ਸਕੂਲਿੰਗ ਨਾਲ ਜੁੜੇ ਤਣਾਅ ਅਤੇ ਡਰ ਨੂੰ ਘੱਟ ਕਰਨ ਲਈ ਤਿਆਰ ਕੀਤੀ ਹੈ।

ਪੈਸਿਵ ਲਰਨਿੰਗ ਦੀ ਬਜਾਏ ਬੱਚੇ ਕਹਾਣੀ ਸੁਣਾਉਣ, ਖੇਡਾਂ, ਗਤੀਵਿਧੀਆਂ ਅਤੇ ਸਹਿਯੋਗੀ ਕਾਰਜਾਂ ਵਿੱਚ ਹਿੱਸਾ ਲੈਣਗੇ ਜੋ ਸਿੱਖਣ ਨੂੰ ਕੁਦਰਤੀ ਅਤੇ ਮਨੋਰੰਜਕ ਬਣਾਏਗਾ। ਇਸ ਬੁਨਿਆਦੀ ਪੜਾਅ ‘ਤੇ ਨਿਵੇਸ਼ ਕਰਕੇ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਿੱਖਣ ਦੇ ਪਾੜੇ ਨੂੰ ਸ਼ੁਰੂਆਤ ‘ਚ ਹੀ ਪੂਰ ਕੇ ਲੰਬੇ ਸਮੇਂ ਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇ |

ਕਿੱਟ ‘ਚ ਕੀ ਮਿਲੇਗਾ ?

ਕਿੱਟ ‘ਚ ਸ਼ੁਰੂਆਤੀ ਜਮਾਤਾਂ ਲਈ ਉਮਰ ਦੇ ਆਧਾਰ ‘ਤੇ ਸਿੱਖਣ ਸਮੱਗਰੀ ਸ਼ਾਮਲ ਹੈ ਜਿਵੇਂ ਕਿ ਖਿਡੌਣੇ ਅਤੇ ਮੈਨੀਪੁਲੇਟਿਵਜ਼, ਪਹੇਲੀਆਂ ਅਤੇ ਖੇਡਾਂ, ਸਟੋਰੀ ਕਾਰਡ ਅਤੇ ਫਲੈਸ਼ ਕਾਰਡ, ਪੋਸਟਰ ਅਤੇ ਗਤੀਵਿਧੀਆਂ ਵਾਲੀਆਂ ਕਿਤਾਬਾਂ, ਕਠਪੁਤਲੀਆਂ ਅਤੇ ਖੇਡ ਸਮੱਗਰੀ, ਅਧਿਆਪਕ ਸਰੋਤ ਸਮੱਗਰੀ। ਹਰੇਕ ਭਾਗ ਭਾਸ਼ਾ, ਅੰਕ, ਰਚਨਾਤਮਕਤਾ ਅਤੇ ਸਮਾਜਿਕ ਸਿੱਖਿਆ ਸਮੇਤ ਮੁੱਖ ਵਿਕਾਸ ਖੇਤਰਾਂ ‘ਚ ਸਹਾਇਤਾ ਕਰਦਾ ਹੈ, ਜੋ ਕਿ ਪੰਜਾਬ ਭਰ ‘ਚ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ।

