ਦੇਸ਼, 12 ਫਰਵਰੀ 2026: ਦੇਸ਼ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਚੁੱਕਦੇ ਹੋਏ, ਰੱਖਿਆ ਪ੍ਰਾਪਤੀ ਪ੍ਰੀਸ਼ਦ (DAC) ਨੇ ਇੱਕ ਅਹਿਮ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੀਸ਼ਦ ਨੇ ਭਾਰਤੀ ਹਵਾਈ ਫੌਜ ਲਈ 114 ਰਾਫੇਲ ਲੜਾਕੂ ਜਹਾਜ਼ਾਂ ਅਤੇ ਜਲ ਫੌਜਾਂ ਲਈ ਛੇ P-8I ਪੋਸੀਡਨ ਸਮੁੰਦਰੀ ਨਿਗਰਾਨੀ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸਨੂੰ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੱਖਿਆ ਖਰੀਦ ਯੋਜਨਾਵਾਂ ‘ਚੋਂ ਇੱਕ ਮੰਨਿਆ ਜਾਂਦਾ ਹੈ, ਜਿਸਦੀ ਅਨੁਮਾਨਿਤ ਲਾਗਤ ਲਗਭੱਗ ₹3.25 ਲੱਖ ਕਰੋੜ ਹੈ।
ਇਸ ਸੌਦੇ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹਵਾਈ ਫੌਜ ਦੀ ਘਟਦੀ ਸਕੁਐਡਰਨ ਤਾਕਤ ਨੂੰ ਹੱਲ ਕਰਨਾ ਹੈ। 114 ਨਵੇਂ ਰਾਫੇਲ ਜੈੱਟਾਂ ਨੂੰ ਸ਼ਾਮਲ ਕਰਨ ਨਾਲ ਭਾਰਤੀ ਹਵਾਈ ਫੌਜਾਂ ਨੂੰ ਛੇ ਤੋਂ ਸੱਤ ਨਵੇਂ ਸਕੁਐਡਰਨ ਮਿਲਣਗੇ। ਵਰਤਮਾਨ ‘ਚ, ਹਵਾਈ ਫੌਜ ਕੋਲ ਲਗਭੱਗ 30 ਸਕੁਐਡਰਨ ਹਨ, ਜਦੋਂ ਕਿ ਦੇਸ਼ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ 42 ਸਕੁਐਡਰਨ ਦੀ ਲੋੜ ਹੈ। DAC ਦੀ ਪ੍ਰਵਾਨਗੀ ਤੋਂ ਬਾਅਦ, ਪ੍ਰਸਤਾਵ ਨੂੰ ਹੁਣ ਅੰਤਿਮ ਪ੍ਰਵਾਨਗੀ ਲਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਨੂੰ ਭੇਜਿਆ ਜਾਵੇਗਾ।
ਭਾਰਤ ਦੀ ਨਿਗਰਾਨੀ ਸਮਰੱਥਾ ਨਾ ਸਿਰਫ਼ ਅਸਮਾਨ ਵਿੱਚ ਸਗੋਂ ਸਮੁੰਦਰ ‘ਚ ਵੀ ਵਧੇਗੀ। DAC ਨੇ ਜਲ ਫੌਜ ਦੇ ਬੇੜੇ ‘ਚ ਛੇ ਨਵੇਂ P-8I ਜਹਾਜ਼ਾਂ ਨੂੰ ਜੋੜਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤੀ ਜਲ ਫੌਜ ਪਹਿਲਾਂ ਹੀ 12 P-8I ਜਹਾਜ਼ਾਂ ਦਾ ਸੰਚਾਲਨ ਕਰ ਰਹੀ ਹੈ। ਇਨ੍ਹਾਂ ਨਵੇਂ ਜਹਾਜ਼ਾਂ ਦੇ ਆਉਣ ਨਾਲ ਹਿੰਦ ਮਹਾਸਾਗਰ ਖੇਤਰ ‘ਚ ਸਮੁੰਦਰੀ ਨਿਗਰਾਨੀ ਅਤੇ ਪਣਡੁੱਬੀ ਵਿਰੋਧੀ ਸਮਰੱਥਾਵਾਂ ਹੋਰ ਮਜ਼ਬੂਤ ਹੋਣਗੀਆਂ।
Read More: ਕੇਂਦਰੀ ਮੰਤਰੀ ਕਿਰੇਨ ਰਿਜੀਜੂ ਵੱਲੋਂ ਸਪੀਕਰ ਦੇ ਚੈਂਬਰ ‘ਚ ਹੰਗਾਮੇ ਦਾ ਵੀਡੀਓ ਜਾਰੀ, ਕਾਂਗਰਸ ‘ਤੇ ਲਾਏ ਗੰਭੀਰ ਦੋਸ਼




