ਲਾਂਡਰਾਂ, 28 ਫਰਵਰੀ 2026: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਨਵੀਨਤਾ ਅਤੇ ਰਚਨਾਤਮਤਾ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਰਾਹੀਂ ਕੈਂਪਸ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਹ ਸਮਾਗਮ ਅਪਲਾਈਡ ਸਾਇੰਸਜ਼ ਵੱਲੋਂ ਡਿਪਾਰਟਮੇਂਟ ਆਫ ਸਟੂਡੈਂਟ ਵੈਲਫੇਅਰ ਸੀਜੀਸੀ ਲਾਂਡਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿਸ਼ੇਸ਼ ਮੌਕੇ ਨੋਬਲ ਪੁਰਸਕਾਰ ਜੇਤੂ ਸਰ ਸੀਵੀ ਰਮਨ ਵੱਲੋਂ ਕੀਤੀ ਰਮਨ ਪ੍ਰਭਾਵ ਦੀ ਖੋਜ ਨੂੰ ਯਾਦ ਕੀਤਾ ਗਿਅ।
ਇਸ ਪ੍ਰੋਗਰਾਮ ਦਾ ਉਦੇਸ਼ ਸੀਜੀਸੀ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਪ੍ਰਤੀ ਉਤਸੁਕਤਾ ਅਤੇ ਨਵੀਨਤਾਕਾਰੀ ਸੋਚ ਨੂੰ ਪ੍ਰੇਰਿਤ ਕਰਨਾ ਸੀ। ਪ੍ਰੋਗਰਾਮ ‘ਚ ਸਤਨਾਮ ਸਿੰਘ ਸੰਧੂ, ਚੇਅਰਮੈਨ, ਸੀਜੀਸੀ ਲਾਂਡਰਾਂ, ਪਰਮਪਾਲ ਸਿੰਘ ਢਿੱਲੋਂ, ਵਾਈਸ ਚੇਅਰਮੈਨ, ਸੀਜੀਸੀ ਲਾਂਡਰਾਂ, ਡਾ.ਸਰਵਣ ਸਿੰਘ, ਸੰਯੁਕਤ ਨਿਰਦੇਸ਼ਕ, ਨੀਲਿਟ ਚੰਡੀਗੜ੍ਹ, ਸੁਖਵਿੰਦਰ ਸਹਿਗਲ, ਸਹਿ ਸੰਸਥਾਪਕ, ਸਿਫਾਰਸ, ਉੱਤਮ ਚੰਦ ਬੈਨਰਜੀ, ਸਾਬਕਾ ਨਿਰਦੇਸ਼ਕ, ਐਨਆਈਪੀਈਆਰ ਅਤੇ ਡਾ.ਰਾਜਦੀਪ ਸਿੰਘ, ਕੈਂਪਸ ਨਿਰਦੇਸ਼ਕ, ਸੀਜੀਸੀ ਲਾਂਡਰਾਂ ਵੱਲੋਂ ਸ਼ਮੂਲੀਅਤ ਕੀਤੀ।
ਰਾਸ਼ਟਰੀ ਵਿਗਿਆਨ ਦਿਵਸ ਸਮਾਗਮ ‘ਚ ਭੌਤਿਕ ਵਿਗਿਆਨ, ਵਿਸ਼ਲੇਸ਼ਣ, ਬਾਇਓਪ੍ਰੋਸੈਸਿੰਗ, ਸਾਈਬਰ ਸੁਰੱਖਿਆ, ਨੈਨੋ ਤਕਨਾਲੋਜੀ ਅਤੇ ਇੰਸਟਰੂਮੈਂਟੇਸ਼ਨ ਸਣੇ ਵਿਭਿੰਨ ਸ਼੍ਰੇਣੀਆਂ ‘ਚ ਮੁਕਾਬਲੇ, ਵਿਚਾਰ ਵਟਾਂਦਰੇ ਅਤੇ ਵਰਕਸ਼ਾਪਾਂ ਕਰਵਾਈਆਂ। ਇਸ ਸਮਾਗਮ ਦੀ ਇੱਕ ਖਾਸ ਗੱਲ ਰਿਸਰਚ ਫਾਰ ਪਾਇਨੀਅਰਜ਼ ਪ੍ਰਦਰਸ਼ਨੀ ਰਹੀ, ਜਿਸ ਵਿੱਚ ਆਟੋਮੇਸ਼ਨ, ਸਾਫ਼ ਊਰਜਾ, ਰਹਿੰਦ ਖੂੰਹਦ ਪ੍ਰਬੰਧਨ ਅਤੇ ਟਿਕਾਊ ਖੇਤੀਬਾੜੀ ਵਰਗੇ ਖੇਤਰਾਂ ‘ਚ 100 ਤੋਂ ਵੱਧ ਵਿਦਿਆਰਥੀ ਅਗਵਾਈ ਵਾਲੇ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ।
