ਪਟਿਆਲਾ, 16 ਫਰਵਰੀ 2026: ਪਟਿਆਲਾ ਹੈਰੀਟੇਜ ਫੈਸਟੀਵਲ-2026 ਦੇ ਚੌਥੇ ਦਿਨ ਪੋਲੋ ਗਰਾਊਂਡ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਪਟਿਆਲਾ ਕੈਨਲ ਕਲੱਬ ਦੇ 64ਵੇਂ ਤੇ 65ਵੇਂ ਆਲ ਬਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਨੇ ਮੇਲੇ ‘ਚ ਅਮਿੱਟ ਛਾਪ ਛੱਡੀ। ਇਸ ਸ਼ੋਅ ‘ਚ ਕਰੀਬ 32 ਨਸਲਾਂ ਦੇ 233 ਕੁੱਤਿਆਂ ਨੇ ਭਾਗ ਲਿਆ। ਇਨ੍ਹਾਂ ‘ਚ ਡੌਬਰਮੈਨ ਨਸਲ ਦੇ 26, ਪੋਮੇਰੀਅਨ ਦੇ 16, ਜਰਮਨ ਸ਼ੈਫਰਡ ਨਸਲ ਦੇ 25, ਲੈਬ ਨਸਲ ਦੇ 22, ਗੋਲਡਨ ਰਿਟਰੀਵਰ ਦੇ 18 ਅਤੇ ਬੀਗਲ ਨਸਲ ਦੇ 15 ਕੁੱਤੇ ਵੀ ਸ਼ਾਮਲ ਸਨ।
ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਪਟਿਆਲਾ ਦੇ ਜ਼ਿਲ੍ਹਾ ਅਤੇ ਸ਼ੈਸ਼ਨਜ ਜੱਜ ਅਵਤਾਰ ਸਿੰਘ, ਲੁਧਿਆਣਾ ਦੇ ਵਧੀਕ ਜ਼ਿਲ੍ਹਾ ਤੇ ਸ਼ੈਸ਼ਨਜ ਗੁਰਪ੍ਰਤਾਪ ਸਿੰਘ, ਏ.ਡੀ.ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ ਤੇ ਐਸ.ਡੀ.ਐਮ ਹਰਜੋਤ ਕੌਰ ਮਾਵੀ ਸਮੇਤ ਕੌਮੀ ਤੇ ਕੌਮਾਂਤਰੀ ਪ੍ਰਸਿੱਧੀ ਵਾਲੇ ਡੌਗ ਸ਼ੌਅ ਦੇ ਜੱਜ ਵੀ ਸ਼ਾਮਲ ਹੋਏ।
ਇਸ ਸੰਬੰਧੀ ਡਾ. ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਪਟਿਆਲਾ ਕੈਨਲ ਕਲੱਬ ਪਿਛਲੇ 35 ਸਾਲਾਂ ਤੋਂ ਲਗਾਤਾਰ ਹਰ ਸਾਲ ਇਹ ਸ਼ੋਅ ਕਰਵਾ ਰਿਹਾ ਹੈ, ਇਨ੍ਹਾਂ 65 ਆਲ ਬਰੀਡ ਸ਼ੋਅ ਤੋਂ ਇਲਾਵਾ ਪਟਿਆਲਾ ਕੈਨਲ ਕਲੱਬ ਵੱਲੋਂ ਹੁਣ ਤੱਕ ਪੰਜ ਜੀ.ਐਸ.ਡੀ. ਸਪੈਸ਼ਲਟੀ ਸ਼ੋਅ ਜਿਨ੍ਹਾਂ ‘ਚ ਇੱਕ ਦਿਨ-ਰਾਤ ਦਾ ਸ਼ੋਅ ਵੀ ਕਰਵਾਏ ਸਨ ਜਿਹੜੇ ਕਿ ਅੰਤਰ ਰਾਸ਼ਟਰੀ ਪਧੱਰ ਜੱਜਾਂ ਵੱਲੋਂ ਜੱਜ ਕੀਤੇ ਸਨ।
