Ankita Bhandari case

Ankita Bhandari case: ਪੁਲਿਸ ਨੇ ਸਾਬਕਾ ਵਿਧਾਇਕ ਦੇ ਘਰ ‘ਤੇ ਨੋਟਿਸ ਚਿਪਕਾਇਆ, ਅਦਾਕਾਰਾ ਉਰਮਿਲਾ ਲਾਪਤਾ !

ਦੇਹਰਾਦੂਨ 02 ਜਨਵਰੀ, 2026: Ankita Bhandari case: ਅੰਕਿਤਾ ਭੰਡਾਰੀ ਕਤਲ ਕੇਸ ‘ਚ ਦੇਹਰਾਦੂਨ ਪੁਲਿਸ ਦੀ ਇੱਕ ਟੀਮ ਹਰਿਦੁਆਰ ਪਹੁੰਚੀ ਅਤੇ ਸਾਬਕਾ ਵਿਧਾਇਕ ਸੁਰੇਸ਼ ਰਾਠੌਰ ਦੇ ਘਰ ਇੱਕ ਨੋਟਿਸ ਚਿਪਕਾਇਆ। ਹਰਿਦੁਆਰ ਪੁਲਿਸ ਪਹਿਲਾਂ ਹੀ ਬਹਾਦਰਾਬਾਦ ਪੁਲਿਸ ਸਟੇਸ਼ਨ ‘ਚ ਦਰਜ ਇੱਕ ਮਾਮਲੇ ਸੰਬੰਧੀ ਸੁਰੇਸ਼ ਰਾਠੌਰ ਨੂੰ ਇੱਕ ਨੋਟਿਸ ਜਾਰੀ ਕਰ ਚੁੱਕੀ ਹੈ।

ਹੁਣ ਤੱਕ, ਹਰਿਦੁਆਰ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ‘ਚ ਉਰਮਿਲਾ ਸਨਾਵਰ ਨੂੰ ਤਿੰਨ ਅਤੇ ਸੁਰੇਸ਼ ਰਾਠੌਰ ਨੂੰ ਦੋ ਨੋਟਿਸ ਭੇਜੇ ਹਨ। ਹਾਲਾਂਕਿ, ਦੋਵਾਂ ‘ਚੋਂ ਕੋਈ ਵੀ ਨਹੀਂ ਮਿਲਿਆ ਹੈ। ਚਰਚਾ ਹੈ ਕਿ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਤੋਂ ਸਟੇਅ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।

ਅੰਕਿਤਾ ਭੰਡਾਰੀ ਕਤਲ ਕੇਸ ‘ਚ ਭਾਜਪਾ ਆਗੂਆਂ ਦੀ ਸ਼ਮੂਲੀਅਤ ਬਾਰੇ ਆਪਣੇ ਦਾਅਵਿਆਂ ਨਾਲ ਸਨਸਨੀ ਫੈਲਾਉਣ ਵਾਲੀ ਅਦਾਕਾਰਾ ਉਰਮਿਲਾ ਸਨਾਵਰ ‘ਤੇ ਕਾਨੂੰਨੀ ਦਬਾਅ ਵਧਦਾ ਜਾ ਰਿਹਾ ਹੈ। ਪੁਲਿਸ ਨੇ ਉਸਦੇ ਘਰ ਵੀ ਪਹੁੰਚ ਕੀਤੀ ਅਤੇ ਜਵਾਲਾਪੁਰ ਅਤੇ ਝਰਬੇੜਾ ‘ਚ ਦਰਜ ਮਾਮਲਿਆਂ ਸੰਬੰਧੀ ਦੋ ਨੋਟਿਸ ਚਿਪਕਾਏ। ਤਿੰਨ ਨੋਟਿਸਾਂ ਦੇ ਬਾਵਜੂਦ, ਉਰਮਿਲਾ ਅਜੇ ਤੱਕ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਈ ਹੈ। ਜੇਕਰ ਉਹ ਇੱਕ ਜਾਂ ਦੋ ਦਿਨਾਂ ਦੇ ਅੰਦਰ ਪੇਸ਼ ਨਹੀਂ ਹੁੰਦੀ ਹੈ, ਤਾਂ ਪੁਲਿਸ ਉਸਦੀ ਗ੍ਰਿਫ਼ਤਾਰੀ ਲਈ ਅਦਾਲਤੀ ਵਾਰੰਟ ਦੀ ਮੰਗ ਕਰ ਸਕਦੀ ਹੈ।

