9 ਨਵੰਬਰ 2205: ਭਾਰਤੀ ਸੰਗੀਤ ਸਟਾਰ ਅਤੇ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਦੇ ਰਿਕਾਰਡ ਤੋੜਨ ਵਾਲੇ ‘ਔਰਾ ਟੂਰ’ ਨੂੰ ਆਸਟ੍ਰੇਲੀਆਈ ਸੰਸਦ ਦੇ ਉਪਰਲੇ ਸਦਨ ਸੈਨੇਟ ਵਿੱਚ ਅਧਿਕਾਰਤ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸੈਨੇਟਰ ਪਾਲ ਸਕਾਰ ਨੇ ਸੰਸਦ ਵਿੱਚ ਖੜ੍ਹੇ ਹੋ ਕੇ ਦਿਲਜੀਤ ਦੋਸਾਂਝ ਦੀ ਪ੍ਰਸ਼ੰਸਾ ਕੀਤੀ, ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸੰਗੀਤ, ਸੱਭਿਆਚਾਰ ਅਤੇ ਭਾਰਤੀ ਪਛਾਣ ਨੂੰ ਵਿਸ਼ਵ ਪੱਧਰ ‘ਤੇ ਬੇਮਿਸਾਲ ਉਚਾਈਆਂ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ, “ਦਿਲਜੀਤ ਦੋਸਾਂਝ ਸਿਰਫ਼ ਇੱਕ ਕਲਾਕਾਰ ਨਹੀਂ ਹੈ, ਸਗੋਂ ਇੱਕ ਸੱਭਿਆਚਾਰਕ ਰਾਜਦੂਤ ਹੈ ਜਿਸਨੇ ਪੰਜਾਬੀ ਅਤੇ ਭਾਰਤੀ ਭਾਈਚਾਰਿਆਂ ਨੂੰ ਮਾਣ ਦਿਵਾਇਆ ਹੈ।”
ਔਰਾ ਟੂਰ ਨੇ ਰਿਕਾਰਡ ਤੋੜ ਦਿੱਤੇ। ਦਿਲਜੀਤ ਦੋਸਾਂਝ (Diljit Dosanjh) ਸਿਡਨੀ ਦੇ ਕਾਮਬੈਂਕ ਸਟੇਡੀਅਮ ਅਤੇ ਮੈਲਬੌਰਨ ਦੇ AAMI ਪਾਰਕ ਵਰਗੇ ਵਿਸ਼ਵ ਪੱਧਰੀ ਸਟੇਡੀਅਮਾਂ ਵਿੱਚ ਵਿਕ ਚੁੱਕੇ ਸੰਗੀਤ ਸਮਾਰੋਹ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ। ਮੈਲਬੌਰਨ ਸ਼ੋਅ ਨੇ 40,000 ਤੋਂ ਵੱਧ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਛੇ ਆਸਟ੍ਰੇਲੀਆਈ ਸ਼ਹਿਰਾਂ ਵਿੱਚ ਉਨ੍ਹਾਂ ਦੇ ਸ਼ੋਅ ਲਈ 90,000 ਤੋਂ ਵੱਧ ਟਿਕਟਾਂ ਘੰਟਿਆਂ ਦੇ ਅੰਦਰ-ਅੰਦਰ ਵਿਕ ਗਈਆਂ। ਇਨ੍ਹਾਂ ਪ੍ਰਦਰਸ਼ਨਾਂ ਨੇ ਦਿਖਾਇਆ ਕਿ ਭਾਰਤੀ ਅਤੇ ਪੰਜਾਬੀ ਸੰਗੀਤ ਹੁਣ ਵਿਸ਼ਵ ਪੱਧਰ ‘ਤੇ ਨਵੀਆਂ ਉਚਾਈਆਂ ‘ਤੇ ਪਹੁੰਚ ਗਿਆ ਹੈ।
Read More: ਦਿਲਜੀਤ ਦੋਸਾਂਝ ਦੀ ਫਿਲਮ ਫਿਲਹਾਲ ਅੰਤਰਰਾਸ਼ਟਰੀ ਪੱਧਰ ‘ਤੇ ਨਹੀਂ ਹੋਵੇਗੀ ਰਿਲੀਜ਼




