Amritsar News

Amritsar News: ਅੰਮ੍ਰਿਤਸਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, 3 ਜਣੇ ਗ੍ਰਿਫ਼ਤਾਰ

ਅੰਮ੍ਰਿਤਸਰ, 17 ਦਸੰਬਰ 2025: Amritsar Police Encounter: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੇਰਕਾ ਬਾਈਪਾਸ ‘ਤੇ ਹੋਏ ਪੁਲਿਸ ਮੁਕਾਬਲੇ ‘ਚ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ‘ਚੋਂ ਇੱਕ ਜ਼ਖਮੀ ਹੋ ਗਿਆ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚੇ ਅਤੇ ਮੀਡੀਆ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਰੋਡ ‘ਤੇ ਇੱਕ ਸਟੋਰ ਦੇ ਮਾਲਕ ਨੂੰ ਹਰਵਿੰਦਰ ਦੋਧੀ ਦੀ ਅਗਵਾਈ ਵਾਲੇ ਇੱਕ ਗਿਰੋਹ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਜਦੋਂ ਮੁਲਜ਼ਮ ਉਨ੍ਹਾਂ ਦੇ ਫ਼ੋਨ ਦਾ ਜਵਾਬ ਨਹੀਂ ਦੇ ਰਿਹਾ ਸੀ ਤਾਂ ਮੁਲਜ਼ਮ ਉਸਨੂੰ ਸੁਨੇਹਿਆਂ ਰਾਹੀਂ ਡਰਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਜਾਂਚ ਦੌਰਾਨ ਪਤਾ ਲੱਗਾ ਕਿ ਸਟੋਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ।

ਇਸ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਇਨ੍ਹਾਂ ‘ਚ ਨਿਰਮਲਜੋਤ (22 ਸਾਲ ), ਮਨਪ੍ਰੀਤ ਉਰਫ਼ ਮੰਗੂ (30 ਸਾਲ) ਅਤੇ ਕਿਰਨਦੀਪ (19 ਸਾਲ ) ਸ਼ਾਮਲ ਹੈ | ਪੁਲਿਸ ਮੁਤਾਬਕ ਇਹ ਸਾਰੇ ਮੁਰਾਦਪੁਰਾ ਪਿੰਡ ਦੇ ਵਸਨੀਕ ਹਨ।

ਪੁਲਿਸ ਦੇ ਮੁਤਾਬਕ ਹਥਿਆਰ ਦੀ ਬਰਾਮਦਗੀ ਦੌਰਾਨ, ਨਿਰਮਲਜੋਤ ਨੇ ਪੁਲਿਸ ਤੋਂ ਹਥਿਆਰ ਖੋਹ ਲਿਆ ਅਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੁਲਜ਼ਮਾਂ ਨੇ ਪੁਲਿਸ ਚੇਤਾਵਨੀਆਂ ਦੇ ਬਾਵਜੂਦ ਪਾਲਣਾ ਨਹੀਂ ਕੀਤੀ, ਤਾਂ ਐਸਆਈ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ। ਨਤੀਜੇ ਵਜੋਂ, ਦੋਸ਼ੀ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।

Read More: ਨਸ਼ਾ ਤਸਕਰੀ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਨੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

ਵਿਦੇਸ਼

Scroll to Top