ਆਪ੍ਰੇਸ਼ਨ ਸੰਧੂਰ

ਸੰਸਦ ‘ਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਿਆਨ, “ਆਪ੍ਰੇਸ਼ਨ ਸੰਧੂਰ ‘ਚ 100 ਤੋਂ ਵੱਧ ਅੱ.ਤ.ਵਾ.ਦੀ ਮਾਰੇ”

ਦੇਸ਼, 28 ਜੁਲਾਈ 2025: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਲੋਕ ਸਭਾ ‘ਚ ਬਹਿਸ ਦੌਰਾਨ ਆਪ੍ਰੇਸ਼ਨ ਸੰਧੂਰ (Operation Sindoor) ਦੀ ਸਫਲਤਾ ਬਾਰੇ ਜਾਣਕਾਰੀ ਦਿੱਤੀ। ਬਹਿਸ ਦੀ ਸ਼ੁਰੂਆਤ ‘ਚ ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ।

ਇਸ ਤੋਂ ਬਾਅਦ, ਉਨ੍ਹਾਂ ਆਪ੍ਰੇਸ਼ਨ ਸੰਧੂਰ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਰਾਜਨਾਥ ਸਿੰਘ ਨੇ ਕਿਹਾ ਕਿ ਸਾਡੇ ਬਹਾਦਰ ਸੈਨਿਕਾਂ ਨੇ ਇਹ ਆਪ੍ਰੇਸ਼ਨ ਸਿਰਫ਼ 22 ਮਿੰਟਾਂ ‘ਚ ਪੂਰਾ ਕੀਤਾ ਅਤੇ ਇਸ ‘ਚ 100 ਤੋਂ ਵੱਧ ਅੱ.ਤ.ਵਾ.ਦੀ, ਉਨ੍ਹਾਂ ਦੇ ਟ੍ਰੇਨਰ ਅਤੇ ਹੈਂਡਲਰ ਮਾਰੇ ਗਏ।

ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ਤੋਂ ਤੁਰੰਤ ਬਾਅਦ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਫੌਜ ਨੇ ਇੱਕੋ ਸਮੇਂ ਨੌਂ ਅੱ.ਤ.ਵਾ.ਦੀ ਟਿਕਾਣਿਆਂ ‘ਤੇ ਸਟੀਕ ਹਮਲੇ ਕੀਤੇ।

ਇਸ ਆਪ੍ਰੇਸ਼ਨ  (Operation Sindoor)’ਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਅੱ.ਤ.ਵਾ.ਦੀ ਸੰਗਠਨਾਂ ਨਾਲ ਸਬੰਧਤ 100 ਤੋਂ ਵੱਧ ਅੱ.ਤ.ਵਾ.ਦੀ, ਉਨ੍ਹਾਂ ਦੇ ਟ੍ਰੇਨਰ, ਹੈਂਡਲਰ ਅਤੇ ਸਹਿਯੋਗੀ ਮਾਰੇ ਗਏ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪੂਰਾ ਆਪ੍ਰੇਸ਼ਨ ਸਿਰਫ਼ 22 ਮਿੰਟਾਂ। ਚ ਪੂਰਾ ਹੋ ਗਿਆ। ਸਾਡੀ ਫੌਜ ਦੀ ਯੋਜਨਾਬੰਦੀ ਅਤੇ ਤਾਲਮੇਲ ਸ਼ਾਨਦਾਰ ਸੀ।

ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸੰਧੂਰ ਤਿੰਨਾਂ ਫੌਜਾਂ ਵਿਚਕਾਰ ਤਾਲਮੇਲ ਦੀ ਇੱਕ ਵਧੀਆ ਉਦਾਹਰਣ ਸੀ। ਸਾਡੀਆਂ ਫੌਜਾਂ ਨੇ ਪਾਕਿਸਤਾਨ ਦੀ ਹਰ ਕਾਰਵਾਈ ਦਾ ਢੁਕਵਾਂ ਜਵਾਬ ਦਿੱਤਾ। ਭਾਰਤੀ ਜਲ ਸੈਨਾ ਨੇ ਉੱਤਰੀ ਸਰਹੱਦ ‘ਤੇ ਆਪਣੀ ਤਾਇਨਾਤੀ ਨੂੰ ਵੀ ਮਜ਼ਬੂਤ ਕੀਤਾ। ਅਸੀਂ ਸਮੁੰਦਰ ਤੋਂ ਜ਼ਮੀਨ ਤੱਕ ਪਾਕਿਸਤਾਨ ‘ਤੇ ਹਮਲਾ ਕਰਨ ਦੇ ਸਮਰੱਥ ਹਾਂ। ਆਪ੍ਰੇਸ਼ਨ ਸੰਧੂਰ ਦਾ ਸੰਦੇਸ਼ ਇਹ ਸੀ ਕਿ ਭਾਰਤ ਦੀ ਅੱ.ਤ.ਵਾ.ਦ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਹੈ। ਆਪ੍ਰੇਸ਼ਨ ਸੰਧੂਰ ਸਫਲ ਰਿਹਾ ਅਤੇ ਇਸਨੂੰ ਸਾਰੇ ਉਦੇਸ਼ਾਂ ਦੀ ਪ੍ਰਾਪਤੀ ਤੋਂ ਬਾਅਦ ਹੀ ਰੋਕਿਆ ਗਿਆ। ਕਿਸੇ ਵੀ ਦਬਾਅ ਹੇਠ ਆਪ੍ਰੇਸ਼ਨ ਨੂੰ ਰੋਕਣ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ।’

ਫੌਜ ਨੇ ਆਪ੍ਰੇਸ਼ਨ ਸੰਧੂਰ ਰਾਹੀਂ ਫੌਜੀ ਕਾਰਵਾਈ ਕੀਤੀ। ਇਹ ਅੱ.ਤ.ਵਾ.ਦ ਵਿਰੁੱਧ ਇੱਕ ਪ੍ਰਭਾਵਸ਼ਾਲੀ ਅਤੇ ਫੈਸਲਾਕੁੰਨ ਪ੍ਰਦਰਸ਼ਨ ਸੀ। 22 ਅਪ੍ਰੈਲ ਨੂੰ ਪਹਿਲਗਾਮ ‘ਚ ਇੱਕ ਅੱ.ਤ.ਵਾ.ਦੀ ਹਮਲਾ ਹੋਇਆ। ਇਸ ਹਮਲੇ ‘ਚ ਇੱਕ ਨੇਪਾਲੀ ਨਾਗਰਿਕ ਸਮੇਤ ਸਾਡੇ 25 ਨਿਰਦੋਸ਼ ਨਾਗਰਿਕਾਂ ਨੇ ਵੀ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।

Read More: ‘ਆਪ੍ਰੇਸ਼ਨ ਸੰਧੂਰ’ ‘ਤੇ ਚਰਚਾ ਲਈ ਰਾਜ ਸਭਾ ਅਤੇ ਲੋਕ ਸਭਾ ‘ਚ ਤਾਰੀਖ਼ ਤੈਅ

Scroll to Top