ਦੂਜੇ ਪਾਸੇ ਪਾਸੇ ਖਬਰਾਂ ਹਨ ਕਿ ਅਦਾਕਾਰਾ ਉਰਮਿਲਾ ਸਨਾਵਰ ਲਾਪਤਾ ਹੈ। ਚਾਰ ਦਿਨ ਪਹਿਲਾਂ, ਉਤਰਾਖੰਡ ਦੇ ਬਦਨਾਮ ਅੰਕਿਤਾ ਭੰਡਾਰੀ ਕਤਲ ਕੇਸ ‘ਚ ਇਨਸਾਫ਼ ਦੀ ਮੰਗ ਕਰਨ ਵਾਲੀ ਉਰਮਿਲਾ ਫੇਸਬੁੱਕ ‘ਤੇ ਲਾਈਵ ਹੋਈ ਸੀ। ਵੀਡੀਓ ‘ਚ ਉਹ ਇੱਕ ਆਟੋ ਰਿਕਸ਼ਾ ‘ਚ ਯਾਤਰਾ ਕਰਦੀ ਹੋਈ ਉੱਚੀ-ਉੱਚੀ ਰੋ ਰਹੀ ਦਿਖਾਈ ਦੇ ਰਹੀ ਹੈ।

ਉਹ ਕਹਿੰਦੀ ਹੈ, “ਪੁਲਿਸ ਮੈਨੂੰ ਨਿਸ਼ਾਨਾ ਬਣਾ ਰਹੀ ਹੈ। ਮੇਰੀ ਜਾਨ ਨੂੰ ਖ਼ਤਰਾ ਹੈ। ਉਤਰਾਖੰਡ ਦੇ ਲੋਕਾਂ ਨੂੰ ਇਸ ਮਾਮਲੇ ‘ਚ ਸੱਚਾਈ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ।” ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ, ਅਦਾਕਾਰਾ ਦੇ ਸਾਰੇ ਮੋਬਾਈਲ ਫੋਨ ਬੰਦ ਹਨ। ਉਸਦਾ ਘਰ ਬੰਦ ਹੈ, ਕੋਈ ਵੀ ਉਰਮਿਲਾ ਦਾ ਠਿਕਾਣਾ ਨਹੀਂ ਜਾਣਦਾ।

ਦਰਅਸਲ, 22 ਦਸੰਬਰ ਨੂੰ, ਟੀਵੀ ਅਦਾਕਾਰਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਅੰਕਿਤਾ ਭੰਡਾਰੀ ਕਤਲ ਕੇਸ ਬਾਰੇ ਕਈ ਗੰਭੀਰ ਦਾਅਵੇ ਕੀਤੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਦੁਸ਼ਯੰਤ ਕੁਮਾਰ ਗੌਤਮ ਅਤੇ ਯਮਕੇਸ਼ਵਰ ਬਲਾਕ ਤੋਂ ਸਾਬਕਾ ਜ਼ਿਲ੍ਹਾ ਪੰਚਾਇਤ ਮੈਂਬਰ ਆਰਤੀ ਗੌੜ, ਪੂਰੇ ਮਾਮਲੇ ‘ਚ ਸ਼ਾਮਲ ਸਨ।

