ਦੇਸ਼, 13 ਨਵੰਬਰ 2025: ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (NAAC) ਨੇ ਅਲ-ਫਲਾਹ ਯੂਨੀਵਰਸਿਟੀ ਨੂੰ ਆਪਣੀ ਵੈੱਬਸਾਈਟ ‘ਤੇ ਗਲਤ ਮਾਨਤਾ ਪ੍ਰਦਰਸ਼ਿਤ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਬੰ.ਬ ਧਮਾਕੇ ਦੀ ਜਾਂਚ ਦੇ ਸੰਬੰਧ ‘ਚ ਯੂਨੀਵਰਸਿਟੀ ਜਾਂਚ ਅਧੀਨ ਹੈ।
ਅਲ-ਫਲਾਹ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕਰਦੇ ਹੋਏ, NAAC ਨੇ ਕਿਹਾ ਕਿ ਉਨ੍ਹਾਂ ਨੇ ਪਾਇਆ ਹੈ ਕਿ ਯੂਨੀਵਰਸਿਟੀ ਨਾ ਤਾਂ NAAC ਦੁਆਰਾ ਮਾਨਤਾ ਪ੍ਰਾਪਤ ਹੈ ਅਤੇ ਨਾ ਹੀ ਮਾਨਤਾ ਲਈ ਅਰਜ਼ੀ ਦਿੱਤੀ ਹੈ, ਫਿਰ ਵੀ ਉਨ੍ਹਾਂ ਨੇ ਆਪਣੀ ਵੈੱਬਸਾਈਟ ‘ਤੇ ਪ੍ਰਦਰਸ਼ਿਤ ਕੀਤਾ ਹੈ ਕਿ ਇਹ ਤਿੰਨ ਕਾਲਜ ਚਲਾਉਂਦੀ ਹੈ |
ਇਨ੍ਹਾਂ ‘ਚ ਅਲ-ਫਲਾਹ ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (1997 ਤੋਂ, NAAC A ਗ੍ਰੇਡ), ਬ੍ਰਾਊਨ ਹਿੱਲ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (2008 ਤੋਂ) ਅਤੇ ਅਲ-ਫਲਾਹ ਸਕੂਲ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ (2006 ਤੋਂ, NAAC A ਗ੍ਰੇਡ) ਸ਼ਾਮਲ ਹਨ |
ਇਸ ਕਾਰਨ ਦੱਸੋ ਨੋਟਿਸ ‘ਚ ਕਿਹਾ ਗਿਆ ਹੈ, “ਇਹ ਬਿਲਕੁਲ ਗਲਤ ਹੈ ਅਤੇ ਜਨਤਾ, ਖਾਸ ਕਰਕੇ ਮਾਪਿਆਂ, ਵਿਦਿਆਰਥੀਆਂ ਅਤੇ ਹਿੱਸੇਦਾਰਾਂ ਲਈ ਗੁੰਮਰਾਹਕੁੰਨ ਹੈ।”
NAAC ਨੇ ਯੂਨੀਵਰਸਿਟੀ ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਇਸਨੂੰ ਆਪਣੀ ਵੈੱਬਸਾਈਟ ਅਤੇ ਜਨਤਕ ਤੌਰ ‘ਤੇ ਉਪਲਬਧ ਜਾਂ ਵੰਡੇ ਗਏ ਦਸਤਾਵੇਜ਼ਾਂ ਤੋਂ NAAC ਮਾਨਤਾ ਦੀ ਸਾਰੀ ਜਾਣਕਾਰੀ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।
ਜਿਕਰਯੋਗ ਹੈ ਕਿ ਸੋਮਵਾਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇੱਕ ਕਾਰ ਬੰ.ਬ ਧਮਾਕਾ ਹੋਇਆ, ਜਿਸ ‘ਚ 13 ਜਣੇ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਮਲਾ “ਵ੍ਹਾਈਟ-ਕਾਲਰ ਅੱ.ਤ.ਵਾ.ਦੀ ਮਾਡਿਊਲ” ਦਾ ਪਰਦਾਫਾਸ਼ ਕਰਨ ਤੋਂ ਕੁਝ ਘੰਟਿਆਂ ਬਾਅਦ ਹੋਇਆ। ਗ੍ਰਿਫਤਾਰ ਕੀਤੇ ਗਏ ਲੋਕਾਂ ‘ਚ ਅਲ-ਫਲਾਹ ਯੂਨੀਵਰਸਿਟੀ ਨਾਲ ਜੁੜੇ ਤਿੰਨ ਡਾਕਟਰ ਵੀ ਸ਼ਾਮਲ ਹਨ।
Read More: ਅਲ ਫਲਾਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਬਿਆਨ, “ਯੂਨੀਵਰਸਿਟੀ ਦਾ ਇਨ੍ਹਾਂ ਡਾਕਟਰਾਂ ਨਾਲ ਕੋਈ ਸਬੰਧ ਨਹੀਂ”




