ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ

ਸਰਕਾਰੀ ਯਤਨਾਂ ਨੂੰ ਮਜ਼ਬੂਤ ਕਰਨ ਲਈ ਜਨਤਾ ਤੇ NGO ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ: ਕੁਲਵੰਤ ਸਿੰਘ

ਮੋਹਾਲੀ, 22 ਦਸੰਬਰ 2025: ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਗੋਵਿੰਦਗੜ੍ਹ (ਮੋਹਾਲੀ) ‘ਚ ਲਗਭੱਗ 400 ਵਿਦਿਆਰਥੀਆਂ ਨੂੰ ਜਰਸੀ ਅਤੇ ਜੁੱਤੇ ਵੰਡੇ ਗਏ। ਇਸ ਮੌਕੇ ਕਰਾਏ ਸਮਾਗਮ ‘ਚ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਸਮਾਜ ਸੇਵਾ ਦੇ ਖੇਤਰ ‘ਚ ਲਗਾਤਾਰ ਸਰਗਰਮ ਰਿਹਾ ਹੈ। ਕਲੱਬ ਵੱਲੋਂ 400 ਵਿਦਿਆਰਥੀਆਂ ਨੂੰ ਸਰਦੀਆਂ ਦੇ ਕੱਪੜੇ ਵੰਡਣ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਸਰਦੀਆਂ ਦੇ ਮੌਸਮ ਦੌਰਾਨ ਵਿਦਿਆਰਥੀਆਂ ਦੀ ਮੱਦਦ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੰਦੇ ਹਨ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਜਨਤਾ ਅਤੇ ਸਮਾਜਿਕ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਅੱਗੇ ਨਹੀਂ ਆਉਂਦੀਆਂ, ਤਦ ਤੱਕ ਸਰਕਾਰ ਇਕੱਲੀ ਸਭ ਕੁਝ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ “ਜਦੋਂ ਇਹ ਤਿੰਨ ਤਾਕਤਾਂ—ਸਰਕਾਰ, ਜਨਤਾ ਅਤੇ ਐਨਜੀਓਜ਼—ਇਕੱਠੀਆਂ ਹੋ ਜਾਂਦੀਆਂ ਹਨ, ਤਾਂ ਕੋਈ ਵੀ ਕੰਮ ਅਧੂਰਾ ਨਹੀਂ ਰਹਿ ਸਕਦਾ।

ਵਿਧਾਇਕ ਨੇ ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਸਮਾਜਿਕ ਮਾਹੌਲ ਨੂੰ ਬਿਹਤਰ ਬਣਾਉਣ ਅਤੇ ਲੋੜਵੰਦਾਂ ਦੀ ਮੱਦਦ ਲਈ ਸਾਂਝੇ ਤੌਰ ‘ਤੇ ਕੰਮ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਕਲੱਬ ਵੱਲੋਂ ਆਉਂਦੇ ਦਿਨਾਂ ‘ਚ ਨੇੜਲੇ ਹੋਰ ਸਕੂਲਾਂ ‘ਚ ਵੀ ਸਮਾਜ ਸੇਵਾ ਦੇ ਕੰਮ ਜਾਰੀ ਰੱਖੇ ਜਾਣਗੇ। ਕੁਲਵੰਤ ਸਿੰਘ ਨੇ ਕਿਹਾ ਕਿ ਅਸਲ ਸਮਾਜਿਕ ਭਲਾਈ ਤਦੋਂ ਹੀ ਸੰਭਵ ਹੈ, ਜਦੋਂ ਸਮਾਜਿਕ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਆਮ ਨਾਗਰਿਕ ਖੁਦ ਮਰਜ਼ੀ ਨਾਲ ਜ਼ਿੰਮੇਵਾਰੀ ਸੰਭਾਲ ਕੇ ਹੋਰਨਾਂ ਲਈ ਮਿਸਾਲ ਬਣਨ।

ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਢਾਂਚਾਗਤ ਸੁਧਾਰ ਅਤੇ ਵੱਡੇ ਪੱਧਰ ‘ਤੇ ਅਧਿਆਪਕਾਂ ਤੇ ਸਟਾਫ਼ ਦੀ ਭਰਤੀ ਕਰਕੇ ਸਿੱਖਿਆ ਪ੍ਰਣਾਲੀ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਅੰਤ ‘ਚ ਉਨ੍ਹਾਂ ਲਾਇਅਨਜ਼ ਕਲੱਬ ਦੀ ਪੂਰੀ ਟੀਮ ਦਾ ਇਸ ਸੇਵਾ ਭਾਵ ਲਈ ਧੰਨਵਾਦ ਕੀਤਾ।

ਇਸ ਮੌਕੇ ਡਾ. ਸਤਿੰਦਰ ਸਿੰਘ ਭਨਵਰਾ, ਕੁਲਦੀਪ ਸਿੰਘ ਸਮਾਣਾ, ਜਸਪਾਲ ਸਿੰਘ ਮਟੌਰ, ਰਾਜਿੰਦਰ ਪ੍ਰਸਾਦ ਸ਼ਰਮਾ (ਸਾਬਕਾ ਕੌਂਸਲਰ), ਜਗਜੀਤ ਸਿੰਘ ਗੋਵਿੰਦਗੜ੍ਹ, ਗੁਰਪ੍ਰੀਤ ਸਿੰਘ ਬਲਿਆਲੀ, ਅਕਵਿੰਦਰ ਸਿੰਘ ਗੋਸਲ, ਕਰਮਪੁਰੀ (ਸਰਪੰਚ ਗੋਵਿੰਦਗੜ੍ਹ), ਆਸ਼ਿਸ਼ ਅਗਰਵਾਲ, ਮਨਜੀਤ ਕੌਰ, ਹਰਪਾਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਕੁਰੜਾ, ਗੁਰਪਾਲ ਸਿੰਘ ਗਰੇਵਾਲ, ਰਵੀ ਮਹਿਰਾ, ਨਿਸ਼ਾ ਸਚਦੇਵਾ, ਇਕਾਸ਼ਪਾਲ ਸਿੰਘ, ਪਰਵਿੰਦਰ ਸਿੰਘ, ਦਿਨੇਸ਼ ਸਚਦੇਵਾ ਅਤੇ ਗੌਰਵ ਖੰਨਾ ਹਾਜ਼ਰ ਸਨ।

Read More: JLPL ਤੇ ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਸਮਾਜ ਸੇਵਾ ‘ਚ ਵੱਡਾ ਉੱਦਮ

ਵਿਦੇਸ਼

Scroll to Top