ਦਿੱਲੀ, 04 ਫਰਵਰੀ 2026: ਕਾਂਗਰਸੀ ਸੰਸਦ ਮੈਂਬਰ ਮਕਰ ਦੁਆਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਰਵਨੀਤ ਸਿੰਘ ਬਿੱਟੂ ਸਾਹਮਣੇ ਤੋਂ ਆਇਆ ਤਾਂ ਰਾਹੁਲ ਗਾਂਧੀ ਨੇ ਕਿਹਾ, “ਮੇਰਾ ਗੱਦਾਰ ਦੋਸਤ ਆ ਰਿਹਾ ਹੈ।” ਰਾਹੁਲ ਗਾਂਧੀ ਨੇ ਹੱਥ ਮਿਲਾਉਣ ਲਈ ਆਪਣਾ ਹੱਥ ਵਧਾਇਆ, ਪਰ ਰਵਨੀਤ ਸਿੰਘ ਬਿੱਟੂ ਨੇ ਇਨਕਾਰ ਕਰ ਦਿੱਤਾ। ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਦੇਸ਼ ਲਈ ਕੁਝ ਵੀ ਚੰਗਾ ਨਹੀਂ ਕਰ ਰਹੇ, ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ ਦਾ ਦੁਸ਼ਮਣ ਕਿਹਾ |
ਇਸ ਦਰਮਿਆਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਵੱਲੋਂ ਗੱਦਾਰ ਕਹੇ ਜਾਣ ‘ਤੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ | ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਸੋਚਦੇ ਹਨ ਕਿ ਉਹ ਹੀ ਸਭ ਤੋਂ ਵੱਡਾ ਦੇਸ਼ ਭਗਤ ਹਨ, ਜਿਸ ਲਈ ਉਨ੍ਹਾਂ ਦੇ ਪਿਤਾ ਨੇ ਕੁਰਬਾਨੀ ਦਿੱਤੀ।
ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਪੰਜਾਬ ‘ਚ ਅੱਗ ਲਗਾਈ ਸੀ । ਉਨ੍ਹਾਂ ਕਿਹਾ ਕਿ ਸਾਡੇ ਸਭ ਤੋਂ ਵੱਡੇ ਗੁਰਦੁਆਰੇ, ਹਰਿਮੰਦਰ ਸਾਹਿਬ ‘ਤੇ ਗੋਲੀਬਾਰੀ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਹਜ਼ਾਰਾਂ ਸਿੱਖਾਂ ਅਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਤਲ ਕੀਤਾ ਗਿਆ ਸੀ।
ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਜੇਕਰ ਰਾਜੀਵ ਗਾਂਧੀ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ, ਤਾਂ ਸ਼ਹੀਦ-ਏ-ਆਜ਼ਮ ਸਰਦਾਰ ਬੇਅੰਤ ਸਿੰਘ ਨੂੰ ਵੀ ਸ਼ਹੀਦ ਕਿਹਾ ਜਾਣਾ ਚਾਹੀਦਾ ਹੈ। ਮੈਂ ਵੀ ਉਸੇ ਪਰਿਵਾਰ ਨਾਲ ਹੀ ਸੰਬੰਧ ਰੱਖਦਾ ਹਾਂ, ਇਸੇ ਗੱਲ ਦਾ ਮੈਨੂੰ ਦੁੱਖ ਹੈ |
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ “ਇੱਕ ਸ਼ਹੀਦ ਦਾ ਪੋਤਾ ਜਦੋਂ ਤੱਕ ਮੈਂ ਕਾਂਗਰਸ ਦੇ ਨਾਲ ਸੀ, ਤਾਂ ਠੀਕ ਸੀ। ਹੁਣ ਜਦੋਂ ਮੈਂ ਭਾਜਪਾ ‘ਚ ਸ਼ਾਮਲ ਹੋ ਗਿਆ ਹਾਂ, ਉਹ ਮੇਰੇ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪਣੇ ਆਪ ਨੂੰ ਕੀ ਸਮਝਦਾ ਹਨ ? ਉਨ੍ਹਾਂ ਨੇ ਮੇਰੇ ਵੱਲ ਆਪਣਾ ਹੱਥ ਇਸ ਤਰ੍ਹਾਂ ਵਧਾਇਆ ਜਿਵੇਂ ਉਹ ਕੋਈ ਰਾਜਾ ਹੋਵੇ। ਰਾਹੁਲ ਗਾਂਧੀ ਆਪਣੇ ਆਪ ਨੂੰ ਇਸ ਦੇਸ਼ ਦਾ, ਇਸ ਦੁਨੀਆਂ ਦਾ ਮਾਲਕ ਸਮਝਦਾ ਹੈ।”
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ “ਮੈਂ ਗਾਂਧੀ ਪਰਿਵਾਰ ਤੋਂ ਨਹੀਂ ਹਾਂ, ਪਰ ਮੈਂ ਪੱਗ ਬੰਨ੍ਹਦਾ ਹਾਂ। ਇਸ ਲਈ ਜਦੋਂ ਰਾਹੁਲ ਗਾਂਧੀ ਨੇ ਮੇਰੇ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਕਿਹਾ, ‘ਤੁਸੀਂ ਲੋਕ ਗੱਦਾਰ ਹੋ, ਦੇਸ਼ ਦੇ ਦੁਸ਼ਮਣ ਹੋ। ਬਿੱਟੂ ਨੇ ਕਿਹਾ ਕਿ ਇਹ ਲੋਕ ਹਰ ਰੋਜ਼ ਫੌਜ ਅਤੇ ਦੇਸ਼ ਖ਼ਿਲਾਫ ਬੋਲਦੇ ਹਨ। ਰਵਨੀਤ ਬਿੱਟੂ ਨੇ ਗਾਂਧੀ ਪਰਿਵਾਰ ਸਿੱਖਾਂ ਦਾ ਕਾਤਲ ਦੱਸਿਆ ਅਤੇ ਕਿਹਾ ਕਿ ਮੈਂ ਉਸ ਪਰਿਵਾਰ ਦੇ ਪੁੱਤਰ ਨਾਲ ਹੱਥ ਨਹੀਂ ਮਿਲਾਵਾਂਗਾ।”
Read More: CM ਮਮਤਾ ਬੈਨਰਜੀ ਦੀ SIR ਮਾਮਲੇ ‘ਚ ਸੁਪਰੀਮ ਕੋਰਟ ‘ਚ ਦਲੀਲ, “ਚੋਣ ਕਮਿਸ਼ਨ ਪੱਛਮੀ ਬੰਗਾਲ ਨੂੰ ਨਿਸ਼ਾਨਾ ਬਣਾ ਰਿਹੈ”




