ਤਰਨਤਾਰਨ/ਵਿਦੇਸ਼, 12 ਫਰਵਰੀ 2026: ਪੁਰਤਗਾਲ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਤਰਨਤਾਰਨ ਦੇ ਪਿੰਡ ਥਾਰੂ ਦੇ ਰਹਿਣ ਵਾਲੇ 18 ਸਾਲਾ ਦਿਲਰਾਜ ਸਿੰਘ ਦੀ ਪੁਰਤਗਾਲ ‘ਚ ਅਚਾਨਕ ਮੌਤ ਹੋ ਗਈ। ਮ੍ਰਿਤਕ ਦਿਲਰਾਜ ਦੇ ਪਿਤਾ ਹੀਰਾ ਸਿੰਘ, ਜੋ ਕਿ ਇੱਕ ਪੁਲਿਸ ਅਧਿਕਾਰੀ ਹਨ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਚਾਰ ਸਾਲ ਪਹਿਲਾਂ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਣ ਲਈ 20 ਲੱਖ ਰੁਪਏ ‘ਚ ਪੰਜ ਏਕੜ ਜ਼ਮੀਨ ਗਿਰਵੀ ਰੱਖੀ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਨੌਕਰੀਆਂ ਦੀ ਘਾਟ ਅਤੇ ਨੌਜਵਾਨਾਂ ‘ਚ ਨਸ਼ਿਆਂ ਦੇ ਵਧਦੇ ਰੁਝਾਨ ਦੇ ਡਰ ਨਾਲ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 18 ਸਾਲ ਦੀ ਉਮਰ ‘ਚ ਪੁਰਤਗਾਲ ਭੇਜ ਦਿੱਤਾ ਸੀ।
ਪਿਤਾ ਨੇ ਦੱਸਿਆ ਕਿ ਦਿਲਰਾਜ ਸਿੰਘ ਪੁਰਤਗਾਲ ‘ਚ ਆਪਣੀ ਵੀਜ਼ਾ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਕਰ ਰਿਹਾ ਸੀ ਤਾਂ ਜੋ ਉਹ ਦੋ ਸਾਲਾਂ ਦਾ ਵੀਜ਼ਾ ਮਿਲ ਸਕੇ। ਉਸਨੇ ਇਹ ਵੀ ਦੱਸਿਆ ਕਿ ਪੰਜਾਬੀ ਨੌਜਵਾਨ ਉੱਥੇ ਬਹੁਤ ਮੁਸ਼ਕਿਲ ਹਾਲਾਤਾਂ ‘ਚ ਰਹਿੰਦੇ ਹਨ ਅਤੇ ਉਸਦਾ ਪੁੱਤਰ ਇੱਕ ਛੋਟੇ ਕਮਰੇ ‘ਚ ਰਹਿ ਰਿਹਾ ਸੀ।
ਪਰਿਵਾਰ ਨੂੰ ਕੱਲ੍ਹ ਰਾਤ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਮਿਲੀ, ਜਿਸ ਨਾਲ ਉਹ ਬਹੁਤ ਦੁਖੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦਿਲਰਾਜ ਦੇ ਦਿਲ ‘ਚ ਬਚਪਨ ਤੋਂ ਹੀ ਛੇਦ ਸੀ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਥਾਨਕ ਵਿਧਾਇਕ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਪੰਜਾਬ ਵਾਪਸ ਲਿਆਂਦਾ ਜਾਵੇ।
Read More: ਮਨੀਲਾ ‘ਚ ਬਰਨਾਲਾ ਦੇ ਰਹਿਣ ਵਾਲੇ ਪੰਜਾਬ ਨੌਜਵਾਨ ਦਾ ਗੋਲੀ ਮਾਰ ਕੇ ਕ.ਤ.ਲ




