ਹਰਿਆਣਾ ਬਜਟ 2026

CM ਨਾਇਬ ਸੈਣੀ ਦਾ 9 ਜਨਵਰੀ ਨੂੰ ਫਰੀਦਾਬਾਦ ਦਾ ਦੌਰਾ, ਪ੍ਰੀ-ਬਜਟ ਬ੍ਰੇਨਸਟਾਰਮਿੰਗ ਸੈਸ਼ਨ ਲੈਣਗੇ ਹਿੱਸਾ

ਫਰੀਦਾਬਾਦ, 07 ਜਨਵਰੀ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 9 ਜਨਵਰੀ ਨੂੰ ਫਰੀਦਾਬਾਦ ਦਾ ਦੌਰਾ ਕਰਨਗੇ, ਸੂਰਜਕੁੰਡ ‘ਚ ਪ੍ਰੀ-ਬਜਟ ਬ੍ਰੇਨਸਟਾਰਮਿੰਗ ਸੈਸ਼ਨ ਆਯੋਜਿਤ ਕੀਤਾ ਜਾਵੇਗਾ

ਫਰੀਦਾਬਾਦ, 07 ਜਨਵਰੀ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 9 ਜਨਵਰੀ ਨੂੰ ਫਰੀਦਾਬਾਦ ਜ਼ਿਲ੍ਹੇ ਦੇ ਸੂਰਜਕੁੰਡ ਦੇ ਹੋਟਲ ਰਾਜਹੰਸ ਵਿਖੇ ਇੱਕ ਰੋਜ਼ਾ ਪ੍ਰੀ-ਬਜਟ ਬ੍ਰੇਨਸਟਾਰਮਿੰਗ ਸੈਸ਼ਨ ‘ਚ ਹਿੱਸਾ ਲੈਣਗੇ।

ਇਸ ਸੰਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ‘ਚ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੇ ਪਹਿਲੇ ਸੈਸ਼ਨ ‘ਚ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਦੋਂ ਕਿ ਦੂਜੇ ਸੈਸ਼ਨ ‘ਚ ਸਿਹਤ ਸੰਭਾਲ ਖੇਤਰ ਦੇ ਉੱਘੇ ਮਾਹਰਾਂ ਅਤੇ ਉੱਦਮੀਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਇਸ ਬ੍ਰੇਨਸਟਾਰਮਿੰਗ ਸੈਸ਼ਨ ਰਾਹੀਂ, ਆਉਣ ਵਾਲੇ ਹਰਿਆਣਾ ਦੇ ਬਜਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵੱਖ-ਵੱਖ ਖੇਤਰਾਂ ਦੇ ਸੁਝਾਅ ਇਕੱਠੇ ਕੀਤੇ ਜਾਣਗੇ।

Read More: CM ਨਾਇਬ ਸਿੰਘ ਸੈਣੀ ਵੱਲੋਂ ਪ੍ਰਵਾਨਿਤ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਹੁਕਮ

ਵਿਦੇਸ਼

Scroll to Top