ਤਿੰਨ ਸਾਲ ਬਾਅਦ, ਅੰਕਿਤਾ ਭੰਡਾਰੀ ਕਤਲ ਕੇਸ ਨੇ ਇੱਕ ਵਾਰ ਫਿਰ ਉੱਤਰਾਖੰਡ ਦੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ। ਇਹ ਮਾਮਲਾ ਹੁਣ ਸੂਬੇ ਦੀਆਂ ਸਰਹੱਦਾਂ ਤੋਂ ਪਰੇ ਗੂੰਜ ਰਿਹਾ ਹੈ। ਕੈਬਨਿਟ ਮੰਤਰੀ ਸੁਬੋਧ ਉਨਿਆਲ ਨੂੰ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ‘ਚ ਸਰਕਾਰ ਦਾ ਪੱਖ ਪੇਸ਼ ਕਰਨਾ ਪਿਆ।

ਪੂਰਾ ਮਾਮਲਾ ਕੀ ਹੈ ?

ਇਹ ਮਾਮਲਾ ਸਤੰਬਰ 2022 ਦਾ ਹੈ। 22 ਸਾਲਾ ਅੰਕਿਤਾ ਭੰਡਾਰੀ, ਜੋ ਕਿ ਪੌੜੀ ਜ਼ਿਲ੍ਹੇ ਦੇ ਗੰਗਾ ਭੋਗਪੁਰ ‘ਚ ਵਣੰਤਰਾ ਰਿਜ਼ੋਰਟ ਵਿੱਚ ਕੰਮ ਕਰਦੀ ਸੀ, 18 ਸਤੰਬਰ ਨੂੰ ਲਾਪਤਾ ਹੋ ਗਈ ਸੀ। ਉਸਦੀ ਲਾਸ਼ 24 ਸਤੰਬਰ ਨੂੰ ਚਿਲਾ ਨਹਿਰ ਤੋਂ ਬਰਾਮਦ ਕੀਤੀ ਗਈ ਸੀ। ਅੰਕਿਤਾ ਕੁਝ ਦਿਨ ਪਹਿਲਾਂ ਹੀ, 28 ਅਗਸਤ ਨੂੰ ਰਿਜ਼ੋਰਟ। ਚ ਰਿਸੈਪਸ਼ਨਿਸਟ ਵਜੋਂ ਸ਼ਾਮਲ ਹੋਈ ਸੀ।

ਜਾਂਚ। ਚ ਖੁਲਾਸਾ ਹੋਇਆ ਕਿ ਰਿਜ਼ੋਰਟ ਮਾਲਕ ਪੁਲਕਿਤ ਆਰੀਆ ਅੰਕਿਤਾ ‘ਤੇ ਇੱਕ VIP ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਲਈ ਦਬਾਅ ਪਾ ਰਿਹਾ ਸੀ। ਇਹ ਗੱਲ ਅੰਕਿਤਾ ਦੇ ਮੋਬਾਈਲ ਚੈਟ ਰਾਹੀਂ ਸਾਹਮਣੇ ਆਈ, ਜਿਸ ਨੇ ਪੂਰਾ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਨੇ ਪੁਲਕਿਤ ਆਰੀਆ, ਅੰਕਿਤ ਗੁਪਤਾ ਅਤੇ ਸੌਰਭ ਭਾਸਕਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇੱਕ ਲੰਬੀ ਸੁਣਵਾਈ ਤੋਂ ਬਾਅਦ, ਮਈ 2025 .ਚ, ਕੋਟਦਵਾਰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਤਿੰਨੋਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

Read More: Indore Water Crisis: ਮੱਧ ਪ੍ਰਦੇਸ਼ ਸਰਕਾਰ ਨੇ ਉੱਚ ਪੱਧਰੀ ਜਾਂਚ ਟੀਮ ਬਣਾਈਆਂ, ਵਧੀਕ ਕਮਿਸ਼ਨਰ ਨੂੰ ਹਟਾਇਆ

ਵਿਦੇਸ਼

Scroll to Top