Sunita Williams Retires

ਸੁਨੀਤਾ ਵਿਲੀਅਮਜ਼ ਵੱਲੋਂ ਸੇਵਾਮੁਕਤੀ ਤੋਂ ਬਾਅਦ ਕਲਪਨਾ ਚਾਵਲਾ ਦੇ ਪਰਿਵਾਰ ਨਾਲ ਮੁਲਾਕਾਤ

ਦਿੱਲੀ , 21 ਜਨਵਰੀ 2026: Sunita Williams Retires: ਭਾਰਤੀ-ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 60 ਸਾਲ ਦੀ ਉਮਰ ‘ਚ ਨਾਸਾ ਤੋਂ ਸੇਵਾਮੁਕਤ ਹੋ ਗਈ ਹੈ। ਉਹ ਇਸ ਸਮੇਂ ਭਾਰਤ ਦੀ ਯਾਤਰਾ ‘ਤੇ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕਰਵਾਏ ਇੱਕ ਸਮਾਗਮ ਦੌਰਾਨ, ਉਨ੍ਹਾਂ ਨੇ ਆਪਣੇ ਢਾਈ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ਦੌਰਾਨ ਪੁਲਾੜ ‘ਚ ਆਪਣੇ ਅਨੁਭਵ ਸਾਂਝੇ ਕੀਤੇ। ਉਹ ਹਰਿਆਣਾ ਤੋਂ ਰਹਿਣ ਵਾਲੀ ਸਵਰਗੀ ਪੁਲਾੜ ਯਾਤਰੀ ਕਲਪਨਾ ਚਾਵਲਾ ਦੀ ਮਾਂ ਅਤੇ ਭੈਣ ਨਾਲ ਵੀ ਮਿਲੀ।

ਇੱਕ ਸਮਾਗਮ ਦੌਰਾਨ, ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ (Sunita Williams) ਨੇ ਕਿਹਾ ਕਿ ਇਸ ਸਮੇਂ ਦੁਨੀਆ ‘ਚ ਇੱਕ ਤਰ੍ਹਾਂ ਦੀ “ਪੁਲਾੜ ਦੌੜ” ਚੱਲ ਰਹੀ ਹੈ, ਪਰ ਇਸਦਾ ਉਦੇਸ਼ ਮੁਕਾਬਲਾ ਨਹੀਂ ਹੈ, ਸਗੋਂ ਮਨੁੱਖਤਾ ਦੀ ਚੰਦਰਮਾ ‘ਤੇ ਸੁਰੱਖਿਅਤ, ਟਿਕਾਊ ਅਤੇ ਲੋਕਤੰਤਰੀ ਵਾਪਸੀ ਨੂੰ ਯਕੀਨੀ ਬਣਾਉਣਾ ਹੈ। ਸੁਨੀਤਾ ਨੇ ਕਿਹਾ ਕਿ ਪੁਲਾੜ ਮਿਸ਼ਨ ਤਾਂ ਹੀ ਸਫਲ ਹੋਣਗੇ ਜੇਕਰ ਦੇਸ਼ ਇਕੱਠੇ ਕੰਮ ਕਰਨਗੇ।

ਮੰਗਲਵਾਰ ਨੂੰ ਦਿੱਲੀ ਦੇ ਅਮਰੀਕਨ ਸੈਂਟਰ ਵਿਖੇ ਕਰਵਾਏ ਇੱਕ ਇੰਟਰਐਕਟਿਵ ਸਮਾਗਮ ਦੌਰਾਨ, ਸੁਨੀਤਾ ਵਿਲੀਅਮਜ਼ ਨੇ ਨੌਜਵਾਨਾਂ ਨਾਲ ਖੁੱਲ੍ਹ ਕੇ ਗੱਲ ਕੀਤੀ। ਸਮਾਗਮ ਦੀ ਸ਼ੁਰੂਆਤ ‘ਚ, ਸੁਨੀਤਾ ਨੇ ਕਿਹਾ ਕਿ ਭਾਰਤ ਆਉਣਾ ਉਸਦੇ ਲਈ ਘਰ ਵਾਪਸ ਆਉਣ ਵਰਗਾ ਸੀ, ਕਿਉਂਕਿ ਉਸਦੇ ਪਿਤਾ ਦਾ ਜਨਮ ਭਾਰਤ ‘ਚ ਹੋਇਆ ਸੀ।

ਸੁਨੀਤਾ ਵਿਲੀਅਮਜ਼, 60, ਜੋ ਨੀਲੇ ਸਪੇਸ ਸੂਟ ਅਤੇ ਸਪੇਸ-ਥੀਮ ਵਾਲੇ ਜੁੱਤੇ ਪਹਿਨ ਕੇ ਸਟੇਜ ‘ਤੇ ਪਹੁੰਚੀ ਸੀ, ਉਨ੍ਹਾਂ ਦਾ ਨੌਜਵਾਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਲਗਭੱਗ ਇੱਕ ਘੰਟੇ ਤੱਕ ਚੱਲੀ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਅਨੁਭਵ ਹਲਕੇ-ਫੁਲਕੇ ਢੰਗ ਨਾਲ ਅਤੇ ਹਾਸੇ-ਮਜ਼ਾਕ ਨਾਲ ਸਾਂਝੇ ਕੀਤੇ। ਸੁਨੀਤਾ ਵਿਲੀਅਮਜ਼ ਦਾ ਜਨਮ 19 ਸਤੰਬਰ, 1965 ਨੂੰ ਓਹੀਓ, ਅਮਰੀਕਾ ‘ਚ ਹੋਇਆ ਸੀ। ਉਸਦੇ ਪਿਤਾ, ਦੀਪਕ ਪਾਂਡਿਆ, ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਦੇ ਝੂਲਾਸਨ ਪਿੰਡ ਤੋਂ ਹਨ, ਜਦੋਂ ਕਿ ਉਸਦੀ ਮਾਂ ਸਲੋਵੇਨੀਅਨ ਮੂਲ ਦੀ ਹੈ। ਉਹ ਅਮਰੀਕੀ ਜਲ ਫੌਜ ‘ਚ ਇੱਕ ਸਾਬਕਾ ਕੈਪਟਨ ਸੀ।

ਗੱਲਬਾਤ ਦੌਰਾਨ ਉਨ੍ਹਾਂ ਨੇ ਉਸ ਚੁਣੌਤੀਪੂਰਨ ਅਨੁਭਵ ਨੂੰ ਵੀ ਸਾਂਝਾ ਕੀਤਾ ਜਦੋਂ ਉਸਦਾ 8 ਦਿਨਾਂ ਦਾ ਮਿਸ਼ਨ 9 ਮਹੀਨਿਆਂ ਤੋਂ ਵੱਧ ਹੋ ਗਿਆ। ਬੋਇੰਗ ਪੁਲਾੜ ਯਾਨ ਨਾਲ ਤਕਨੀਕੀ ਸਮੱਸਿਆਵਾਂ ਕਾਰਨ, ਉਸਨੂੰ ਲੰਬੇ ਸਮੇਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਵਿੱਚ ਰਹਿਣਾ ਪਿਆ |

Read More: Sunita Williams Biogarhy: ਸੁਨੀਤਾ ਵਿਲੀਅਮਜ਼ ਦੀ ਸਫ਼ਲਤਾ ਦੀ ਪ੍ਰੇਰਣਾਦਾਇਕ ਕਹਾਣੀ

ਵਿਦੇਸ਼

Scroll to Top