AUS ਬਨਾਮ WI

AUS ਬਨਾਮ WI: ਸ਼ਾਈ ਹੋਪ ਦੇ ਸੈਂਕੜੇ ਬਾਵਜੂਦ ਆਸਟ੍ਰੇਲੀਆ ਹੱਥੋਂ ਟੀ20 ਮੈਚ ਹਾਰੀ ਵੈਸਟਇੰਡੀਜ਼

ਸਪੋਰਟਸ, 26 ਜੁਲਾਈ 2025: AUS ਬਨਾਮ WI: ਆਸਟ੍ਰੇਲੀਆ ਨੇ ਤੀਜੇ ਟੀ-20 ਮੈਚ ‘ਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ ‘ਚ 3-0 ਦੀ ਬੜ੍ਹਤ ਬਣਾ ਲਈ ਹੈ। ਬਾਸੇਟੇਰੇ ‘ਚ ਖੇਡੇ ਤੀਜੇ ਮੈਚ ‘ਚ ਆਸਟ੍ਰੇਲੀਆ ਦੇ ਬੱਲੇਬਾਜ਼ ਟਿਮ ਡੇਵਿਡ ਨੇ 37 ਗੇਂਦਾਂ ‘ਚ ਨਾਬਾਦ 102 ਦੌੜਾਂ ਬਣਾਈਆਂ। ਡੇਵਿਡ ਨੇ 37 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਆਸਟ੍ਰੇਲੀਆ ਲਈ ਸਭ ਤੋਂ ਤੇਜ਼ ਟੀ-20 ਸੈਂਕੜਾ ਦਾ ਰਿਕਾਰਡ ਹੈ।

ਟਾਸ ਜਿੱਤਣ ਤੋਂ ਬਾਅਦ ਆਸਟ੍ਰੇਲੀਆਈ ਕਪਤਾਨ ਮਿਚ ਮਾਰਸ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਓਪਨਰ ਸ਼ਾਈ ਹੋਪ ਅਤੇ ਬ੍ਰੈਂਡਨ ਕਿੰਗ ਨੇ ਵੈਸਟਇੰਡੀਜ਼ ਲਈ ਸ਼ਾਨਦਾਰ ਸ਼ੁਰੂਆਤ ਦਿੱਤੀ, ਪਹਿਲੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ। ਹੋਪ ਨੇ 57 ਗੇਂਦਾਂ ‘ਚ ਨਾਬਾਦ 102 ਦੌੜਾਂ ਬਣਾਈਆਂ ਅਤੇ ਟੀ-20 ‘ਚ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਉਹ ਕ੍ਰਿਸ ਗੇਲ ਤੋਂ ਬਾਅਦ ਵੈਸਟਇੰਡੀਜ਼ ਲਈ ਸਾਰੇ ਫਾਰਮੈਟਾਂ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ। ਬ੍ਰੈਂਡਨ ਕਿੰਗ ਨੇ 36 ਗੇਂਦਾਂ ‘ਚ 62 ਦੌੜਾਂ ਜੋੜੀਆਂ। ਵੈਸਟਇੰਡੀਜ਼ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 214 ਦੌੜਾਂ ਬਣਾਈਆਂ।

ਆਸਟ੍ਰੇਲੀਆ ਲਈ, ਸੀਨ ਐਬੋਟ ਨੇ ਕਿਫਾਇਤੀ ਗੇਂਦਬਾਜ਼ੀ ਕੀਤੀ, 4 ਓਵਰਾਂ ‘ਚ 21 ਦੌੜਾਂ ਦਿੱਤੀਆਂ, ਜਦੋਂ ਕਿ ਨਾਥਨ ਐਲਿਸ ਨੇ ਡੈਥ ਓਵਰਾਂ ‘ਚ 4 ਓਵਰਾਂ ‘ਚ 37 ਦੌੜਾਂ ਦੇ ਕੇ 1 ਵਿਕਟ ਲਿਆ। ਲੈੱਗ ਸਪਿਨਰ ਐਡਮ ਜ਼ਾਂਪਾ ਨੇ 4 ਓਵਰਾਂ ‘ਚ 51 ਦੌੜਾਂ ਦੇ ਕੇ 1 ਵਿਕਟ ਝਟਕਈ ਅਤੇ ਬੇਨ ਡਵਾਰਸ਼ੂਇਸ (4 ਓਵਰਾਂ ਵਿੱਚ 46 ਦੌੜਾਂ) ਮਹਿੰਗੇ ਸਾਬਤ ਹੋਏ। ਗਲੇਨ ਮੈਕਸਵੈੱਲ ਨੇ ਵੀ ਪਾਵਰਪਲੇ ‘ਚ 2 ਓਵਰਾਂ ‘ਚ 31 ਦੌੜਾਂ ਦਿੱਤੀਆਂ।

Read More: PAK ਬਨਾਮ BAN: ਬੰਗਲਾਦੇਸ਼ ਖ਼ਿਲਾਫ ਆਖ਼ਰੀ ਟੀ-20 ਮੈਚ ‘ਸਨਮਾਨ’ ਬਚਾਉਣ ਲਈ ਖੇਡੇਗਾ ਪਾਕਿਸਤਾਨ

ਵਿਦੇਸ਼

Scroll to Top