ਚੰਡੀਗੜ੍ਹ, 20 ਫਰਵਰੀ 2026: ਛਤਬੀੜ ਚਿੜੀਆਘਰ ‘ਚ ਮਾਦਾ ਬਾਘੀ ਗੌਰੀ ਤੋਂ ਪੈਦਾ ਹੋਏ ਤਿੰਨ ਮਾਦਾ ਬਾਘੀਆਂ ਦੇ ਬੱਚਿਆਂ ਦਾ ਨਾਮ ਗਰਿਮਾ, ਗੁੰਜਨ ਅਤੇ ਗ਼ਜ਼ਲ ਰੱਖਿਆ ਹੈ। ਇਹ ਤਿੰਨੇ ਬੱਚੇ ਪਿਛਲੇ ਸਾਲ 5 ਨਵੰਬਰ ਨੂੰ ਪੈਦਾ ਹੋਏ ਸਨ ਅਤੇ ਹੁਣ ਤਿੰਨ ਮਹੀਨੇ ਦੀ ਉਮਰ ਤੱਕ ਪਹੁੰਚਣ ਤੋਂ ਬਾਅਦ ਇੱਕ ਵੱਡੇ ਨਿਵਾਸ ਸਥਾਨ ‘ਚ ਛੱਡ ਦਿੱਤੇ ਜਾਣਗੇ। ਤਿੰਨਾਂ ‘ਚੋਂ ਦੋ ਚਿੱਟੇ ਹਨ ਅਤੇ ਇੱਕ ਭੂਰਾ ਹੈ। ਇਸ ਨਾਲ ਚਿੜੀਆਘਰ ‘ਚ ਬਾਘਾਂ ਦੀ ਕੁੱਲ ਗਿਣਤੀ 10 ਹੋ ਗਈ ਹੈ।
ਪੰਜਾਬ ਸਰਕਾਰ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਨੇ ਛੱਤਬੀੜ ਚਿੜੀਆਘਰ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਵੀ ਲਾਂਚ ਕੀਤੇ। ਸੋਸ਼ਲ ਮੀਡੀਆ ਨੂੰ ਜੰਗਲੀ ਜੀਵਾਂ ਅਤੇ ਕੁਦਰਤ ਸੰਭਾਲ ਲਈ ਇੱਕ ਮਹੱਤਵਪੂਰਨ ਮਾਧਿਅਮ ਦੱਸਦਿਆਂ, ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਪੰਜਾਬ ਸਰਕਾਰ ਦੇ ਜੰਗਲੀ ਜੀਵਾਂ ਦੀ ਸੰਭਾਲ ਦੇ ਯਤਨਾਂ ਦੀ ਪਹੁੰਚ ਨੂੰ ਹੋਰ ਵਧਾਏਗਾ।
ਕਟਾਰੂਚੱਕ ਨੇ ਕਿਹਾ ਕਿ ਚਿੜੀਆਘਰ ਅਪ੍ਰੈਲ ‘ਚ ਆਪਣੀ ਗੋਲਡਨ ਜੁਬਲੀ (50 ਸਾਲ) ਮਨਾਏਗਾ, ਅਤੇ ਵਿਭਾਗ ਇਸ ਮਹੱਤਵਪੂਰਨ ਮੌਕੇ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਬਾਰੇ ਵਿਚਾਰ ਕਰ ਰਿਹਾ ਹੈ।
Read More: ਛੱਤਬੀੜ ਚਿੜੀਆਘਰ ‘ਚ ਸੈਲਾਨੀਆਂ ਦੀ ਰਿਕਾਰਡ ਆਮਦ, 2 ਮਹੀਨਿਆਂ ‘ਚ 80 ਹਜ਼ਾਰ ਤੋਂ ਵੱਧ ਸੈਲਾਨੀਆਂ ਆਏ




