PM Modi Visit Maldives

ਪ੍ਰਧਾਨ ਮੰਤਰੀ ਮੋਦੀ ਮਾਲਦੀਵ ਪਹੁੰਚੇ, ਮਾਲਦੀਵ ਦੇ ਆਜ਼ਾਦੀ ਦਿਵਸ ਸਮਾਗਮ ‘ਚ ਹੋਣਗੇ ਸ਼ਾਮਲ

ਮਾਲਦੀਵ , 25 ਜੁਲਾਈ 2025: PM Modi Visit Maldives: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੌਰੇ ‘ਤੇ ਮਾਲਦੀਵ ਦੀ ਰਾਜਧਾਨੀ ਮਾਲੇ ਪਹੁੰਚੇ ਹਨ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਹੈ। ਇਸ ਦੌਰਾਨ ਮਾਲਦੀਵ ਦੇ ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਲ-ਨਾਲ ਅੰਦਰੂਨੀ ਸੁਰੱਖਿਆ ਮੰਤਰੀ ਵੀ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਹਵਾਈ ਅੱਡੇ ‘ਤੇ ਪਹੁੰਚੇ। ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਦੋ ਦਿਨਾਂ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਦੇ 60ਵੇਂ ਆਜ਼ਾਦੀ ਦਿਵਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੋਈਜ਼ੂ ਦੇ ਸੱਦੇ ‘ਤੇ ਮਾਲਦੀਵ ਪਹੁੰਚੇ ਹਨ।

ਪ੍ਰਧਾਨ ਮੰਤਰੀ ਮੋਦੀ ਦੇ ਮਾਲਦੀਵ ਦੇ ਦੋ ਦਿਨਾਂ ਦੌਰੇ ‘ਤੇ, ਮਾਲਦੀਵ ਦੇ ਸਾਬਕਾ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਕਿਹਾ, ‘ਮਾਲਦੀਵ ਅਤੇ ਭਾਰਤ ਦੇ ਸਬੰਧਾਂ ਨੇ ਹਮੇਸ਼ਾ ਦਿਖਾਇਆ ਹੈ ਕਿ ਭਾਰਤ ਸਭ ਤੋਂ ਪਹਿਲੀ ਪ੍ਰਤੀਕਿਰਿਆ ਦੇਣ ਵਾਲਾ ਦੇਸ਼ ਹੈ। ਜਦੋਂ ਵੀ ਅਸੀਂ ਅੰਤਰਰਾਸ਼ਟਰੀ ਲਾਈਨ ਡਾਇਲ ਕਰਦੇ ਹਾਂ, ਭਾਰਤ ਪਹਿਲਾਂ ਪ੍ਰਤੀਕਿਰਿਆ ਦਿੰਦਾ ਹੈ।

ਇਸਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਾਰਨ ਇਹ ਹੈ ਕਿ ਭਾਰਤੀ ਲੋਕਾਂ ਦਾ ਦਿਲ ਵੱਡਾ ਹੈ ਅਤੇ ਉਹ ਹਮੇਸ਼ਾ ਮਾਲਦੀਵ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਹਨ, ਉਹ ਬਹੁਤ ਉਦਾਰ ਹਨ। ਦੂਜਾ, ਭਾਰਤ ਭੂਗੋਲਿਕ ਤੌਰ ‘ਤੇ ਮਾਲਦੀਵ ਦੇ ਬਹੁਤ ਨੇੜੇ ਹੈ। ਜਦੋਂ ਵੀ ਮਾਲਦੀਵ ‘ਚ ਕੋਈ ਐਮਰਜੈਂਸੀ ਜਾਂ ਸੰਕਟ ਆਉਂਦਾ ਹੈ, ਭਾਰਤ ਨੇ ਸਾਨੂੰ ਕਦੇ ਨਿਰਾਸ਼ ਨਹੀਂ ਕੀਤਾ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਬ੍ਰਿਟੇਨ ਦੇ ਦੌਰੇ ‘ਤੇ ਸਨ। ਜਿੱਥੇ ਉਨ੍ਹਾਂ ਦੀ ਮੌਜੂਦਗੀ ‘ਚ, ਭਾਰਤ ਅਤੇ ਬ੍ਰਿਟੇਨ ਵਿਚਕਾਰ ਇੱਕ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ ‘ਤੇ ਦਸਤਖਤ ਕੀਤੇ ਗਏ ਸਨ। ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਕੀਰ ਸਟਾਰਮਰ ਅਤੇ ਰਾਜਾ ਚਾਰਲਸ III ਨਾਲ ਵੀ ਮੁਲਾਕਾਤ ਕੀਤੀ।

Read More: Free Trade Agreement: ਭਾਰਤ ਤੇ ਬ੍ਰਿਟੇਨ ਨੇ ਮੁਕਤ ਵਪਾਰ ਸਮਝੌਤੇ ‘ਤੇ ਕੀਤੇ ਦਸਤਖਤ

ਵਿਦੇਸ਼

Scroll to Top