ਰਾਹੁਲ ਗਾਂਧੀ

ਸੁਪਰੀਮ ਕੋਰਟ ਦਾ ਰਾਹੁਲ ਗਾਂਧੀ ਨੂੰ ਸਵਾਲ, “ਤੁਹਾਨੂੰ ਕਿਵੇਂ ਪਤਾ ਚੀਨ ਨੇ ਭਾਰਤ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ?”

ਦੇਸ਼, 04 ਅਗਸਤ 2025: ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੂੰ ਫਟਕਾਰ ਲਗਾਈ। ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਚੀਨ ਨੇ ਭਾਰਤ ਦੀ 2000 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ? ਭਰੋਸੇਯੋਗ ਜਾਣਕਾਰੀ ਕੀ ਹੈ? ਜੇਕਰ ਤੁਸੀਂ ਸੱਚੇ ਭਾਰਤੀ ਹੁੰਦੇ, ਤਾਂ ਤੁਸੀਂ ਇਹ ਨਾ ਕਹਿੰਦੇ।

ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਸਰਹੱਦ ਪਾਰ ਕੋਈ ਟਕਰਾਅ ਚੱਲ ਰਿਹਾ ਹੈ, ਤਾਂ ਕੀ ਤੁਸੀਂ ਇਹ ਸਭ ਕਹਿ ਸਕਦੇ ਹੋ? ਤੁਸੀਂ ਸੰਸਦ ‘ਚ ਸਵਾਲ ਕਿਉਂ ਨਹੀਂ ਪੁੱਛ ਸਕਦੇ? ਤੁਸੀਂ (ਰਾਹੁਲ ਗਾਂਧੀ) ਵਿਰੋਧੀ ਧਿਰ ਦੇ ਆਗੂ ਹੋ, ਸੰਸਦ ‘ਚ ਬੋਲੋ, ਸੋਸ਼ਲ ਮੀਡੀਆ ‘ਤੇ ਨਹੀਂ।’

ਹਾਲਾਂਕਿ, ਸੁਪਰੀਮ ਕੋਰਟ ਨੇ ਫੌਜ ‘ਤੇ ਟਿੱਪਣੀ ਮਾਮਲੇ ‘ਚ ਰਾਹੁਲ ਗਾਂਧੀ ਨੂੰ ਰਾਹਤ ਦਿੱਤੀ ਹੈ। ਰਾਹੁਲ ਗਾਂਧੀ ਦੇ ਸੰਮਨ ਵਿਰੁੱਧ ਪਟੀਸ਼ਨ ‘ਤੇ ਉੱਤਰ ਪ੍ਰਦੇਸ਼ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਅਦਾਲਤ ਨੇ ਹੇਠਲੀ ਅਦਾਲਤ ‘ਚ ਰਾਹੁਲ ਗਾਂਧੀ ਵਿਰੁੱਧ ਚੱਲ ਰਹੀ ਕਾਰਵਾਈ ‘ਤੇ ਰੋਕ ਲਗਾ ਦਿੱਤੀ।

ਰਾਹੁਲ ਗਾਂਧੀ (Rahul Gandhi) ਨੇ 2022 ‘ਚ ਲੱਦਾਖ ਦੀ ਆਪਣੀ ਯਾਤਰਾ ਦੌਰਾਨ ਕਾਰਗਿਲ ‘ਚ ਇੱਕ ਰੈਲੀ ਕੀਤੀ ਸੀ। ਉੱਥੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਚੀਨ ਨੇ ਭਾਰਤ ਦੀ ਹਜ਼ਾਰਾਂ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਇਸ ‘ਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ (ਐਲਜੀ) ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ ਨੇ ਕਿਹਾ ਸੀ ਕਿ ਚੀਨ ਭਾਰਤ ਦੀ ਇੱਕ ਵਰਗ ਇੰਚ ਜ਼ਮੀਨ ‘ਤੇ ਵੀ ਕਬਜ਼ਾ ਨਹੀਂ ਹੈ।

3 ਅਪ੍ਰੈਲ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਭਾਰਤ-ਚੀਨ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਸੀ ਕਿ ਚੀਨ ਨੇ ਸਾਡੇ ਖੇਤਰ ਦੇ 4 ਹਜ਼ਾਰ ਵਰਗ ਕਿਲੋਮੀਟਰ ‘ਤੇ ਕਬਜ਼ਾ ਕਰ ਲਿਆ ਹੈ, ਪਰ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਸਾਡਾ ਵਿਦੇਸ਼ ਸਕੱਤਰ (ਵਿਕਰਮ ਮਿਸ਼ਰੀ) ਚੀਨੀ ਰਾਜਦੂਤ ਨਾਲ ਕੇਕ ਕੱਟ ਰਿਹਾ ਸੀ।

Read More: ਭਾਰਤ ਦੀ ਚੋਣ ਪ੍ਰਣਾਲੀ ਮਰ ਚੁੱਕੀ ਹੈ, ਰਾਹੁਲ ਗਾਂਧੀ ਦਾ ਚੋਣ ਕਮਿਸ਼ਨ ‘ਤੇ ਦੋਸ਼

Scroll to Top