ਦਿੱਲੀ, 02 ਫਰਵਰੀ 2026: ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਸਾਬਕਾ ਫੌਜ ਮੁਖੀ ਜਨਰਲ ਨਰਵਣੇ ਦੀ ਇੱਕ ਕਿਤਾਬ ਦਾ ਜ਼ਿਕਰ ਕੀਤਾ, ਜਿਸ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਖ਼ਤ ਇਤਰਾਜ਼ ਜਤਾਇਆ। ਸਪੀਕਰ ਓਮ ਬਿਰਲਾ ਨੇ ਸਦਨ ਦੇ ਪਰੰਪਰਾਵਾਂ ਅਤੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੂੰ ਚੇਤਾਵਨੀ ਦਿੱਤੀ ਕਿ ਕੋਈ ਵੀ ਤੱਥ ਜੋ ਪ੍ਰਕਾਸ਼ਿਤ ਨਹੀਂ ਹੋਇਆ ਹੈ, ਉਸਦਾ ਲੋਕ ਸਭਾ ‘ਚ ਜ਼ਿਕਰ ਨਹੀਂ ਕੀਤਾ ਜਾ ਸਕਦਾ। ਰਾਹੁਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਚਰਚਾ ਵਿੱਚ ਹਿੱਸਾ ਲੈ ਰਹੇ ਸਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ‘ਤੇ ਇਤਰਾਜ਼ ਜਤਾਇਆ, ਉਨ੍ਹਾਂ ਨੂੰ ਸਦਨ ਨੂੰ ਗੁੰਮਰਾਹ ਨਾ ਕਰਨ ਲਈ ਕਿਹਾ ਹੈ। ਰਾਹੁਲ ਗਾਂਧੀ ਨੇ ਸਦਨ ‘ਚ ਇੱਕ ਅਣਪ੍ਰਕਾਸ਼ਿਤ ਕਿਤਾਬ ਦੇ ਹਵਾਲੇ ਦਿੱਤੇ, ਜੋ ਕਿ ਸਦਨ ਦੇ ਨਿਯਮਾਂ ਦੇ ਵਿਰੁੱਧ ਹੈ। ਰਾਹੁਲ ਗਾਂਧੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਦਾ ਸਰੋਤ ਭਰੋਸੇਯੋਗ ਸੀ ਅਤੇ ਇਸ ‘ਚ ਇੱਕ ਸਾਬਕਾ ਫੌਜ ਜਨਰਲ ਦੀਆਂ ਅਣਪ੍ਰਕਾਸ਼ਿਤ ਯਾਦਾਂ ਦੇ ਹਵਾਲੇ ਸ਼ਾਮਲ ਸਨ। ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਬਿਰਲਾ ਨੇ ਕਿਹਾ ਕਿ ਸੰਸਦ ਨੂੰ ਨਿਯਮਾਂ ਅਤੇ ਪਰੰਪਰਾਵਾਂ ਅਨੁਸਾਰ ਕੰਮ ਕਰਨਾ ਚਾਹੀਦਾ ਹੈ।
ਰਾਹੁਲ ਗਾਂਧੀ ਨੇ ਆਪਣਾ ਭਾਸ਼ਣ ਇਹ ਕਹਿ ਕੇ ਸ਼ੁਰੂ ਕੀਤਾ ਕਿ ਇਹ ਸਾਬਕਾ ਫੌਜ ਮੁਖੀ ਐਮਐਮ ਨਰਵਣੇ ਦੀ ਇੱਕ ਕਿਤਾਬ ਹੈ। “ਤੁਹਾਨੂੰ ਸਾਰਿਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਜੋ ਮੈਂ ਪੜ੍ਹ ਰਿਹਾ ਹਾਂ। ਇਸ ਤੋਂ ਪਤਾ ਲੱਗੇਗਾ ਕਿ ਕੌਣ ਦੇਸ਼ ਭਗਤ ਹੈ ਅਤੇ ਕੌਣ ਨਹੀਂ।” ਇਸ ਨਾਲ ਸੰਸਦ ‘ਚ ਭਾਰੀ ਹੰਗਾਮਾ ਹੋਇਆ।
ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ‘ਚ ਅੱਗੇ ਕਿਹਾ ਕਿ ਡੋਕਲਾਮ ‘ਚ ਚਾਰ ਚੀਨੀ ਟੈਂਕ ਭਾਰਤੀ ਖੇਤਰ ਵੱਲ ਆ ਰਹੇ ਸਨ। ਉਹ ਸਿਰਫ਼ 100 ਮੀਟਰ ਦੂਰ ਸਨ। ਜਿਵੇਂ ਹੀ ਰਾਹੁਲ ਗਾਂਧੀ ਨੇ ਇਹ ਕਿਹਾ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਤਰਾਜ਼ ਕੀਤਾ, ਅਤੇ ਦਖਲ ਦੇਣ ਲਈ ਆਪਣੀ ਸੀਟ ਤੋਂ ਖੜ੍ਹੇ ਹੋ ਗਏ, ਇਹ ਕਹਿੰਦੇ ਹੋਏ ਕਿ ਇੱਕ ਅਣਪ੍ਰਕਾਸ਼ਿਤ ਕਿਤਾਬ ਦਾ ਸਦਨ ’ਚ ਜ਼ਿਕਰ ਨਹੀਂ ਹੈ। ਉਨ੍ਹਾਂ ਆਪਣੇ ਬਿਆਨ ‘ਚ ਕਿਹਾ ਕਿ ਰਾਹੁਲ ਗਾਂਧੀ ਸਦਨ ਨੂੰ ਗੁੰਮਰਾਹ ਕਰ ਰਹੇ ਸਨ।
Read More: ਮਣੀਪੁਰ ‘ਚ ਸਰਕਾਰ ਬਣਾਉਣ ਦੀ ਪ੍ਰਕਿਰਿਆ ਤੇਜ਼, ਰਾਸ਼ਟਰਪਤੀ ਸ਼ਾਸਨ ਹੋਵੇਗਾ ਖ਼ਤਮ




