ਸਪੋਰਟਸ, 09 ਸਤੰਬਰ 2025: AFG ਬਨਾਮ HK: ਟੀ-20 ਏਸ਼ੀਆ ਕੱਪ 2025 ‘ਚ ਅੱਜ ਪਹਿਲਾ ਮੈਚ ਅਫਗਾਨਿਸਤਾਨ ਅਤੇ ਹਾਂਗਕਾਂਗ ਦੀ ਟੱਕਰ ਹੋਵੇਗੀ | ਇਸ ਟੂਰਨਾਮੈਂਟ ਸਦਾ ਪਹਿਲਾਂ ਮੈਚ ਅੱਜ ਰਾਤ 8:00 ਵਜੇ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ‘ਚ ਖੇਡਿਆ ਜਾਣਾ ਹੈ।
ਦੋਵੇਂ ਟੀਮਾਂ ਇਸ ਟੂਰਨਾਮੈਂਟ ‘ਚ 9 ਸਾਲ ਬਾਅਦ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਦੋਵਾਂ ਵਿਚਾਲੇ ਆਖਰੀ ਮੈਚ 22 ਫਰਵਰੀ 2016 ਨੂੰ ਮੀਰਪੁਰ ‘ਚ ਹੋਇਆ ਸੀ। ਫਿਰ ਅਫਗਾਨਿਸਤਾਨ ਨੇ 66 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
ਅੱਜ ਦੇ ਮੈਚ ‘ਚ ਹਾਂਗਕਾਂਗ ਕੋਲ ਆਪਣੀ ਪਿਛਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ। ਹਾਲਾਂਕਿ, ਇਸਦੀਆਂ ਉਮੀਦਾਂ ਘੱਟ ਹਨ। ਹਾਂਗਕਾਂਗ, ਜਿਨ੍ਹਾਂ ਨੇ 2004 ‘ਚ ਆਪਣਾ ਪਹਿਲਾ ਏਸ਼ੀਆ ਕੱਪ (ODI) ਖੇਡਿਆ ਸੀ, ਹੁਣ ਤੱਕ ਟੂਰਨਾਮੈਂਟ ‘ਚ ਇੱਕ ਵੀ ਮੈਚ ਨਹੀਂ ਜਿੱਤ ਸਕਿਆ ਹੈ।
ਰਾਸ਼ਿਦ ਖਾਨ ਕੋਲ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਬਣਨ ਦਾ ਮੌਕਾ
ਅਫਗਾਨ ਕਪਤਾਨ ਰਾਸ਼ਿਦ ਖਾਨ ਕੋਲ ਅੱਜ ਟੀ-20 ਏਸ਼ੀਆ ਕੱਪ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਬਣਨ ਦਾ ਮੌਕਾ ਹੈ। ਉਹ 3 ਵਿਕਟਾਂ ਲੈ ਕੇ ਟੀ-20 ਏਸ਼ੀਆ ਕੱਪ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਬਣ ਜਾਵੇਗਾ। ਇਸ ਸੂਚੀ ‘ਚ ਭਾਰਤ ਦੇ ਭੁਵਨੇਸ਼ਵਰ ਕੁਮਾਰ (13 ਵਿਕਟਾਂ) ਪਹਿਲੇ ਸਥਾਨ ‘ਤੇ ਹਨ, ਜਦੋਂ ਕਿ ਰਾਸ਼ਿਦ ਖਾਨ 11 ਵਿਕਟਾਂ ਨਾਲ ਚੌਥੇ ਸਥਾਨ ‘ਤੇ ਹਨ।
ਹੈੱਡ ਟੂ ਹੈੱਡ (AFG ਬਨਾਮ HK)
ਟੀ-20 ਹੈੱਡ ਟੂ ਹੈੱਡ ‘ਚ ਅਫਗਾਨਿਸਤਾਨ ਅਤੇ ਹਾਂਗਕਾਂਗ ਵਿਚਾਲੇ ਕੁੱਲ 5 ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ ਅਫਗਾਨਿਸਤਾਨ ਨੇ 3 ਮੈਚ ਜਿੱਤੇ ਹਨ, ਜਦੋਂ ਕਿ ਹਾਂਗਕਾਂਗ ਦੀ ਟੀਮ ਨੇ ਸਿਰਫ਼ 2 ਮੈਚ ਜਿੱਤੇ ਹਨ। ਅਫਗਾਨਿਸਤਾਨ ਨੇ ਪਿਛਲੇ ਦੋਵੇਂ ਮੈਚ ਜਿੱਤੇ ਹਨ। ਇਨ੍ਹਾਂ ‘ਚ 2016 ਟੀ-20 ਏਸ਼ੀਆ ਕੱਪ ਦਾ ਮੈਚ ਵੀ ਸ਼ਾਮਲ ਹੈ।
ਪਿੱਚ ਰਿਪੋਰਟ
ਅਬੂ ਧਾਬੀ ਦਾ ਸ਼ੇਖ ਜ਼ਾਇਦ ਸਟੇਡੀਅਮ ਇੱਕ ਅਜਿਹਾ ਕ੍ਰਿਕਟ ਮੈਦਾਨ ਹੈ। ਜਿੱਥੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਟਾਸ ਜਿੱਤਣ ਵਾਲੀ ਟੀਮ ਦੌੜਾਂ ਦਾ ਪਿੱਛਾ ਕਰਨਾ ਪਸੰਦ ਕਰਦੀ ਹੈ।
ਇਸ ਮੈਦਾਨ ‘ਤੇ ਹੁਣ ਤੱਕ 90 ਟੀ-20 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ 49 ਦੌੜਾਂ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ ਅਤੇ 41 ਦੌੜਾਂ ਦਾ ਬਚਾਅ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 136 ਦੌੜਾਂ ਰਿਹਾ ਹੈ।
ਇਸ ਮੈਦਾਨ ‘ਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਸਾਲ 2024 ‘ਚ ਖੇਡਿਆ ਗਿਆ ਸੀ ਜਿਸ ਵਿੱਚ ਆਇਰਲੈਂਡ ਨੇ 196 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਦੱਖਣੀ ਅਫਰੀਕਾ ਨੂੰ 10 ਦੌੜਾਂ ਨਾਲ ਹਰਾਇਆ ਸੀ। ਇਸ ਮੈਚ ‘ਚ 380 ਦੌੜਾਂ ਬਣੀਆਂ ਅਤੇ 15 ਵਿਕਟਾਂ ਡਿੱਗੀਆਂ।
ਅਬੂ ਧਾਬੀ ਦਾ ਮੌਸਮ ਰਿਪੋਰਟ
ਮੰਗਲਵਾਰ ਨੂੰ ਅਬੂ ਧਾਬੀ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਇੱਥੇ ਗਰਮੀ ਖਿਡਾਰੀਆਂ ਨੂੰ ਪਰੇਸ਼ਾਨ ਕਰ ਸਕਦੀ ਹੈ। ਮੌਸਮ ਵੈੱਬਸਾਈਟ ਐਕੂ ਵੈਦਰ ਦੇ ਮੁਤਾਬਕ ਰਾਤ 8 ਵਜੇ ਵੀ ਅਬੂ ਧਾਬੀ ‘ਚ ਤਾਪਮਾਨ 34 ਡਿਗਰੀ ਰਹੇਗਾ।
Read More: AFG ਬਨਾਮ HK: ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਭਲਕੇ ਅਫਗਾਨਿਸਤਾਨ ਦਾ ਹਾਂਗ ਕਾਂਗ ਨਾਲ ਮੁਕਾਬਲਾ




