ਸਪੋਰਟਸ, 05 ਜਨਵਰੀ 2026: ਸੱਟ ਤੋਂ ਵਾਪਸੀ ਕਰ ਰਹੇ ਸ਼੍ਰੇਅਸ ਅਈਅਰ (Shreyas Iyer) ਵਿਜੇ ਹਜ਼ਾਰੇ ਟਰਾਫੀ ਦੇ ਬਾਕੀ ਮੈਚਾਂ ਲਈ ਮੁੰਬਈ ਟੀਮ ਦੀ ਕਪਤਾਨੀ ਕਰਨਗੇ। ਸ਼ਾਰਦੁਲ ਠਾਕੁਰ ਸੱਟ ਕਾਰਨ ਉਪਲਬੱਧ ਨਹੀਂ ਰਹੇਗਾ, ਇਸੇ ਕਰਕੇ ਸ਼੍ਰੇਅਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਸ਼੍ਰੇਅਸ ਸੋਮਵਾਰ ਨੂੰ ਮੁੰਬਈ ਟੀਮ ‘ਚ ਸ਼ਾਮਲ ਹੋਏ ਹਨ ਅਤੇ ਕੋਚ ਓਮਕਾਰ ਸਾਲਵੀ ਅਤੇ ਅਤੁਲ ਰਾਨਾਡੇ ਦੀ ਨਿਗਰਾਨੀ ਹੇਠ ਅਭਿਆਸ ਸੈਸ਼ਨ ‘ਚ ਹਿੱਸਾ ਲਿਆ। ਇਸ ਦੌਰਾਨ, ਸ਼੍ਰੇਅਸ ਤੇਜ਼ ਗੇਂਦਬਾਜ਼ਾਂ ਵਿਰੁੱਧ ਆਰਾਮਦਾਇਕ ਦਿਖਾਈ ਦਿੱਤਾ ਅਤੇ ਕੁਝ ਕੈਚ ਅਭਿਆਸ ਵੀ ਕੀਤਾ।
ਸ਼੍ਰੇਅਸ ਅਈਅਰ (Shreyas Iyer) ਨੂੰ ਵਿਜੇ ਹਜ਼ਾਰੇ ਟਰਾਫੀ ‘ਚ ਖੇਡਣ ਲਈ ਮਨਜ਼ੂਰੀ ਦੇ ਦਿੱਤੀ ਸੀ। ਸ਼੍ਰੇਅਸ ਨੂੰ ਅਕਤੂਬਰ 2025 ‘ਚ ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ਦੌਰਾਨ ਸੱਟ ਲੱਗੀ ਸੀ। ਉਹ 6 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਵਿਰੁੱਧ ਵਿਜੇ ਹਜ਼ਾਰੇ ਟਰਾਫੀ ਮੈਚ ‘ਚ ਮੁੰਬਈ ਲਈ ਖੇਡੇਗਾ। ਸ਼੍ਰੇਅਸ ਆਸਟ੍ਰੇਲੀਆ ਵਿਰੁੱਧ ਵਨਡੇ ਮੈਚ ਦੌਰਾਨ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਸੀ। ਸ਼੍ਰੇਅਸ ਨੇ ਬੰਗਲੁਰੂ ‘ਚ ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ (ਸੀਓਈ) ਵਿੱਚ ਆਪਣਾ ਪੁਨਰਵਾਸ ਪੂਰਾ ਕੀਤਾ।
ਬੀਸੀਸੀਆਈ ਨੇ ਹਾਲ ਹੀ ‘ਚ 11 ਜਨਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਇਸ ਸੀਰੀਜ਼ ਲਈ ਸ਼੍ਰੇਅਸ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਸੀ। ਹਾਲਾਂਕਿ, ਸ਼੍ਰੇਅਸ ਦੀ ਭਾਗੀਦਾਰੀ ਉਸਦੀ ਫਿਟਨੈਸ ‘ਤੇ ਨਿਰਭਰ ਕਰੇਗੀ। ਪਹਿਲਾਂ, ਇੱਕ CoE ਅਧਿਕਾਰੀ ਨੇ ਕਿਹਾ ਸੀ ਕਿ ਸ਼੍ਰੇਅਸ ਨੇ 2 ਜਨਵਰੀ, 2026 ਨੂੰ ਆਪਣਾ ਪਹਿਲਾ 50-ਓਵਰ ਰਿਟਰਨ ਟੂ ਪਲੇ (RTP) ਸਫਲਤਾਪੂਰਵਕ ਪੂਰਾ ਕੀਤਾ, ਅਤੇ ਹੁਣ 6 ਜਨਵਰੀ ਨੂੰ ਵਿਜੇ ਹਜ਼ਾਰੇ ਟਰਾਫੀ ‘ਚ ਖੇਡੇਗਾ, ਜੋ ਕਿ ਉਸਦੀ ਦੂਜੀ ਵਾਰ ਖੇਡਣ ਲਈ ਵਾਪਸੀ ਹੋਵੇਗੀ।
Read More: IND ਬਨਾਮ NZ: ਨਿਊਜ਼ੀਲੈਂਡ ਖ਼ਿਲਾਫ ਵਨਡੇ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਸ਼ੁਭਮਨ ਗਿੱਲ ਹੋਣਗੇ ਕਪਤਾਨ




