ਚੰਡੀਗੜ੍ਹ, 5 ਫਰਵਰੀ 2026: ਚੰਡੀਗੜ੍ਹ ਦੇ ਸੈਕਟਰ 37ਡੀ ਮਾਰਕੀਟ ਦੇ ਬਾਹਰ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਸੜਕ ਪਾਰ ਕਰ ਰਹੇ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਾਰ ਸੜਕ ‘ਤੇ ਹੋਈ ਪਲਟ ਗਈ | ਇਸ ਹਾਦਸੇ ‘ਚ ਸਾਈਕਲ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਇੱਕ ਪੀਸੀਆਰ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਸਾਈਕਲ ਸਵਾਰ ਨੂੰ ਤੁਰੰਤ ਇਲਾਜ ਲਈ ਜੀਐਮਐਸਐਚ-16, ਚੰਡੀਗੜ੍ਹ ‘ਚ ਦਾਖਲ ਕਰਵਾਇਆ ਗਿਆ।
ਇਸ ਮੌਕੇ ਥਾਣਾ 39 ਦੇ ਇੰਚਾਰਜ ਇੰਸਪੈਕਟਰ ਰਾਮਦਿਆਲ ਮੌਕੇ ‘ਤੇ ਪਹੁੰਚੇ। ਮੌਕੇ ‘ਤੇ ਮੌਜੂਦ ਵਕੀਲ ਅਮਨ ਕੌਂਡਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੈਕਟਰ 43 ‘ਚ ਜ਼ਿਲ੍ਹਾ ਅਦਾਲਤ ‘ਚ ਪ੍ਰੈਕਟਿਸ ਕਰਦਾ ਹੈ। ਉਹ ਦੁਪਹਿਰ 12:30 ਵਜੇ ਦੇ ਕਰੀਬ ਕਿਸੇ ਕੰਮ ਲਈ ਸੈਕਟਰ 37ਡੀ ਮਾਰਕੀਟ ਆਇਆ ਸੀ। ਆਪਣਾ ਕੰਮ ਖਤਮ ਕਰਨ ਤੋਂ ਬਾਅਦ, ਇੱਕ ਚਿੱਟੇ ਰੰਗ ਦੀ ਵੈਨਿਊ ਕਾਰ ਨੇ ਉਸਦੀ ਕਾਰ ਨੂੰ ਖੱਬੇ ਪਾਸਿਓਂ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ, ਕਾਰ ਦੋ ਜਾਂ ਤਿੰਨ ਵਾਰ ਪਲਟੀ ਅਤੇ ਫਿਰ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਜ਼ਖਮੀ ਸਾਈਕਲ ਸਵਾਰ ਦੀ ਪਛਾਣ ਸਤੀਸ਼ ਵਜੋਂ ਹੋਈ ਹੈ, ਜੋ ਕਿ ਸੈਕਟਰ 37ਡੀ, ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਉਸਦੇ ਸਿਰ ਅਤੇ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਥਾਣਾ 39 ਨੇ ਡਰਾਈਵਰ, ਮੰਥਨ ਜਿੰਦਲ, ਜੋ ਕਿ ਸੈਕਟਰ 38ਏ, ਚੰਡੀਗੜ੍ਹ ਦਾ ਰਹਿਣ ਵਾਲਾ ਹੈ | ਪੁਲਿਸ ਨੇ ਉਕਤ ਵਿਅਕਤੀ ਦੇ ਖ਼ਿਲਾਫ ਭਾਰਤੀ ਦੰਡਾਵਲੀ (ਆਈਪੀਸੀ), 2023 ਦੀ ਧਾਰਾ 281 ਅਤੇ 125(ਏ) ਤਹਿਤ ਮਾਮਲਾ ਦਰਜ ਕੀਤਾ ਹੈ। ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Read More: Chandigarh news: ਚੰਡੀਗੜ੍ਹ ‘ਚ ਖੁੱਲ੍ਹੇਗਾ ਰੀਜ਼ਨਲ ਡਰਾਈਵਿੰਗ ਟਰੇਨਿੰਗ ਸੈਂਟਰ




