Punjab AAP

‘ਆਪ’ ਵੱਲੋਂ ਪੰਜਾਬ ਯੂਥ ਵਿੰਗ ਸਮੇਤ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀਆਂ

ਚੰਡੀਗੜ੍ਹ, 5 ਫਰਵਰੀ 2026: ਪੰਜਾਬ ਦੀ ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਯੂਥ ਵਿੰਗ, ਵਪਾਰ ਵਿੰਗ, ਐੱਸ,ਸੀ ਵਿੰਗ ਅਤੇ ਮੁੱਖ ਵਿੰਗ ਦੇ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਸੰਬੰਧੀ ਪੱਤਰ ਜਾਰੀ ਕੀਤਾ ਹੈ | ਆਮ ਆਦਮੀ ਪਾਰਟੀ ਨੇ ਪਰਮਿੰਦਰ ਗੋਲਡੀ ਨੂੰ ਆਪ ਪੰਜਾਬ ਯੂਥ ਵਿੰਗ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਹੈ |

ਪਰਮਿੰਦਰ ਇਸ ਸਮੇਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਦੀਆਂ ਸੇਵਾਵਾਂ ਵੀ ਦੇ ਰਹੇ ਹਨ | 2007 ‘ਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ | ਪਰਮਿੰਦਰ ਗੋਲਡੀ ਖਰੜ ਹਲਕੇ ਨਾਲ ਸੰਬੰਧ ਰੱਖਦੇ ਹਨ | ਆਮ ਆਦਮੀ ਪਾਰਟੀ ਨੇ ਇਨ੍ਹਾਂ ਸਾਰੇ ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ |

 

AAP List

Read More: ਭਾਰਤ ਸਰਕਾਰ ਵੱਲੋਂ 40 IAS ਤੇ 26 IPS ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ

ਵਿਦੇਸ਼

Scroll to Top