ਜਿਕਰਯੋਗ ਹੈ ਕਿ ਕੈਨਲ ਕਲੱਬ ਆਫ ਇੰਡੀਆ ਵੱਲੋਂ ਪਟਿਆਲਾ ਕੈਨਲ ਕਲੱਬ ਨੂੰ ਉਨ੍ਹਾਂ ਨੋਡਲ ਕਲੱਬਾਂ ‘ਚ ਚੁਣਿਆ ਗਿਆ ਹੈ ਜਿੱਥੇ ਦੇਸ਼ ਭਰ ਦੇ ਸ਼ੋਆਂ ‘ਚ ਦੀ ਡੌਗ ਆਫ਼ ਦੀ ਈਅਰ, ਰਿਜ਼ਰਵ ਡੌਗ ਆਫ਼ ਈਅਰ, ਬੈਸਟ ਪੱਪੀ ਆਫ਼ ਦਾ ਈਅਰ ਅਤੇ ਬੈਸਟ ਬਰੀਡ ਇਨ ਇੰਡੀਆ ਡੌਗ ਆਫ਼ ਦਾ ਈਅਰ ਚੁਣਨ ਲਈ ਨੰਬਰ ਦਿੱਤੇ ਜਾਂਦੇ ਹਨ।ਪਟਿਆਲਾ ਦੇ ਪੋਲੋ ਗਰਾਊਂਡ ‘ਚ ਕਰਵਾਏ ਇਸ ਸ਼ੋਅ ਨੂੰ ਜੱਜ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੇ ਜੱਜ ਦਿੱਲੀ ਤੋਂ ਅੰਜਲੀ ਵੈਦ ਤੇ ਕੋਇੰਬਟੂਰ ਤੋਂ ਐਸ. ਕ੍ਰਿਸ਼ਨਾਮੂਰਤੀ ਆਏ ਹੋਏ ਸਨ।
ਇਸ ਸ਼ੋਅ ‘ਚ ਪੰਜਾਬ ਤੋਂ ਇਲਾਵਾ ਦੇਸ਼ ਭਰ ਤੋਂ ਜਿਵੇਂ ਕਿ, ਕੰਨਿਆ ਕੁਮਾਰੀ, ਕੋਇੰਬਟੋਰ, ਚੇਨਈ, ਹੈਦਰਾਬਾਦ, ਕਲਕੱਤਾ, ਦਿੱਲੀ, ਹਰਿਆਣਾ, ਗੁਜਰਾਤ ਅਤੇ ਹੋਰ ਰਾਜਾਂ ਤੋਂ ਕੁੱਤਿਆਂ ਦੇ ਮਾਲਕ ਆਪਣੇ ਪਾਲੇ ਹੋਏ ਕੁੱਤੇ ਲੈ ਕੇ ਪੁੱਜੇ ਹੋਏ ਸਨ। ਇਸ ਸ਼ੋਅ ‘ਚ ਡਾਬਰਮੈਨ, ਅਫਗਾਨ ਹਾਉਂਡ, ਬਾਕਸਰ, ਰੋਟ ਵਿਲਰ, ਲੈਬਰੇਡਾਰ, ਬੀਗਲ, ਜੀ.ਐਸ.ਡੀ. ਸਾਈਬੇਰੀਅਨ ਹਸਕੀ, ਕੈਰਾਵਨ ਹਾਉਂਡ, ਰਾਜ ਪਾਲਯਨ ਤੇ ਬਿਚੋਨ ਫਰਾਈਜਮ ਡੱਚ ਸ਼ੰਡ (ਵਾਇਰ ਹੇਅਰਡ)ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸ਼ੋਅ ਲਈ ਇੱਕ ਸੁੰਦਰ ਸੋਵੀਨੀਅਰ ਵੀ ਜਾਰੀ ਕੀਤਾ।
Read More: ਪਿੰਡ ਚੱਲੇਲਾ ਵਿਖੇ ਲਗਾਇਆ ਆਯੂਸ਼ ਕੈਂਪ, 589 ਮਰੀਜ਼ਾਂ ਨੂੰ ਵੰਡੀਆਂ ਮੁਫ਼ਤ ਦਵਾਈਆਂ




