Punjab news

ਨਵਾਂਸ਼ਹਿਰ ਤੋਂ BSP ਵਿਧਾਇਕ ਡਾ. ਨਛੱਤਰ ਪਾਲ ਨੂੰ ਸਦਮਾ, ਛੋਟੇ ਭਰਾ ਦਾ ਦਿਹਾਂਤ

ਨਵਾਂਸ਼ਹਿਰ, 5 ਫਰਵਰੀ 2026: ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਡਾ ਨਛੱਤਰ ਪਾਲ ਨੂੰ ਸਦਮਾ ਲੱਗਾ ਜਦੋਂ ਅੱਜ ਉਨ੍ਹਾਂ ਦੇ ਛੋਟੇ ਭਰਾ ਸੁਖਵਿੰਦਰ ਕੁਮਾਰ ਸੁੱਖੀ ਦਾ ਦਿਹਾਂਤ ਹੋ ਗਿਆ। ਸੁਖਵਿੰਦਰ ਸੁੱਖੀ ਪਿਛਲੇ ਕਈ ਮਹੀਨਿਆਂ ਤੋਂ ਬ੍ਰੇਨ ਸਟ੍ਰੋਕ ਤੋਂ ਜੂਝ ਰਹੇ ਸਨ ਅਤੇ ਲਗਾਤਾਰ ਲੁਧਿਆਣਾ ਦੇ ਇੱਕ ਹਸਪਤਾਲ ਤੋਂ ਇਲਾਜ ਕਰਵਾ ਰਹੇ ਸਨ।

ਅੱਜ ਉਹ ਜੇਰੇ ਇਲਾਜ਼ ਹੀ ਆਪਣੇ ਸਵਾਸ ਪੂਰੇ ਕਰ ਗਏ, ਇਸ ਖ਼ਬਰ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ ਹੈ। ਵਿਧਾਇਕ ਡਾ ਨਛੱਤਰ ਪਾਲ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅੰਤਿਮ ਸਸਕਾਰ ਭਲਕੇ ਯਾਨੀ 6 ਫਰਵਰੀ ਨੂੰ ਰਾਹੋਂ ਸ਼ਹਿਰ ਦੇ ਜਾਡਲਾ ਰੋਡ, ਸ਼ਮਸ਼ਾਨਘਾਟ ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਵਿਧਾਇਕ ਨਛੱਤਰ ਪਾਲ ਦੀ ਰਿਹਾਇਸ਼ ‘ਤੇ ਪੁੱਜੇ ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਮੌਕੇ ਦੁੱਖ ਸਾਂਝਾ ਕਰਨ ਵਾਲਿਆ ਦੀਆਂ ਵਹੀਰਾਂ ‘ਚ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ, ਅਮਰੀਕਾ ਤੋਂ ਅਮਰ ਦਰੋਚ, ਗੁਰਲਾਲ ਸੈਲਾ, ਡਾ ਜਸਪ੍ਰੀਤ ਬੀਜਾ, ਸਰਬਜੀਤ ਜਾਫਰਪੁਰ ਆਦਿ ਵੱਡੀ ਗਿਣਤੀ ‘ਚ ਸ਼ਹਿਰ ਤੇ ਇਲਾਕੇ ਤੇ ਪਤਵੰਤੇ ਹਾਜ਼ਰ ਸਨ।

Read More: ਜਲੰਧਰ ‘ਚ ਘਰੇਲੂ ਹਿੰਸਾ ਦੀਆਂ ਪੀੜਤ ਔਰਤਾਂ ਲਈ ਸਾਂਝ ਰਾਹਤ ਕੇਂਦਰ ਦਾ ਉਦਘਾਟਨ

ਵਿਦੇਸ਼

Scroll to Top