Hardyal Singh Kamboj

ਹਰਦਿਆਲ ਸਿੰਘ ਕੰਬੋਜ ਨੂੰ ਬਰਨਾਲਾ ਰੈਲੀ ਲਈ ਰਾਹੁਲ ਗਾਂਧੀ ਦੇ ਹੁਕਮਾਂ ‘ਤੇ ਲਗਾਇਆ ਇੰਚਾਰਜ

ਪਟਿਆਲਾ,19 ਫਰਵਰੀ 2026: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਰਾਜੁਪਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਬਰਨਾਲਾ ਵਿਖੇ ਹੋੋ ਰਹੀ 28 ਫਰਵਰੀ 2026 ਦੀ ਵਿਸ਼ਾਲ ਕਾਂਗਰਸ ਰੈਲੀ, ਜਿਸ ‘ਚ ਵਿਸੇਸ ਤੌਰ ‘ਤੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਪਹੁੰਚ ਰਹੇ ਹਨ, ਉਨ੍ਹਾਂ ਲਈ ਓਵਰਲਆਲ ਇੰਚਾਰਜ ਨਿਯੁਕਤ ਕੀਤਾ ਹੈ।

ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ ਬਘੇਲ ਦੀਆਂ ਹਿਦਾਇਤਾਂ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਰਦਿਆਲ ਸਿੰਘ ਕੰਬੋਜ ਨੂੰ ਬਰਨਾਲਾ ਰੈਲੀ ਲਈ ਇੰਚਾਰਜ ਨਿਯੁਕਤ ਕਰਦਿਆਂ ਅੱਜ ਹੀ ਆਦੇਸ਼ ਜਾਰੀ ਕਰਵਾ ਦਿੱਤੇ ਹਨ।

ਹਰਦਿਆਲ ਕੰਬੋਜ ਨੂੰ ਤੁਰੰਤ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਨਾਲ ਸੰਪਰਕ ਕਰਕੇ ਇਸ ਵਿਸ਼ਾਲ ਰੈਲੀ ਦੇ ਸਮੁੱਚੇ ਪ੍ਰਬੰਧ ਕਰਨ ਤੇ ਇਸ ਸਬੰਧੀ ਆਉਣ ਵਾਲੇ ਦਿਨਾਂ ਅੰਦਰ ਮੀਟਿੰਗਾਂ ਵੀ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਕਾਂਗਰਸ ਨੇ ਇਸਦੇ ਨਾਲ ਹੀ ਹਰਦਿਆਲ ਸਿੰਘ ਕੰਬੋਜ ਨਾਲ ਤਿੰਨ ਕੋ ਕੁਆਰਡੀਨੇਟਰ ਵੀ ਤਾਇਨਾਤ ਕੀਤੇ ਹਨ, ਜਿਨ੍ਹਾਂ ‘ਚ ਕਮਰਹਰਦੀਪ, ਰਾਜਿੰਦਰ ਦੀਪਾ ਤੇ ਸਤਨਾਮ ਸਿੰਘ ਸੱਤਾ ਹਨ।

ਹਰਦਿਆਲ ਸਿੰਘ ਕੰਬੋਜ ਨੇ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ, ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ ਬਘੇਲ, ਪੀਪੀਸੀ ਪ੍ਰਧਾਨ ਰਾਜਾ ਵੜਿੰਗ ਤੇ ਹੋਰ ਆਗੂਆਂ ਨੇ ਉਨ੍ਹਾਂ ‘ਤੇ ਜੋ ਭਰੋਸਾ ਜਤਾਇਆ ਹੈ, ਉਸ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ ਤੇ ਬਰਨਾਲਾ ਰੈਲੀ ਪੰਜਾਬ ‘ਚ ਇਕ ਨਵਾਂ ਅਧਿਆਏ ਸਿਰਜੇਗੀ ਤੇ ਰਿਕਾਰਡ ਤੋੜ ਦੇਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਚੱਲ ਗਿਆ ਹੈ ਕਿ ਸਿਰਫ ਕਾਂਗਰਸ ਹੀ ਪੰਜਾਬ ਦਾ ਸੁਧਾਰ ਕਰ ਸਕਦੀ ਹੈ। ਇਸ ਲਈ ਲੋਕ ਕਾਂਗਰਸ ਨਾਲ ਲਗਾਤਾਰ ਜੁੜ ਰਹੇ ਹਨ।

Read More: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ‘ਏਆਈ ਫ਼ੈਸਟ 2026’ ਦਾ ਸ਼ਾਨਦਾਰ ਆਗ਼ਾਜ਼

ਵਿਦੇਸ਼

Scroll to Top