ਪੰਜਾਬ, 12 ਨਵੰਬਰ 2025: ਪੰਜਾਬ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਕਾਰ ਧਮਾਕੇ ਮਾਮਲੇ ‘ਚ ਵੱਡਾ ਬਿਆਨ ਦਿੱਤਾ ਹੈ | ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਦਿੱਲੀ ਧਮਾਕਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੈ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਹਾਲ ਹੀ ‘ਚ ਆਏ ਹੜ੍ਹਾਂ ਦੌਰਾਨ ਪਾਕਿਸਤਾਨ ਤੋਂ ਵੱਡੀ ਮਾਤਰਾ ‘ਚ ਹਥਿਆਰ ਭੇਜੇ ਗਏ ਸਨ, ਕਿਉਂਕਿ ਹੜ੍ਹਾਂ ਦੌਰਾਨ ਕਾਫ਼ੀ ਮਾਤਰਾ ‘ਚ ਵਾੜ ਨੂੰ ਨੁਕਸਾਨ ਪਹੁੰਚਿਆ ਸੀ।
ਪੰਜਾਬ ਪੁਲਿਸ ਨੇ ਇਸ ਸਮੇਂ ਦੌਰਾਨ ਕੇਂਦਰੀ ਬਲਾਂ ਦੀਆਂ 50 ਕੰਪਨੀਆਂ ਵੀ ਬੁਲਾਈਆਂ ਸਨ। ਰਵਨੀਤ ਬਿੱਟੂ ਨੇ ਇਹ ਵੀ ਕਿਹਾ ਕਿ ਭਾਵੇਂ ਡਾਕਟਰ, ਪ੍ਰੋਫੈਸਰ ਅਤੇ ਔਰਤਾਂ ਸ਼ਾਮਲ ਹੋਣ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਰਵਨੀਤ ਬਿੱਟੂ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਅਜੇ ਵੀ ਜਾਰੀ ਹੈ, ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਸਾਡੀਆਂ ਸੁਰੱਖਿਆ ਏਜੰਸੀਆਂ ਢੁਕਵਾਂ ਜਵਾਬ ਦੇਣਗੀਆਂ।
ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਲੜਨਾ ਹੀ ਹੈ, ਤਾਂ ਸਾਡੀਆਂ ਫੌਜਾਂ ਨਾਲ ਸਿੱਧਾ ਲੜਨਾ ਚਾਹੀਦਾ ਹੈ। ਇਸ ਤਰ੍ਹਾਂ ਨਿਹੱਥੇ ਲੋਕਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਕੀ ਮਿਲੇਗਾ? ਗਰੀਬ ਲੋਕ ਉੱਥੇ ਘੁੰਮ ਰਹੇ ਸਨ। ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੇ ਉਨ੍ਹਾਂ ਨੂੰ ਲਗਭਗ ਫੜ ਲਿਆ ਸੀ, ਪਰ ਧਮਾਕਾ ਕਰਨ ਵਾਲਾ ਵਿਅਕਤੀ ਕਾਰ ‘ਚ ਭੱਜ ਗਿਆ। ਉਸਦੀ ਫੋਟੋ ਵੀ ਜਾਰੀ ਕੀਤੀ ਗਈ। ਸਾਡੀਆਂ ਏਜੰਸੀਆਂ ਚੌਕਸ ਸਨ, ਪਰ ਉਹ ਧਮਾਕਾ ਕਰਨ ‘ਚ ਸਫਲ ਹੋ ਗਏ।
Read More: PM ਮੋਦੀ ਦਿੱਲੀ ਕਾਰ ਧ.ਮਾ.ਕੇ ‘ਚ ਜ਼ਖਮੀਆਂ ਨੂੰ ਮਿਲਣ LNJP ਹਸਪਤਾਲ ਪਹੁੰਚੇ