ਇਸ ਦੌਰਾਨ ਆਪਣੇ ਸੰਬੋਧਨ ‘ਚ ਸਤਨਾਮ ਸਿੰਘ ਸੰਧੂ ਵੱਲੋਂ ਵਿਗਿਆਨ ਅਤੇ ਨੈਤਿਕ ਮੁੱਲਾਂ ’ਤੇ ਆਧਾਰਿਤ ਮਨੁੱਖੀ ਕੇਂਦ੍ਰਿਤ ਤਕਨਾਲੋਜੀ, ਖਾਸ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਹੱਤਤਾ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਗਿਆਨਕ ਸੁਭਾਅ ਅਕਾਦਮਿਕ ਖੇਤਰ ਦਾ ਧੁਰਾ (ਕੇਂਦਰ ਬਿੰਦੂ) ਹੈ, ਖਾਸ ਕਰਕੇ ਸੀਜੀਸੀ ਲਾਂਡਰਾਂ ਵਰਗੇ ਤਕਨੀਕੀ ਉੱਚ ਸਿੱਖਿਆ ਸੰਸਥਾਨਾਂ ਵਿੱਚ ਖੋਜ ਅਤੇ ਨਵੀਨਤਾ ਤਰੱਕੀ ਦੀ ਰੀੜ੍ਹ ਦੀ ਹੱਡੀ ਹੈ।
ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਯੁੱਗ ‘ਚ ਜਿੱਥੇ ਏਆਈ ਸਾਡੇ ਜੀਵਨ ‘ਚ ਇੱਕ ਸਹਾਇਕ ਤੱਤ ਵਜੋਂ ਉਭਰਿਆ ਹੈ ਅਤੇ ਡਾਟਾ ਤੱਕ ਪਹੁੰਚ ਨੂੰ ਤੇਜ਼ ਕਰਦਾ ਹੋਇਆ ਖੋਜ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਦਾ ਹੈ, ਉਥੇ ਗੰਭੀਰ ਸੋਚ, ਸਿਆਣਪ ਅਤੇ ਦ੍ਰਿੜਤਾ ਦੀ ਮਹੱਤਤਾ ਦੀ ਲੋੜ ਹੋਰ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਕੋਵਿਡ ਤੋਂ ਬਾਦ ਦੀ ਪੀੜ੍ਹੀ ਨੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਵਧੇਰੇ ਖੋਜ ਕੀਤੀ ਅਤੇ ਮਜ਼ਬੂਤ ਉੱਭਰੀ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਮੁਸ਼ਕਿਲਾਂ ਇਨਸਾਨ ਨੂੰ ਮਜ਼ਬੂਤ ਬਣਾਉਂਦੀਆਂ ਹਨ।

ਇਸ ਨੂੰ ਧਿਆਨ ‘ਚ ਰੱਖਦੇ ਹੋਏ, ਉਨ੍ਹਾਂ ਕਿਹਾ ਕਿ ਸਾਨੂੰ ਏਆਈ ਦੇ ਅਨੁਕੂਲ ਹੋਣਾ ਚਾਹੀਦਾ ਹੈ ਪਰ ਨੈਤਿਕਤਾ ਅਤੇ ਮਨੁੱਖੀ ਕਦਰਾਂ ਕੀਮਤਾਂ ਹਮੇਸ਼ਾਂ ਕੇਂਦਰ ‘ਚ ਰਹਿਣੇ ਚਾਹੀਦੇ ਹਨ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਿੱਖਿਆ ਸਿਰਫ ਰੁਜ਼ਗਾਰ ਪ੍ਰਾਪਤ ਕਰਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਸਗੋਂ ਇਸ ਦਾ ਮਕਸਦ ਅਜਿਹੇ ਚੰਗੇ ਇਨਸਾਨ ਤਿਆਰ ਕਰਨਾ ਹੋਣਾ ਚਾਹੀਦਾ ਹੈ ਜੋ ਗਿਆਨ ਸਿੱਖਣ ਅਤੇ ਫੈਲਾਉਣ ਦੀ ਇੱਛਾ ਰੱਖਦੇ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਗੇ ਵਿਚਾਰ ਵਟਾਂਦਰਾ ਕਰਨ ਅਤੇ ਇਹ ਖੋਜ ਕਰਨ ਦੀ ਅਪੀਲ ਕੀਤੀ ਕਿ ਤਕਨਾਲੋਜੀ ਨੂੰ ਵੱਡੇ ਭਲੇ ਲਈ ਕਿਵੇਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੇ੍ਰਿਤ ਕੀਤਾ ਕਿ ਉਹ ਆਪਣੀ ਖੋਜ ਸਮਰੱਥਾ ਅਤੇ ਨਵੀਨਤਾਕਾਰੀ ਸੋਚ ਦੀ ਵਰਤੋਂ ਕਰਕੇ ਸਮਾਜਿਕ ਚੁਣੌਤੀਆਂ ਦਾ ਹੱਲ ਲੱਭਣ ਅਤੇ ਲੋਕਾਂ ਤੇ ਭਾਈਚਾਰਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ‘ਚ ਯੋਗਦਾਨ ਪਾਉਣ।
ਉਨ੍ਹਾਂ ਨੇ ਸੀਜੀਸੀ ਲਾਂਡਰਾਂ ਦੇ ਅਕਾਦਮਿਕ ਭਾਈਚਾਰੇ ਨੂੰ ਸੰਸਥਾ ਦੀ ਖੋਜ, ਨਵੀਨਤਾ ਅਤੇ ਉੱਦਮਤਾ ਨਾਲ ਜੁੜੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਨੈਤਿਕ ਏਆਈ ਦੇ ਖੇਤਰ ‘ਚ ਅਗਵਾਈ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਕਸਿਤ ਭਾਰਤ @2047 ਦੇ ਵਿਜ਼ਨ ਨੂੰ ਸਾਕਾਰ ਕਰਨ ‘ਚ ਯੋਗਦਾਨ ਦਿੱਤਾ ਜਾ ਸਕੇ। ਇਸ ਵਿਸ਼ੇਸ਼ ਉਪਰਾਲੇ ਨੇ ਸੀਜੀਸੀ ਲਾਂਡਰਾਂ ਦੀ ਵਿਗਿਆਨਕ ਸਾਖਰਤਾ ਨੂੰ ਅੱਗੇ ਵਧਾਉਣ ਅਤੇ ਆਪਣੇ ਵਿਦਿਆਰਥੀਆਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਅੰਤ ‘ਚ ਇਸ ਪ੍ਰੋਗਰਾਮ ਦੀ ਸਮਾਪਤੀ ਇੱਕ ਸੱਭਿਆਚਾਰਕ ਪ੍ਰਦਰਸ਼ਨੀ ਅਤੇ ਇਨਾਮ ਵੰਡ ਸਮਾਰੋਹ ਨਾਲ ਸਫਲਤਾਪੂਰਵਕ ਕੀਤੀ।
Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ‘ਚ 9ਵੀਂ ਸਾਲਾਨਾ ਸਪੋਰਟਸ ਮੀਟ ਜੋਸ਼ ਨਾਲ ਸਮਾਪਤ




