Ben Austin News

ਫਿਲ ਹਿਊਜ਼ ਵਾਂਗ ਗਰਦਨ ‘ਤੇ ਸੱਟ ਲੱਗਣ ਕਾਰਨ 17 ਸਾਲਾ ਆਸਟ੍ਰੇਲੀਆਈ ਖਿਡਾਰੀ ਦੀ ਮੌ.ਤ

ਸਪੋਰਟਸ, 30 ਅਕਤੂਬਰ 2025: 17 ਸਾਲਾ ਆਸਟ੍ਰੇਲੀਆਈ ਕ੍ਰਿਕਟਰ ਬੇਨ ਆਸਟਿਨ ਦੀ ਮੌਤ ਹੋ ਗਈ ਹੈ। ਆਸਟਿਨ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਨੈੱਟ ‘ਤੇ ਬੱਲੇਬਾਜ਼ੀ ਕਰਦੇ ਸਮੇਂ ਸਵਰਗੀ ਆਸਟ੍ਰੇਲੀਆਈ ਕ੍ਰਿਕਟਰ ਫਿਲ ਹਿਊਜ਼ ਵਾਂਗ ਹੀ ਸੱਟ ਲੱਗੀ ਸੀ। ਮੈਲਬੌਰਨ ਦੇ ਇਸ ਉਭਰਦੇ ਕ੍ਰਿਕਟਰ ਨੂੰ ਵੈਂਗਰ (ਮੈਚ ਤੋਂ ਪਹਿਲਾਂ ਗੇਂਦਬਾਜ਼ੀ ਲਈ ਗੇਂਦ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਯੰਤਰ) ਤੋਂ ਸੁੱਟੀ ਗਈ ਗੇਂਦ ਲੱਗੀ।

ਆਸਟਿਨ ਨੇ ਹੈਲਮੇਟ ਪਾਇਆ ਹੋਇਆ ਸੀ, ਪਰ ਇਸ ‘ਚ ਸਟੈਮ ਗਾਰਡ ਨਹੀਂ ਸੀ। ਕ੍ਰਿਕਟ ਵਿਕਟੋਰੀਆ ਦੇ ਮੁਖੀ ਨਿੱਕ ਕਮਿੰਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਕਮਿੰਸ ਨੇ ਕਿਹਾ, “10 ਸਾਲ ਪਹਿਲਾਂ ਫਿਲ ਹਿਊਜ਼ ਵਾਂਗ ਹੀ ਇੱਕ ਹਾਦਸੇ ‘ਚ ਉਸਦੀ ਗਰਦਨ ‘ਤੇ ਇੱਕ ਗੇਂਦ ਲੱਗੀ ਸੀ।” ਬੇਨ ਦੇ ਪਿਤਾ, ਜੈਸ ਨੇ ਕਿਹਾ, “ਇਸ ਦੁਖਦਾਈ ਘਟਨਾ ਨੇ ਬੇਨ ਨੂੰ ਸਾਡੇ ਤੋਂ ਖੋਹ ਲਿਆ ਹੈ |

ਜੈਸ ਨੇ ਕਿਹਾ, “ਅਸੀਂ ਉਸਦੇ ਸਾਥੀ ਨੂੰ ਵੀ ਆਪਣਾ ਸਮਰਥਨ ਦੇਣਾ ਚਾਹੁੰਦੇ ਹਾਂ, ਜੋ ਨੈੱਟਸ ‘ਚ ਗੇਂਦਬਾਜ਼ੀ ਕਰ ਰਿਹਾ ਸੀ। ਇਸ ਹਾਦਸੇ ਨੇ ਦੋ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸਾਡੀਆਂ ਪ੍ਰਾਰਥਨਾਵਾਂ ਉਸਦੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।” ਕ੍ਰਿਕਟ ਆਸਟ੍ਰੇਲੀਆ ਦੇ ਚੇਅਰਮੈਨ ਮਾਈਕ ਬੇਅਰਡ ਨੇ ਕਿਹਾ, “ਅਜਿਹੇ ਦਿਨ ਆਉਂਦੇ ਹਨ ਜਦੋਂ ਤੁਹਾਡਾ ਦਿਲ ਟੁੱਟ ਜਾਂਦਾ ਹੈ, ਅਤੇ ਅੱਜ ਉਨ੍ਹਾਂ ਦਿਨਾਂ ‘ਚੋਂ ਇੱਕ ਹੈ।

Read More: Shreyas Iyer Health Update: ਸ਼੍ਰੇਅਸ ਅਈਅਰ ਨੇ ਆਪਣੇ ਸਿਹਤ ਬਾਰੇ ਆਪਣੇ ਪ੍ਰਸ਼ੰਸਕਾਂ ਲਈ ਭੇਜਿਆ ਸੁਨੇਹਾ

Scroll to Top