ਲੁਧਿਆਣਾ, 19 ਫਰਵਰੀ 2026: ਅੱਜ ਲੁਧਿਆਣਾ ਦੇ ਮਸ਼ਹੂਰ ਕਿਲਾ ਰਾਏਪੁਰ ਵਿਖੇ 2026 ਪੇਂਡੂ ਓਲੰਪਿਕ ਦਾ ਆਖਰੀ ਅਤੇ ਸਭ ਤੋਂ ਦਿਲਚਸਪ ਦਿਨ ਹੈ। ਇਸ ਸਾਲ ਦਾ ਖੇਡ ਮੇਲਾ ਖਾਸ ਤੌਰ ‘ਤੇ ਖਾਸ ਹੈ, ਕਿਉਂਕਿ 12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਬੈਲ ਗੱਡੀਆਂ ਦੀ ਦੌੜ ਵਾਪਸ ਆਈ ਹੈ। ਇਸ ਖਾਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਪਤੀ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਅੱਜ ਖੇਡਾਂ ‘ਚ ਕਈ ਈਵੈਂਟਾਂ ਦੇ ਫਾਈਨਲ ਹੋਣਗੇਹਨ। ਬੈਲ ਗੱਡੀਆਂ ਦੀ ਦੌੜ ਸਭ ਤੋਂ ਵੱਡਾ ਆਕਰਸ਼ਣ ਹੈ, ਜਿਸਦੀ ਫਾਈਨਲ ਦੌੜ ਸ਼ਾਮ 5 ਵਜੇ ਦੇ ਕਰੀਬ ਨਿਰਧਾਰਤ ਕੀਤੀ ਗਈ ਹੈ। ਬਜ਼ੁਰਗਾਂ ਦੀਆਂ ਦੌੜਾਂ ‘ਚ 65, 75 ਅਤੇ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਇੱਕ ਵਿਸ਼ੇਸ਼ 100 ਮੀਟਰ ਦੌੜ ਸ਼ਾਮਲ ਹੈ। ਟਰੈਕਟਰ ਟਰਾਲੀ ਲੋਡਿੰਗ ਅਤੇ ਅਨਲੋਡਿੰਗ, ਅਤੇ ਰੱਸਾਕਸ਼ੀ ਵੀ ਸ਼ਾਮਲ ਹਨ।
ਇਸਦੇ ਨਾਲ ਹੀ 200 ਮੀਟਰ ਦੌੜ, 800 ਮੀਟਰ ਦੌੜ, ਉੱਚੀ ਛਾਲ, ਅਤੇ ਸਾਈਕਲ ਦੌੜ, ਕਬੱਡੀ ਅਤੇ ਹਾਕੀ, ਨੈਸ਼ਨਲ ਸਟਾਈਲ ਕਬੱਡੀ (ਲੜਕੀਆਂ ਅੰਡਰ-17) ਅਤੇ ਸਰਕਲ ਕਬੱਡੀ ਫਾਈਨਲ ਹੋਣਗੇ। ਇਸਤੋਂ ਇਲਾਵਾ ਨਿਹੰਗ ਸਿੰਘ ਘੋੜਸਵਾਰੀ, ਬਾਜ਼ੀਗਰ ਸ਼ੋਅ ਅਤੇ ਟ੍ਰਾਈਸਾਈਕਲ ਦੌੜ ਦਾ ਪ੍ਰਦਰਸ਼ਨ ਕਰਨਗੇ।
Read More: ਆਉਣ ਵਾਲੇ ਦਿਨਾਂ ‘ਚ ਮੋਹਾਲੀ ਉੱਤਰੀ ਭਾਰਤ ਦਾ ਨੰਬਰ-01 ਸ਼ਹਿਰ ਹੋਵੇਗਾ: ਵਿਧਾਇਕ ਕੁਲਵੰਤ ਸਿੰਘ




