Jakarta school Blasts News

Indonesia News: ਜਕਾਰਤਾ ਦੇ ਸਕੂਲ ਕੈਂਪਸ ਦੀ ਮਸਜਿਦ ‘ਚ ਧ.ਮਾ.ਕੇ, 50 ਤੋਂ ਵੱਧ ਜ਼ਖਮੀ

ਇੰਡੋਨੇਸ਼ੀਆ, 07 ਨਵੰਬਰ 2025: Jakarta school Blasts News: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਹਾਈ ਸਕੂਲ ਦੇ ਕੈਂਪਸ ‘ਚ ਸਥਿਤ ਇੱਕ ਮਸਜਿਦ ‘ਚ ਲੜੀਵਾਰ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ‘ਚ ਘੱਟੋ-ਘੱਟ 54 ਜਣਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਵਿਦਿਆਰਥੀ ਸਨ। ਧਮਾਕਿਆਂ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਜਕਾਰਤਾ ਪੁਲਿਸ ਮੁਖੀ ਅਸੇਪ ਈਦੀ ਸੁਹੇਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕੇ ਮਸਜਿਦ ਦੇ ਲਾਊਡਸਪੀਕਰ ਦੇ ਨੇੜੇ ਹੋਏ।

ਸਕੂਲ ਕੈਂਪਸ ‘ਚ ਲੜੀਵਾਰ ਧਮਾਕਿਆਂ ਨੇ ਦਹਿਸ਼ਤ ਫੈਲਾ ਦਿੱਤੀ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਧਮਾਕੇ ਉੱਤਰੀ ਜਕਾਰਤਾ ਦੇ ਕੇਲਾਪਾ ਗਾਡਿੰਗ ਖੇਤਰ’ਚ ਇੱਕ ਨੇਵਲ ਕੰਪਲੈਕਸ ਦੇ ਅੰਦਰ ਸਥਿਤ ਇੱਕ ਸਰਕਾਰੀ ਹਾਈ ਸਕੂਲ, SMA 27 ਦੇ ਕੈਂਪਸ ‘ਚ ਸਥਿਤ ਮਸਜਿਦ ‘ਚ ਹੋਏ।

ਸਥਾਨਕ ਟੀਵੀ ਚੈਨਲਾਂ ਦੇ ਬਿਆਨਾਂ ਮੁਤਾਬਕ ਸ਼ੁੱਕਰਵਾਰ ਦੁਪਹਿਰ ਨੂੰ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਉਪਦੇਸ਼ ਸ਼ੁਰੂ ਹੋਣ ‘ਤੇ ਦੋ ਜ਼ੋਰਦਾਰ ਧਮਾਕੇ ਸੁਣੇ ਗਏ। ਧਮਾਕਿਆਂ ਤੋਂ ਧੂੰਆਂ ਉੱਠਿਆ। ਵਿਦਿਆਰਥੀ ਅਤੇ ਮੌਜੂਦ ਹੋਰ ਲੋਕ ਘਬਰਾਹਟ ‘ਚ ਚੀਕਦੇ ਹੋਏ ਬਾਹਰ ਭੱਜ ਗਏ। ਹਫੜਾ-ਦਫੜੀ ‘ਚ ਕਈ ਲੋਕ ਟੁੱਟੇ ਹੋਏ ਸ਼ੀਸ਼ੇ ਨਾਲ ਜ਼ਖਮੀ ਹੋ ਗਏ ਅਤੇ ਕੁਝ ਜਣਿਆਂ ਦੀ ਹਾਲਤ ਗੰਭੀਰ ਹੈ।

Read More: ਮਾਲੇਗਾਓਂ ਧ.ਮਾ.ਕੇ ਮਾਮਲੇ ‘ਚ ਪ੍ਰਗਿਆ ਠਾਕੁਰ ਸਮੇਤ ਸੱਤ ਮੁਲਜ਼ਮ ਬਰੀ

Scroll to Top