New Zealand squad for T20 WC

New Zealand squad: ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਟੀਮ ਦਾ ਐਲਾਨ

ਸਪੋਰਟਸ, 07 ਜਨਵਰੀ 2026: New Zealand squad for T20 World Cup: ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਆਉਣ ਵਾਲੇ ਟੀ-20 ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਤਜਰਬੇਕਾਰ ਸਪਿਨ ਆਲਰਾਉਂਡਰ ਮਿਸ਼ੇਲ ਸੈਂਟਨਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ | ਇਹ ਉਸਦਾ ਨੌਵਾਂ ਸੀਨੀਅਰ ਆਈਸੀਸੀ ਵਿਸ਼ਵ ਕੱਪ ਹੋਵੇਗਾ। ਤੇਜ਼ ਗੇਂਦਬਾਜ਼ ਲੌਕੀ ਫਰਗੂਸਨ ਅਤੇ ਮੈਟ ਹੈਨਰੀ ਟੂਰਨਾਮੈਂਟ ਦੌਰਾਨ ਕੁਝ ਮੈਚਾਂ ਤੋਂ ਖੁੰਝ ਸਕਦੇ ਹਨ। ਉਹ ਟੂਰਨਾਮੈਂਟ ਦੌਰਾਨ ਪੈਟਰਨਿਟੀ ਲੀਵ ‘ਤੇ ਜਾ ਸਕਦੇ ਹਨ।

ਜੈਕਬ ਡਫੀ ਟੀਮ ‘ਚ ਇਕਲੌਤਾ ਨਵਾਂ ਖਿਡਾਰੀ ਹੈ। 31 ਸਾਲਾ ਤੇਜ਼ ਗੇਂਦਬਾਜ਼ ਡਫੀ ਨੇ ਹਾਲ ਹੀ ਦੇ ਅੰਤਰਰਾਸ਼ਟਰੀ ਸੀਜ਼ਨ ‘ਚ ਪ੍ਰਭਾਵਸ਼ਾਲੀ ਢੰਗ ਨਾਲ 81 ਵਿਕਟਾਂ ਲਈਆਂ ਹਨ, ਜਿਸ ਨਾਲ ਰਿਚਰਡ ਹੈਡਲੀ ਦਾ ਇੱਕ ਕੈਲੰਡਰ ਸਾਲ ‘ਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਤੋੜਿਆ ਹੈ। ਡਫੀ ਇਸ ਸਮੇਂ ਆਈਸੀਸੀ ਟੀ-20 ਗੇਂਦਬਾਜ਼ੀ ਰੈਂਕਿੰਗ ‘ਚ ਦੂਜੇ ਸਭ ਤੋਂ ਉੱਚੇ ਸਥਾਨ ‘ਤੇ ਹੈ।
ਫਿਨ ਐਲਨ ਅਤੇ ਮਾਰਕ ਚੈਪਮੈਨ ਦੀ ਟੀਮ ‘ਚ ਵਾਪਸੀ ਹੋਈ ਹੈ। ਦੋਵੇਂ ਖਿਡਾਰੀ ਸੱਟ ਕਾਰਨ ਬਾਹਰ ਸਨ ਪਰ ਹੁਣ ਪੂਰੀ ਤਰ੍ਹਾਂ ਫਿੱਟ ਹਨ ਅਤੇ ਚੋਣ ਲਈ ਉਪਲਬੱਧ ਹਨ।

ਇਸਦੇ ਨਾਲ ਹੀ ਕਪਤਾਨ ਸੈਂਟਨਰ ਤੋਂ ਇਲਾਵਾ, ਟੀਮ ‘ਚ ਈਸ਼ ਸੋਢੀ, ਮਾਈਕਲ ਬ੍ਰੇਸਵੈੱਲ, ਗਲੇਨ ਫਿਲਿਪਸ ਅਤੇ ਰਚਿਨ ਰਵਿੰਦਰ ਵਰਗੇ ਸਪਿਨ ਵਿਕਲਪ ਸ਼ਾਮਲ ਹਨ। ਈਸ਼ ਸੋਢੀ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਨਿਊਜ਼ੀਲੈਂਡ ਦਾ ਦੂਜਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ। ਬੱਲੇਬਾਜ਼ੀ ਵਿਭਾਗ ‘ਚ ਡੇਵੋਨ ਕੌਨਵੇ, ਡੈਰਿਲ ਮਿਸ਼ੇਲ, ਟਿਮ ਸੀਫਰਟ, ਫਿਨ ਐਲਨ ਅਤੇ ਮਾਰਕ ਚੈਪਮੈਨ ਸ਼ਾਮਲ ਹਨ।

ਵਿਕਟਕੀਪਰ ਵਜੋਂ ਸੀਫਰਟ

ਟਿਮ ਸੀਫਰਟ ਵਿਕਟਕੀਪਿੰਗ ਲਈ ਵਿਕਲਪ ਹੋਵੇਗਾ। ਉਹ ਵਰਤਮਾਨ ‘ਚ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ‘ਚ ਮੈਲਬੌਰਨ ਰੇਨੇਗੇਡਜ਼ ਲਈ ਖੇਡ ਰਿਹਾ ਹੈ, ਜਿੱਥੇ ਉਸਨੇ ਹਾਲ ਹੀ ‘ਚ 56 ਗੇਂਦਾਂ ‘ਚ 102 ਦੌੜਾਂ ਦਾ ਸੈਂਕੜਾ ਲਗਾਇਆ ਹੈ।

ਟੀ-20 ਵਿਸ਼ਵ ਕੱਪ ਲਈ ਨਿਊਜ਼ੀਲੈਂਡ ਟੀਮ

ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕੌਨਵੇ, ਜੈਕਬ ਡਫੀ, ਲੋਕੀ ਫਰਗੂਸਨ, ਮੈਟ ਹੈਨਰੀ, ਡੈਰਿਲ ਮਿਸ਼ੇਲ, ਐਡਮ ਮਿਲਨੇ, ਜਿੰਮੀ ਨੀਸ਼ਮ, ਗਲੇਨ ਫਿਲਿਪਸ, ਰਚਿਨ ਰਵਿੰਦਰ, ਟਿਮ ਸੀਫਰਟ, ਈਸ਼ ਸੋਢੀ।

Read More: ਸ਼੍ਰੇਅਸ ਅਈਅਰ ਨੇ ਵਿਜੇ ਹਜ਼ਾਰੇ ਟਰਾਫੀ ‘ਚ ਜੜਿਆ ਅਰਧ ਸੈਂਕੜਾ, ਦੇਵਦੱਤ ਪਡਿੱਕਲ ਨੇ ਬਣਾਇਆ ਨਵਾਂ ਰਿਕਾਰਡ

ਵਿਦੇਸ਼

Scroll to Top