ਲਾਭਪਾਤਰੀ ਅਤੇ ਵੰਡ

ਇਸ ਪਹਿਲਕਦਮੀ ਨਾਲ ਪੰਜਾਬ ਭਰ ‘ਚ ਫਾਊਂਡੇਸ਼ਨਲ ਸਟੇਜ ‘ਚ ਪੜ੍ਹ ਰਹੇ ਕਰੀਬ 7.5 ਲੱਖ ਬੱਚਿਆਂ ਨੂੰ ਲਾਭ ਮਿਲੇਗਾ। ਖੇਡ ਪਿਟਾਰਾ ਕਿੱਟਾਂ ਪੰਜਾਬ ਭਰ ‘ਚ ਕਰੀਬ 12,856 ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਵੰਡੀਆਂ ਜਾਣਗੀਆਂ, ਜਿਸ ਨਾਲ ਮੁੱਢਲੀਆਂ ਜਮਾਤ ਨੂੰ ਵਿਆਪਕ ਪੱਧਰ ‘ਤੇ ਕਵਰ ਕੀਤਾ ਜਾਵੇਗਾ। ਫਾਊਂਡੇਸ਼ਨਲ ਸਟੇਜ ਕਲਾਸਾਂ ਨੂੰ ਸੰਭਾਲਣ ਵਾਲੇ ਅਧਿਆਪਕਾਂ ਨੂੰ ਕਲਾਸਰੂਮ ‘ਚ ਬਿਹਤਰ ਲਾਗੂਕਰਨ ਲਈ ਗਤੀਵਿਧੀ-ਅਧਾਰਤ ਸਿੱਖਿਆ ਸਮੱਗਰੀ ਰਾਹੀਂ ਢਾਂਚਾਗਤ ਸਹਾਇਤਾ ਵੀ ਮਿਲੇਗੀ।

ਮਾਨ ਸਰਕਾਰ ਇਸ ਪਹਿਲਕਦਮੀ ‘ਚ ਕਰੀਬ 9.3 ਕਰੋੜ ਦਾ ਨਿਵੇਸ਼ ਕਰ ਰਹੀ ਹੈ। ਖਰੀਦ ਸਮੇਂ ਸਿਰ ਪੂਰੀ ਕਰ ਲਈ ਗਈ ਹੈ, ਵੰਡ ਆਖਰੀ ਪੜਾਅ ਅਧੀਨ ਹੈ ਅਤੇ ਸਕੂਲਾਂ ਨੂੰ ਸਪਲਾਈ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਹ ਕਿੱਟਾਂ 1 ਅਪ੍ਰੈਲ ਤੱਕ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਵੰਡੀਆਂ ਜਾਣਗੀਆਂ।

ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਸਿੱਖਿਆ ਦਾ ਅਸਲ ਪਰਿਵਰਤਨ ਮੁੱਢਲੇ ਪੜਾਅ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ, “3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ‘ਚ ਨਿਵੇਸ਼ ਕਰਕੇ ਪੰਜਾਬ ਸਰਕਾਰ ਪੰਜਾਬ ਦੇ ਭਵਿੱਖ ‘ਚ ਇੱਕ ਰਣਨੀਤਕ, ਲੰਬੇ ਸਮੇਂ ਦਾ ਨਿਵੇਸ਼ ਕਰ ਰਹੀ ਹੈ। ਖੇਡ ਪਿਟਾਰਾ ਰਾਹੀਂ ਬੱਚੇ ਸਕੂਲਿੰਗ ਨੂੰ ਇਕ ਬੋਝ ਦੀ ਥਾਂ ਇਸ ਨੂੰ ਖੋਜ, ਰਚਨਾਤਮਕਤਾ ਅਤੇ ਵਿਸ਼ਵਾਸ ਨਿਰਮਾਣ ਵਜੋਂ ਅਨੁਭਵ ਕਰਨਗੇ |

‘ਆਪ’ ਮੁਤਾਬਕ ਇਹ ਪਹਿਲਕਦਮੀ ਪੰਜਾਬ ਸਰਕਾਰ ਦੀ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ ਕਿ ਹਰ ਬੱਚੇ ਨੂੰ ਸਕੂਲੀ ਸਿੱਖਿਆ ਲਈ ਇੱਕ ਖੁਸ਼ੀ ਭਰਿਆ ਅਤੇ ਦਿਲਚਸਪ ਮਾਹੌਲ ਮਿਲੇ।

Read more: ਆਬਕਾਰੀ ਨੀਤੀ ਮਾਮਲੇ ‘ਚ ਅਰਵਿੰਦ ਕੇਜਰੀਵਾਲ ਤੇ ‘ਆਪ’ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਹੋਇਆ ਪਰਦਾਫਾਸ਼: CM ਭਗਵੰਤ ਮਾਨ

ਵਿਦੇਸ਼

Scroll to Top