RTI Commission

RTI ਕਮਿਸ਼ਨ ਵੱਲੋਂ PIO-ਕਮ-ਸਕੱਤਰ ਗ੍ਰਾਮ ਪੰਚਾਇਤ ਬੱਗਾ ਖੁਰਦ ਖਿਲਾਫ਼ ਵਾਰੰਟ ਜਾਰੀ

ਚੰਡੀਗੜ੍ਹ, 12 ਫਰਵਰੀ 2026: ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਸਿੱਧਵਾਂ ਬੇਟ ਦੇ ਵਸਨੀਕ ਬਲਕਾਰ ਸਿੰਘ ਦੁਆਰਾ ਦਾਇਰ ਕੇਸ ਨੰਬਰ 0999 ਆਫ 2024 ‘ਚ ਮਾਮਲੇ ਦੀ ਸੁਣਵਾਈ ਦੌਰਾਨ ਬਲਾਕ ਲੁਧਿਆਣਾ-1, ਗ੍ਰਾਮ ਪੰਚਾਇਤ ਬੱਗਾ ਖੁਰਦ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦੇ PIO.-ਕਮ-ਸਕੱਤਰ ਅਮਿਤ ਕੁਮਾਰ ਖਿਲਾਫ਼ ਵਾਰੰਟ ਜਾਰੀ ਕੀਤਾ ਹੈ |

ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਅਮਿਤ ਕੁਮਾਰ ਹੁਣ ਤੱਕ ਹੋਈਆਂ 3 ਸੁਣਵਾਈਆਂ ‘ਚ ਨਹੀਂ ਆਏ। ਕਮਿਸ਼ਨ ਨੇ ਹੁਣ ਉਕਤ ਮਾਮਲੇ ‘ਚ RTI ਐਕਟ, 2005 ਦੀ ਧਾਰਾ 18(3)(ਏ) ਦੇ ਤਹਿਤ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਹੁਕਮ ਜਾਰੀ ਕੀਤਾ ਹੈ |

ਉਨ੍ਹਾਂ ਕਿਹਾ ਕਿ ਵਾਰੰਟਾਂ ਦੀ ਇੱਕ ਕਾਪੀ ਅਮਿਤ ਕੁਮਾਰ ਨੂੰ ਸੌਂਪੀ ਜਾਵੇ ਅਤੇ ਉਨ੍ਹਾਂ ਨੂੰ 16 ਮਾਰਚ, 2026 ਨੂੰ ਅਗਲੀ ਸੁਣਵਾਈ ‘ਤੇ RTI ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦੇਣ।

Read More: ਲੁਧਿਆਣਾ ਦਾ ਕਾਰੋਬਾਰੀ 9 ਕਰੋੜ ਰੁਪਏ ਦੇ GST ਘਪਲੇ ‘ਚ ਗ੍ਰਿਫ਼ਤਾਰ: ਹਰਪਾਲ ਸਿੰਘ ਚੀਮਾ

 

ਵਿਦੇਸ਼

Scroll to Top