NZ ਬਨਾਮ CAN Result

NZ ਬਨਾਮ CAN Result: ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੁਪਰ-8 ‘ਚ ਜਗ੍ਹਾ ਬਣਾਈ

ਸਪੋਰਟਸ, 17 ਫਰਵਰੀ 2026: NZ ਬਨਾਮ CAN Result: ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਦੇ 31ਵੇਂ ਮੈਚ ‘ਚ ਕੈਨੇਡਾ ਨੂੰ 8 ਵਿਕਟਾਂ ਨਾਲ ਹਰਾ ਕੇ ਸੁਪਰ 8 ‘ਚ ਜਗ੍ਹਾ ਪੱਕੀ ਕਰ ਲਈ ਹੈ। ਕੈਨੇਡਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, 20 ਓਵਰਾਂ ‘ਚ 4 ਵਿਕਟਾਂ ‘ਤੇ 173 ਦੌੜਾਂ ਬਣਾਈਆਂ। ਇਸਦੇ ਜਵਾਬ ‘ਚ ਨਿਊਜ਼ੀਲੈਂਡ ਨੇ ਸਿਰਫ਼ 2 ਵਿਕਟਾਂ ਗੁਆ ਕੇ 15.1 ਓਵਰਾਂ ‘ਚ ਟੀਚਾ ਪ੍ਰਾਪਤ ਕਰ ਲਿਆ।

ਫਿਲਿਪਸ ਅਤੇ ਰਾਚਿਨ ਰਵਿੰਦਰ ਨੇ ਜੜੇ ਅਰਧ-ਸੈਂਕੜੇ

174 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਅਤੇ ਰਾਚਿਨ ਰਵਿੰਦਰ ਨੇ ਅਰਧ-ਸੈਂਕੜੇ ਲਗਾਏ। ਉਨ੍ਹਾਂ ਨੇ ਤੀਜੀ ਵਿਕਟ ਲਈ 146 ਦੌੜਾਂ ਦੀ ਨਾਬਾਦ ਸਾਂਝੇਦਾਰੀ ਕੀਤੀ। ਫਿਲਿਪਸ ਨੇ 36 ਗੇਂਦਾਂ ‘ਤੇ ਨਾਬਾਦ 76 ਦੌੜਾਂ ਬਣਾਈਆਂ ਅਤੇ 3 ਕੈਚ ਵੀ ਲਏ। ਇਸ ਪ੍ਰਦਰਸ਼ਨ ਲਈ ਫਿਲਿਪਸ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਰਾਚਿਨ ਨੇ 39 ਗੇਂਦਾਂ ‘ਤੇ ਨਾਬਾਦ 59 ਦੌੜਾਂ ਬਣਾਈਆਂ। ਕੈਨੇਡਾ ਲਈ ਸਾਦ ਬਿਨ ਜ਼ਫਰ ਅਤੇ ਡਿਲਨ ਹੇਲੀਗਰ ਨੇ 1-1 ਵਿਕਟ ਲਈ।

ਕੈਨੇਡਾ ਲਈ ਯੁਵਰਾਜ ਸਮਰਾ ਦਾ ਸੈਂਕੜਾ

ਯੁਵਰਾਜ ਸਮਰਾ ਨੇ ਕੈਨੇਡਾ ਲਈ ਸੈਂਕੜਾ ਲਗਾਇਆ, 65 ਗੇਂਦਾਂ ‘ਤੇ 110 ਦੌੜਾਂ ਬਣਾਈਆਂ। 19 ਸਾਲ ਦੀ ਉਮਰ ‘ਚ ਯੁਵਰਾਜ ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ। ਇਸ ਤੋਂ ਪਹਿਲਾਂ, ਇਹ ਰਿਕਾਰਡ ਪਾਕਿਸਤਾਨ ਦੇ ਅਹਿਮਦ ਸ਼ਹਿਜ਼ਾਦ ਦੇ ਨਾਮ ਸੀ, ਜਿਸਨੇ 2014 ‘ਚ ਮੀਰਪੁਰ ‘ਚ ਬੰਗਲਾਦੇਸ਼ ਵਿਰੁੱਧ 22 ਸਾਲ ਅਤੇ 127 ਦਿਨਾਂ ਦੀ ਉਮਰ ‘ਚ ਸੈਂਕੜਾ ਲਗਾਇਆ ਸੀ।

Read More: ENG ਬਨਾਮ ITE Result: ਇਟਲੀ ‘ਤੇ ਜਿੱਤ ਨਾਲ ਇੰਗਲੈਂਡ ਸੁਪਰ-8 ਦੀ ਦੌੜ ‘ਚ ਬਰਕਰਾਰ

ਵਿਦੇਸ਼

Scroll to Top